ਆਖਰੀ ਉਮੀਦ NGO ਵੱਲੋ ਮਾਨਯੋਗ D.C ਸਾਹਿਬ ਦੇ ਸਹਿਯੋਗ ਨਾਲ slum area ਦੇ ਬੱਚਿਆਂ ਨੂੰ ਕਰਵਾਇਆ ਗਿਆ ਮਨੋਰੰਜਨ.
ਜਲੰਧਰ (ਜੇ ਪੀ ਬੀ ਨਿਊਜ਼ 24 ) : ਅੱਜ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ slum Area ਦੇ ਤਕਰੀਬਨ 48 ਬੱਚਿਆਂ ਨੂੰ ਨਿੱਕੂ ਪਾਰਕ ਵਿੱਚ ਉਹਨਾਂ ਨੂੰ ਵੱਖ ਵੱਖ ਝੂਠੇ ਅਤੇ ਮਨੋਰੰਜਨ ਕਰਵਾਇਆ ਗਿਆ ਅਤੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ. ਜਿਸ ਵਿੱਚ ਬੱਚਿਆਂ ਨੂੰ ਲੈ ਕੇ ਜਾਣ ਲਈ ਸਕੂਲ ਬੱਸ ਅਤੇ ਖਾਨ ਪੀਣ ਦਾ ਇੰਤਜ਼ਾਮ ਕੀਤਾ ਗਿਆ. ਰੱਬ ਰੂਪੀ ਬੱਚਿਆਂ ਦੀ ਸੇਵਾ ਸਮੁੱਚੀ ਟੀਮ ਵੱਲੋਂ ਨਿਭਾਈ ਗਈ.
ਇਸ ਮੌਕੇ ਤੇ NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵਲੋਂ ਦੱਸਿਆ ਗਿਆ ਕਿ NGO ਵੱਲੋ ਲੋੜੀਂਦਾ ਲੋਕਾਈ ਭਲਾਈ ਲਈ 11 ਰੁਪਏ ਵਿਚ ਰੋਟੀ ਕਪੜੇ ਦਵਾਈ ਅਤੇ ਐਂਬੂਲੈਂਸ ਸੇਵਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ. ਜਿਸ ਤਰਾਂ ਅਸੀਂ ਅਪਣੇ ਬੱਚਿਆਂ ਦੇ ਮਨੋਰੰਜਨ ਲਈ ਉਹਨਾਂ ਨੂੰ ਦੂਰ ਤੱਕ ਘੁਮਾਣ ਲੈ ਕੇ ਜਾਂਦੇ ਹਾਂ. ਓਸੇ ਤਰਾਂ ਇਹਨਾਂ ਬੱਚਿਆਂ ਦੇ ਸੁਪਨਿਆਂ ਨੂੰ ਸੰਸਥਾ ਵਲੋਂ ਪੂਰਾ ਕਰਨ ਦੀ ਕੋਸ਼ਿਸ਼ ਨਿਰੰਤਰ ਕੀਤੀ ਜਾਂਦੀ ਹੈ. ਮਨੁੱਖਤਾ ਦੀ ਸੇਵਾ ਹੀ ਸਾਡਾ ਧਰਮ ਹੈ.
ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੀਏ. ਤਹਿ ਦਿਲੋਂ ਧੰਨਵਾਦ ਸਾਡੇ ਮਾਨਯੋਗ DC ਸਾਹਿਬ ਜਲੰਧਰ ਜਿਹਨਾਂ ਨੇ ਇਸ ਸੇਵਾ ਲਈ ਵਡਮੁੱਲਾ ਯੋਗਦਾਨ ਦਿੱਤਾ – ਆਖਰੀ ਉਮੀਦ NGO