ਸ੍ਰੀ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਟਿਕਟ ਮਿਲਣ ਤੇ ਸਰਦਾਰ ਕਮਲਜੀਤ ਸਿੰਘ ਭਾਟੀਆ ਜੀ ਅਗਵਾਈ ਵਿਚ ਵੱਖ ਵੱਖ ਕੀਤਾ ਸਨਮਾਨ
ਜਲੰਧਰ ਲੋਕ ਸਭਾ ਉਪ ਚੋਣ ਵੱਡੀ ਗਿਣਤੀ ਵਿਚ ਜਿੱਤੇਗੀ ਆਮ ਆਦਮੀ ਪਾਰਟੀ – ਭਾਟੀਆ
ਆਮ ਆਦਮੀ ਪਾਰਟੀ ਜੁਆਇਨ ਕਰਨ ਤੋਂ ਬਾਅਦ ਸ੍ਰੀ ਸੁਸ਼ੀਲ ਰਿੰਕੂ ਨੂੰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਉਪ ਚੋਣ ਲਈ ਉਮੀਦਵਾਰ ਬਣਾਏ ਜਾਣ ਤੇ ਜਲੰਧਰ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਇਸ ਸਬੰਧ ਵਿੱਚ ਵੱਖ-ਵੱਖ ਸੁਸਾਇਟੀਆਂ ਅਤੇ ਐਸੋਸੀਏਸ਼ਨਾਂ ਵੱਲੋਂ ਅੱਜ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਆਮ ਆਦਮੀ ਪਾਰਟੀ ਆਗੂ ਦੀ ਅਗਵਾਈ ਵਿਚ ਹਲਕਾ ਵਿਆਹ ਦੀਆਂ ਬਹੁਤ ਸਾਰੀਆਂ ਸੁਸਾਇਟੀਆਂ ਨੇ ਸ੍ਰੀ ਸੁਸ਼ੀਲ ਰਿੰਕੂ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਟਿਕਟ ਤੇ ਵਧਾਈ ਦਿੱਤੀ ਸਰਦਾਰ ਭਾਟੀਆ ਦੇ ਨਾਲ ਵੱਖ-ਵੱਖ ਵਾਰਡਾਂ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਇਸ ਮੌਕੇ ਤੇ ਨਿਊ ਰਸੀਲਾ ਨਗਰ ਵੈਲਫੇਅਰ ਸੁਸਾਇਟੀ ਦਿਲਬਾਗ ਨਗਰ ਐਕਸਟੈਨਸ਼ਨ ਵੈਲਫੇਅਰ ਸੁਸਾਇਟੀ ਗਰੀਨ ਲਾਈਫ਼ ਵੈਲਫੇਅਰ ਸੋਸਾਇਟੀ ਤੋਂ ਇਲਾਵਾ ਵਾਰਡ ਨੰਬਰ 45 ਵਾਰਡ ਨੰਬਰ 46 ਅਤੇ ਵਾਰਡ ਨੰਬਰ 74 ਦੇ ਪਤਵੰਤੇ ਸੱਜਣ ਸ਼ਾਮਲ ਹੋਏ
ਇਸ ਮੌਕੇ ਤੇ ਬਲਵਿੰਦਰ ਸਿੰਘ ਰਸੀਲਾ ਨਗਰ ਪਰਦਾਨ ਸਤੀਸ਼ ਕੁਮਾਰ ਪ੍ਰਧਾਨ ਦਿਲਬਾਗ ਨਗਰ ਐਕਸਟੈਨਸ਼ਨ ਅੰਮ੍ਰਿਤਪਾਲ ਸਿੰਘ ਭਾਟੀਆ ਹਰਪ੍ਰੀਤ ਸਿੰਘ ਗਾਂਧੀ ਸ੍ਰੀ ਲਵਲੀ ਓਬਰਾਏ ਸ੍ਰੀ ਸਲਿਲ ਘਾਈ ਸ੍ਰੀ ਰਮਣੀਕ ਰੋਹੇਵਾਲ ਸਰਦਾਰ ਜਸਵੀਰ ਸਿੰਘ ਸਰਦਾਰ ਬਲਬੀਰ ਸਿੰਘ ਠੇਕੇਦਾਰ ਸ੍ਰੀ ਪੰਕਜ ਸਰਪਾਲ ਸ੍ਰੀ ਰਾਮ ਪ੍ਰਕਾਸ਼ ਧਮੀਜਾ ਸਰਦਾਰ ਬਖ਼ਤਾਵਰ ਸਿੰਘ ਸ੍ਰੀ ਪ੍ਰਤਾਪ ਸਾਰੰਗਲ ਸ਼੍ਰੀ ਸਪਿਤ ਕਪੂਰ ਮੁਨੀਸ਼ ਧੀਰ ਲਖਵਿੰਦਰ ਸਿੰਘ ਗੁਲਾਟੀ ਸ੍ਰੀ ਰਕੇਸ਼ ਕੁਮਾਰ ਟਾਂਗਰਾ ਸ੍ਰੀ ਪ੍ਰਵੇਸ਼ ਕੁਮਾਰ ਤਾਂਗੜੀ ਡਿਪਟੀ ਮੇਅਰ ਸ੍ਰੀ ਯਸ਼ਪਾਲ ਸਾਰੰਗਲ ਸਰਦਾਰ ਕਸ਼ਮੀਰ ਸਿੰਘ ਸ੍ਰੀ ਰਕੇਸ਼ ਬੱਲ ਸ੍ਰੀ ਕਮਲ ਤੱਖਰ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ