JPB NEWS 24

Headlines

ਅਜ਼ਾਦੀ ਦੇ ਦਿਹਾੜੇ ਮੌਕੇ ਆਖਰੀ ਉਮੀਦ NGO ਨੂੰ ਕੀਤਾ ਗਿਆ ਸਨਮਾਨਿਤ

ਅਜ਼ਾਦੀ ਦੇ ਦਿਹਾੜੇ ਮੌਕੇ ਆਖਰੀ ਉਮੀਦ NGO ਨੂੰ ਕੀਤਾ ਗਿਆ ਸਨਮਾਨਿਤ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ (ਜੇ ਪੀ ਬੀ ਨਿਊਜ਼ 24 ) : ਅੱਜ 15 ਅਗਸਤ 2022 ਅਜ਼ਾਦੀ ਦੇ ਦਿਹਾੜੇ ਮੌਕੇ ਜਲੰਧਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਖੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਲੋਕਲ ਬਾਡੀਜ਼ ਮੰਤਰੀ Dr ਇੰਦਰਬੀਰ ਸਿੰਘ ਨਿੱਝਰ ਜੀ, DC ਜਲੰਧਰ ਜਸਪ੍ਰੀਤ ਸਿੰਘ ਜੀ, ਕਮਿਸ਼ਨਰ ਪੁਲੀਸ ਗੁਰਸ਼ਰਨ ਸਿੰਘ ਜੀ, Dcp ਜਲੰਧਰ ਨਰੇਸ਼ ਕੁਮਾਰ ਡੋਗਰਾ ਜੀ, MLA ਸ਼ੀਤਲ ਅੰਗੂਰਾਲ, MLA ਰਮਨ ਕੁਮਾਰ ਅਰੋੜਾ ਜੀ ਅਤੇ ਹੋਰ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋ ਅਦਾ ਕੀਤੀ ਗਈ.

ਓਥੇ ਹੀ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਸਮਾਜ ਵਿੱਚ ਸੇਵਾਵਾਂ ਨਿਭਾ ਰਹੀ ਹੈ. ਉਸ ਨੂੰ ਸਰਕਾਰੀ ਅਫਸਰਾਂ ਅਤੇ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ. ਜਿਸ ਵਿਚ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਦੇ ਨਾਲ ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ ਰਾਣਾ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ, ਦੀਪਕ ਰਾਜਪਾਲ, ਸੰਤੋਸ਼ ਸ੍ਰੀਕੇ ਵਲੋ ਹਾਜ਼ਰੀ ਭਰੀ ਗਈ. ਜਿੱਥੇ ਵੱਖ ਵੱਖ ਸਕੂਲੀ ਬੱਚਿਆਂ ਵਲੋਂ ਭੰਗੜੇ, ਗਿੱਧਾ, ਲੋਕਨਾਚ, ਅਤੇ ਪੁਲੀਸ ਪ੍ਰਸ਼ਾਸਨ ਵਲੋਂ ਪਰੇਡ, NCC ਦੇ ਬਚਿਆਂ ਵਲੋ ਪਰੇਡ ਫਾਇਰ ਬ੍ਰਿਗੇਡ ਵਿਭਾਗ ਵਲੋਂ ਵੱਖ ਵੱਖ ਜਾਣਕਾਰੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ.

ਪ੍ਰਸ਼ਾਸਨ ਵਲੋਂ ਸੰਸਥਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਹਰ ਤਰ੍ਹਾਂ ਦੀ ਬਣਦੀ ਮਦਦ ਦਾ ਭਰੋਸਾ ਦਿੱਤਾ ਗਿਆ.

https://youtu.be/mEfgpgpVt0A