18 ਦਿਨ ਮੋਰਚਰੀ ਵਿੱਚ ਪਈ ਕਿਸ਼ਨ ਲਾਲ ਦੀ ਲਾਸ਼ ਸਸਕਾਰ ਵਾਸਤੇ ਕਰਦੀ ਰਹੀ ਕਿਸੇ ਅਪਣੇ ਦਾ ਇੰਤਜ਼ਾਰ
ਆਖਰੀ ਉਮੀਦ NGO ਵੱਲੋ ਕੀਤੀ ਗਈ ਕਿਸ਼ਨ ਲਾਲ ਦੇ ਸਸਕਾਰ ਦੀ ਸੇਵਾ.
ਕਿਸ਼ਨ ਲਾਲ ਵਾਸੀ ਗੋਪਾਲ ਨਗਰ ਜਲੰਧਰ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਸਿਵਿਲ ਹਸਪਤਾਲ ਵਿੱਚ ਇਲਾਜ ਅਧੀਨ ਦਾਖਲ ਸੀ. ਜਿਥੇ ਕਿ 18 ਦਿਨ ਪਹਿਲਾਂ ਉਹਨਾਂ ਦੀ ਮੌਤ ਹੋ ਗਈ. ਕਲਯੁਗ ਦੇ ਚਲਦਿਆਂ ਖ਼ੂਨ ਦੇ ਰਿਸ਼ਤੇ ਇਹਨੇ ਕਮਜ਼ੋਰ ਹੋ ਗਏ ਕਿ ਅਪਣੇ ਆਪਣੀਆਂ ਤੋ ਮੁੱਖ ਮੋੜ ਗਏ. ਸਿਵਿਲ ਹਸਪਤਾਲ ਅਤੇ ਪ੍ਰਸ਼ਾਸਨ ਵਲੋਂ ਕਿਸ਼ਨ ਲਾਲ ਦੇ ਰਿਸ਼ਤੇਦਾਰੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਸਸਕਾਰ ਕਰਨ ਤੋ ਮਨਾ ਕਰ ਦਿੱਤਾ.
ਕਲ੍ਹ 14 /10 /22 ਨੂੰ ਕਿਸ਼ਨ ਲਾਲ ਦੀ ਐਂਬੂਲੈਂਸ ਅਤੇ ਸਸਕਾਰ ਦੀ ਸੇਵਾ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਪਾਠ ਅਤੇ ਅਰਦਾਸ ਦੀ ਸੇਵਾ ਤੋਂ ਬਾਅਦ ਕਿਸ਼ਨਪੁਰਾ ਸਮਸ਼ਾਨ ਘਾਟ ਵਿਖੇ ਨਿਭਾਈ ਗਈ.
ਜਿਸ ਵਿੱਚ ਆਖਰੀ ਉਮੀਦ NGO ਦੇ ਮੁੱਖੀ ਜਤਿੰਦਰ ਸਿੰਘ ਜੀ ਵਲੋਂ ਦੱਸਿਆ ਗਿਆ ਕਿ ਮਨੁੱਖਤਾ ਦੀ ਸੇਵਾ ਹੀ ਸਾਡਾ ਧਰਮ ਹੈ. ਕਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਸੰਸਥਾ ਵਲੋ 904 ਸਸਕਾਰ ਦੀ ਸੇਵਾ ਸਮੁੱਚੀ ਟੀਮ ਨਾਲ ਮਿਲ ਕੇ ਨਿਭਾਈ ਗਈ ਹੈ.
ਸੜਕਾਂ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਬੇਸਹਾਰਾ, ਬੇਘਰ, ਮੰਦਬੁੱਧੀ ਲੋਕਾਂ ਦੀ ਸੇਵਾ ਅਤੇ ਇਲਾਜ਼ ਪਿਛਲੇ ਕਾਫੀ ਲੰਬੇ ਸਮੇਂ ਤੋਂ ਨਿਭਾਈ ਜਾ ਰਹੀ ਹੈ.
ਉਹਨਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਸਾਰੇ ਵੀਰਾਂ ਨੂੰ ਸਾਡੇ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ.
ਜੇਕਰ ਤੁਹਾਡੇ ਵੀ ਗਲੀ ਮੁਹੱਲੇ ਵਿੱਚ ਜਾ ਆਸ ਪਾਸ ਕੋਈ ਵੀ ਮੰਦਬੁੱਧੀ, ਬੇਘਰ, ਬੇਸਹਾਰਾ ਦੁੱਖੀ ਨਜ਼ਰ ਆਵੇ ਤਾਂ ਤੁਸੀਂ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਨਾਲ ਸੰਪਰਕ ਕਰ ਸਕਦੇ ਹੋ.
ਮੋਬਾਈਲ – 9115560161, 62, 63, 64, 65