
ਜਤਿਨ ਬੱਬਰ – ਮਿਤੀ 17 ਫਰਵਰੀ 2025 ਨੂੰ ਭੀਮ ਆਰਮੀ ਦੇ ਸਾਥੀ ਸਾਗਰ ਬੈਂਸ ਨਾਲ ਗੱਲ ਬਾਤ ਕਰਦੇ ਹੋਏ ਉਹਨਾਂ ਨੇ ਮਹਾਨ ਵਿਅਕਤਿਤਵ ਬਾਰੇ ਗੱਲ ਕੀਤੀ, ਜਿਨ੍ਹਾਂ ਨੇ ਦਲਿਤ, ਪਿਛੜੇ ਅਤੇ ਸ਼ੋਸ਼ਿਤ ਵਰਗਾਂ ਨੂੰ ਹੱਕ ਅਤੇ ਆਤਮ-ਗੌਰਵ ਦਿਲਾਉਣ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਸਾਗਰ ਬੈਂਸ ਜੀ ਨੇ ਦੱਸਿਆ ਕਿ ਮਨਯਵਰ ਕਾਂਸ਼ੀ ਰਾਮ ਜੀ ਸਿਰਫ਼ ਇੱਕ ਨੇਤਾ ਹੀ ਨਹੀਂ, ਸਗੋਂ ਸਮਾਜਿਕ ਇਨਕਲਾਬੀ ਵੀ ਸਨ। ਉਨ੍ਹਾਂ ਦਾ ਜਨਮ 15 ਮਾਰਚ 1934 ਨੂੰ ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਹੋਇਆ। ਉਨ੍ਹਾਂ ਨੇ ਸਮਝਿਆ ਕਿ ਜਦ ਤਕ ਦਲਿਤ, ਆਦਿਵਾਸੀ ਅਤੇ ਪਿਛੜੇ ਜਾਤੀਵਾਦੀ ਵਵਸਥਾ ਤੋਂ ਮੁਕਤ ਨਹੀਂ ਹੁੰਦੇ, ਤਦ ਤਕ ਸਮਾਜਿਕ ਨਿਆਂ ਸੰਭਵ ਨਹੀਂ।
ਉਨ੍ਹਾਂ ਨੇ ਬਾਮਸੇਫ, ਡੀ.ਐਸ.-4 ਅਤੇ ਰਾਜਨੀਤਿਕ ਪਾਰਟੀ (ਬਸਪਾ) ਦੀ ਸਥਾਪਨਾ ਕਰਕੇ ਵੰਚਿਤ ਵਰਗ ਨੂੰ ਸਿਆਸੀ ਤਾਕਤ ਦਿੱਤੀ।
ਉਨ੍ਹਾਂ ਦਾ ਨਾਰਾ “ਜਿਸ ਦੀ ਗਿਣਤੀ ਵੱਧ, ਉਸਦੀ ਹਿਸੇਦਾਰੀ ਵੱਧ” ਇੱਕ ਇਨਕਲਾਬੀ ਸੋਚ ਹੈ। ਉਨ੍ਹਾਂ ਨੇ ਅੰਬੇਡਕਰੀ ਮਿਸ਼ਨ ਨੂੰ ਅੱਗੇ ਵਧਾਇਆ ਅਤੇ ਦਲਿਤਾਂ ਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਤ ਕੀਤਾ।
9 ਅਕਤੂਬਰ 2006 ਨੂੰ ਉਨ੍ਹਾਂ ਦੀ ਮੌਤ ਹੋ ਗਈ, ਪਰ ਉਨ੍ਹਾਂ ਦੇ ਵਿਚਾਰ ਅੱਜ ਵੀ ਲੱਖਾਂ ਲੋਕਾਂ ਨੂੰ ਹੱਕਾਂ ਦੀ ਲੜਾਈ ਲਈ ਪ੍ਰੇਰਿਤ ਕਰ ਰਹੇ ਹਨ। ਅਸੀਂ ਉਨ੍ਹਾਂ ਦੇ ਸੁਪਨਿਆਂ ਨੂੰ ਸਚ ਕਰਨਾ ਹੈ ਅਤੇ ਸਮਾਜ ਵਿੱਚ ਬਰਾਬਰੀ ਲੈ ਕੇ ਆਉਣੀ ਹੈ।
ਸਾਗਰ ਬੈਂਸ ਜੀ ਨੇ ਪੰਜਾਬ, ਭਾਰਤ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਾਬਾ ਸਾਹਿਬ ਅੰਬੇਡਕਰ ਅਤੇ ਬਹੁਜਨ ਨਾਇਕ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਭੀਮ ਆਰਮੀ ਨਾਲ ਜੁੜੋ ਅਤੇ ਮਿਲਕੇ ਸੰਘਰਸ਼ ਕਰੀਏ ਅਤੇ ਆਉਣ ਵਾਲੇ ਸਮੇਂ ਭਾਰਤ ਦੇਸ਼ ਨੂੰ ਬੇਗਮਪੁਰਾ ਬਣਾਈਏ। ਜੈ ਭੀਮ, ਜੈ ਭਾਰਤ, ਜੈ ਪੰਜਾਬ, ਜੈ ਸੰਵਿਧਾਨ।
ਭੀਮ ਆਰਮੀ ਜ਼ਿਲਾ ਪਠਾਨਕੋਟ, ਪੰਜਾਬ ਨਾਲ ਜੁੜਨ ਲਈ ਵੱਟਸ ਐਪ ਰਾਂਹੀ ਸੰਪਰਕ ਕਰੋ 9988990885