ਜਤਿਨ ਬੱਬਰ – ਵਾਰਡ ਨੰਬਰ 45 ਦੀ ਕੌਂਸਲਰ ਜਸਪਾਲ ਕੌਰ ਭਾਟੀਆ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਅੱਜ ਆਪਣੇ ਵਾਰਡ ਦੇ ਲਾਭਪਾਤਰੀਆਂ ਨੂੰ ਬੁਢਾਪਾ ਵਿਧਵਾ ਅਤੇ ਅਪੰਗ ਪੈਨਸ਼ਨ ਦੇ ਪਾਸ ਕਰਵਾਏ
ਹੋਏ ਲਗਭਗ 62 ਪੱਤਰ ਉਹਨਾਂ ਤੱਕ ਪਹੁੰਚਾਈ ਇਸ ਮੌਕੇ ਤੇ ਭਾਟੀਆ ਦੰਪਤੀ ਨੇ ਕਿਹਾ ਕਿ ਜਿੱਥੇ ਉਹਨਾਂ ਨੇ ਲਗਾਤਾਰ ਆਪਣੇ ਵਾਰਡ ਦੇ ਵਿਕਾਸ ਲਈ ਤਨ ਦੇਹੀ ਨਾਲ ਕੰਮ ਕੀਤਾ ਹੈ ਹੈ ਉੱਥੇ ਸਮਾਜ ਦੇ ਹਰ ਵਰਗ ਲਈ
ਸਮਾਜਿਕ ਤੌਰ ਤੇ ਵੀ ਆਪਣੀ ਜਿੰਮੇਵਾਰੀ ਨਿਭਾਈ ਹੈ ਉਹਨਾਂ ਨੇ ਹੁਣ ਤੱਕ ਲਗਭਗ 700 ਤੋਂ ਵੱਧ ਲੋਕਾਂ ਦੀਆਂ ਪੈਨਸ਼ਨਾਂ ਲਵਾਈਆਂ ਹਨ ਅੱਜ ਵੀ ਉਹਨਾਂ ਨੇ 62 ਪੱਤਰ ਪੈਨਸ਼ਨਾਂ ਦੇ ਲੋਕਾਂ ਨੂੰ ਵੰਡੇ ਜਿੰਨਾ ਵਿੱਚ ਬੁਢਾਪਾ ਪੈਨਸ਼ਨ
ਵਿਧਵਾ ਪੈਨਸ਼ਨ ਅਤੇ ਅਪੰਗ ਲੋਕਾਂ ਦੀ ਪੈਨਸ਼ਨ ਦੇ ਕੇਸਾਂ ਦਾ ਨਿਪਟਾਰਾ ਕੀਤਾ ਹੈ ਇਸ ਮੌਕੇ ਤੇ ਉਹਨਾਂ ਦੇ ਨਾਲ ਸ਼੍ਰੀਮਤੀ ਰਾਜ ਉਪਲ ਸਰਦਾਰ ਅੰਮ੍ਰਿਤ ਪਾਲ ਸਿੰਘ ਭਾਟੀਆ ਸ੍ਰੀ ਅਸ਼ਵਨੀ ਕੁਮਾਰ ਸ਼੍ਰੀ ਮਹਿੰਦਰ ਪਾਲ ਸ੍ਰੀ ਵਿਨੇ
ਮਹਾਜਨ ਸ੍ਰੀਮਤੀ ਸੋਨੀਆ ਅਰੋੜਾ ਸ਼੍ਰੀਮਤੀ ਪ੍ਰਵੀਨ ਕੁਮਾਰੀ ਸ਼੍ਰੀਮਤੀ ਮਨਜਿੰਦਰ ਕੌਰ ਭਾਟੀਆ ਸ਼੍ਰੀਮਤੀ ਡੇਜੀ ਅਰੋੜਾ ਸਰਦਾਰ ਦਵਿੰਦਰ ਸਿੰਘ ਸੋਢੀ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ