JPB NEWS 24

Headlines

Author name: jpbnews24

शिव शक्ति मंदिर में यादव परिवार की और से करवाई गई मूर्ति स्थापना

शिव शक्ति मंदिर अरमान नगर में यादव परिवार की ओर से करवाई गई मूर्ति स्थापना सेंट्रल विधायक रमन अरोड़ा विशेष तौर पर हुए शामिल कहा सनातन धर्म अपनाने से देश की संस्कृति की रक्षा होगी जालंधर (ज्योति बब्बर) : अरमान नगर फेस-2 के शिव शक्ति मंदिर में मूर्ति स्थापना दिवस बड़ी श्रद्धा पूर्वक व धूमधाम से मनाया गया इस मौके पर विशेष रूप से सेंट्रल हलके से विधायक रमन अरोड़ा ने शिरकत करके वहां पर पहुंची संगत व मंदिर कमेटी को पावन दिन की शुभकामनाएं दी| इस दौरान विधायक ने भगवान की मूर्तियों का पूरे विधि विधान से पूजन कर स्थापना करवाई और कहा कि सभी को सनातन धर्म को अपने जीवन में अपनाना चाहिए | सनातन धर्म को अपनाने से देश की संस्कृति की रक्षा होगी | उन्होंने कहा कि सनातन सिद्धांतों की उपयोगिता पर देश में हर कार्य में सिद्ध होती है इस मौके पर आप वेलेंटियर बलवीर (बिट्टू), आशा रानी प्रधान , राज कुमार, हंस राज, नीरज कुमार, अनीता, दिवांश,रोहित कुमार, दिनेश यादव, कांता देवी,अरुणा,खनक,मनन, सीता देवी सुमन अनीता मधु, किरण, मेगा, सोमवती, ज्योति, किरण आदि उपस्थित थे

शिव शक्ति मंदिर में यादव परिवार की और से करवाई गई मूर्ति स्थापना Read More »

ਫ਼ਿਕਰ-ਏ-ਹੋਦ ਸੰਸਥਾ ਵੱਲੋਂ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਕੀਤਾ ਸਨਮਾਨਿਤ

ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਵੱਲੋਂ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਕੀਤਾ ਸਨਮਾਨਿਤ ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਜੋ 2007 ਤੋਂ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਇਹ ਸੰਸਥਾ ਕਿਸੀ ਦੀ ਵੀ ਜਰੂਰਤ ਵਿਚ, ਸਮਾਜ ਸੁਧਾਰਕ ਐਕਟੀਵਿਟੀ ਵਿੱਚ ਅਤੇ ਵਾਤਾਵਰਨ ਦੀ ਦੇਖ-ਰੇਖ ਵਿਚ ਸਭ ਤੋਂ ਪਹਿਲਾਂ ਖੜੀ ਹੁੰਦੀ ਹੈ। ਇਸ ਸੰਸਥਾ ਵੱਲੋਂ ਆਪਣੇ ਇਕ ਮੈਂਬਰ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਉਹ ਸਮੇਂ ਸਮੇਂ ਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਨਾ ਕਿ ਸਿਰਫ ਇੰਡੀਆ ਵਿਚ ਸਗੋਂ ਕੈਨੇਡਾ ਵਿੱਚ ਵੀ ਆਪਣੀ ਕੌਮ ਲਈ ਬਹੁਤ ਸਾਰੇ ਕੰਮ ਕਰਦੇ ਹਨ। ਉਹ ਇੱਕ ਵਧੀਆ ਡੋਨਰ ਵੀ ਹਨ। ਉਨ੍ਹਾਂ ਕਿਹਾ ਕਿ ਤੂਰ ਸਾਹਿਬ ਦੀ ਇਸ ਵਧੀਆ ਕਾਰਗੁਜ਼ਾਰੀ ਕਰਕੇ ਅੱਜ ਉਨ੍ਹਾਂ ਨੂੰ ਅਸੀਂ ਸਨਮਾਨਤ ਕੀਤਾ ਹੈ ਤਾਂ ਜੋ ਉਹਨਾਂ ਦੀ ਹੋਂਸਲਾ ਅਫਜਾਈ ਹੋ ਸਕੇ ਅਤੇ ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਸੰਸਥਾ ਦਾ ਹਰ ਮੈਂਬਰ ਉਹਨਾਂ ਦੇ ਨਾਲ ਖੜਾ ਹੈ ਇਸ ਮੌਕੇ ਤੇ ਅਮਰਜੀਤ ਸਿੰਘ ਬਾਜਵਾ, ਮਨਪ੍ਰੀਤ ਸਿੰਘ ਗਿੱਲ, ਸਤਵਿੰਦਰਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਅਰਵਿੰਦਰ ਸਿੰਘ ਸੂਰੀ ਅਤੇ ਕੁਲਵਰਨ ਸਿੰਘ ਅਟਵਾਲ ਸ਼ਾਮਲ ਸਨ।

ਫ਼ਿਕਰ-ਏ-ਹੋਦ ਸੰਸਥਾ ਵੱਲੋਂ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਕੀਤਾ ਸਨਮਾਨਿਤ Read More »

ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ਚੋ ਸੋਸ਼ਲ ਸਰਵਿਸ ਵਰਕਰ ਵਿਸ਼ੇ ਤੇ ਹੋਈ ਕਾਲਜ ਗਰੈਜੂਏਟ

ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ਚੋ ਸੋਸ਼ਲ ਸਰਵਿਸ ਵਰਕਰ ਵਿਸ਼ੇ ਤੇ ਹੋਈ ਕਾਲਜ ਗਰੈਜੂਏਟ ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਵਲੋਂ ਵੀ ਵਲੰਟੀਅਰ ਸੇਵਾਵਾਂ ਨਾਲ ਸਨਮਾਨਿਤ ਬੰਗਾ ( ਜਯੋਤੀ ਬੱਬਰ ):- ਉੱਘੇ ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਤੇ ਉਹਨਾਂ ਦੀ ਪਤਨੀ ਅਧਿਆਪਕਾ ਸ਼੍ਰੀਮਤੀ ਕਮਲਜੀਤ ਬੰਗਾ ਜੋ ਲੰਬੇ ਅਰਸੇ ਤੋਂ ਨਿਸ਼ਕਾਮ ਸੇਵਾਵਾਂ ਇੱਕ ਨਿਪੁੰਨ ਵਲੰਟੀਅਰ ਵਜੋਂ ਦਿੰਦੇ ਆ ਰਹੇ ਹਨ ਹੁਣ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਕਨੇਡਾ ਵਸਦੀ ਧੀ ਦਿਵਿਆ ਬੰਗਾ ਨੂੰ ਕਨੇਡਾ ਦੇ ਖੂਬਸੂਰਤ ਸ਼ਹਿਰ ਬਰੈਂਪਟਨ ਵਿਖੇ ਕਾਲਜ ਸੇਂਟ ਕਲੇਅਰ ਚੋ ਸਲਾਨਾ ਡਿਗਰੀ ਵੰਡ ਕਨਵੋਕੈਸ਼ਨ ਵਿੱਚ ਡਿਗਰੀ ਪ੍ਰਦਾਨ ਕੀਤੀ ਗਈ l ਉਥੇ ਹੀ ਪੰਜਾਬੀ ਕਮਿਊਨਿਟੀ ਹੈਲਥ ਸਰਵਸਿਜ਼ ਬਰੈਂਪਟਨ “NGO” ਵਿੱਚ ਦਿਵਿਆ ਬੰਗਾ ਨੂੰ ਸਮਾਜ ਸੇਵਾ ਦੇ ਖੇਤਰ ਚੋ ਵਾਧੂ ਵਲੰਟੀਅਰ ਸੇਵਾਵਾਂ ਨੂੰ ਮੁੱਖ ਰੱਖਦਿਆਂ “V – OSCAR AWARD 2023 CEREMONY” ਚੋ “ਵਲੰਟੀਅਰ ਐਮ ਬੀ ਸੀ NGO” ਦੀ ਜਿਊਰੀ ਵਲੋਂ ਨਿਊ ਕਮਰ ਜਿਮ ਵਲੰਟੀਅਰ ਐਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ l ਜਿਕਰਯੋਗ ਹੈ ਕਿ ਇੰਜ : ਬੰਗਾ ਦੇ ਬੇਟੇ ਜਗਦੀਸ਼ ਬੰਗਾ ਨੇ ਵੀ ਸੋਸ਼ਲ ਵਰਕ ਤੇ ਹੀ ਮਾਸਟਰ ਕੀਤੀ ਹੋਈ ਹੈ ਜੋ ਕਿ UK ਦੇ ਬਿਰਮਿੰਗਮ ਚੋ ਸੇਵਾਵਾਂ ਨਿਭਾਅ ਰਿਹਾ ਹੈ l ਸਮਾਗਮ ਚੋ ਬੋਲਦਿਆਂ ਦਿਵਿਆ ਬੰਗਾ ਨੇ ਸਰਵ ਸ਼੍ਰੀ ਬਲਦੇਵ ਮੁੱਤਾ (CEO), ਸੁਖਪ੍ਰੀਤ ਟਿਵਾਣਾ,ਗੁਨੀਤ ਕੌਰ ਬਜਾਜ,ਸੁਖਜੀਤ ਸਿੰਘ ਆਹਲੂਵਾਲੀਆ ਵਲੰਟੀਅਰ ਅੰਬੈਸਡਰ ,ਅਮਿਤ ਜੈਨ, ਪ੍ਰਦੀਪ ਬੰਗਾ, ਮਨਪ੍ਰੀਤ ਕੌਰ ਬੰਗਾ ਤੇ ਮਾਤਾ ਪਿਤਾ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ l ਕਨੇਡਾ ਤੋਂ ਖੁਸ਼ੀ ਸਾਂਝੀ ਕਰਦਿਆਂ ਇੰਜ: ਬੰਗਾ ਤੇ ਉਹਨਾਂ ਦੀ ਪਤਨੀ ਕਮਲਜੀਤ ਬੰਗਾ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਦੀ ਅਪਾਰ ਕ੍ਰਿਪਾ ਸਦਕਾ ਹੀ ਸਾਡੇ ਬੱਚੇ ਤੇ ਬੰਗਾ ਪਰਿਵਾਰ ਸਮਾਜ ਸੇਵਾ ਦੇ ਖੇਤਰ ਚੋ ਸ਼ਾਨਦਾਰ ਸੇਵਾਵਾਂ ਦੇਣ ਲਾਇਕ ਹੋਇਆ ਹੈ l ਸਾਨੂੰ ਆਪਣੇ ਬੱਚਿਆਂ ਨੂੰ ਮਾਨਵੀ ਕਦਰਾਂ ਕੀਮਤਾਂ ਵਾਲੇ ਸੰਸਕਾਰ ਦੇਣੇ ਇਸ ਗਲੋਬਲ ਦੁਨੀਆਂ ਵਿੱਚ ਸਮੇਂ ਦੀ ਵਡੇਰੀ ਮੰਗ ਹੈ l

ਸਮਾਜ ਸੇਵੀ ਇੰਜ: ਨਰਿੰਦਰ ਬੰਗਾ ਦੀ ਬੇਟੀ ਦਿਵਿਆ ਬੰਗਾ ਕੈਨੇਡਾ ਚੋ ਸੋਸ਼ਲ ਸਰਵਿਸ ਵਰਕਰ ਵਿਸ਼ੇ ਤੇ ਹੋਈ ਕਾਲਜ ਗਰੈਜੂਏਟ Read More »

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ.. ਮਾਲਾਬਾਰ ਗੋਲਡ ਮਾਡਲ ਟਾਊਨ ਜਲੰਧਰ ਵਿਖੇ ਰਸ਼ਮੀ ਨਿਮਤਰਿਤ ਈਵੈਂਟ ਕਰਵਾਇਆ ਗਿਆ. ਜਿਸ ਵਿੱਚ ਫਾਦਰ ਡੇ ਦੇ ਮੌਕੇ ਤੇ My Dady my super hero ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਸ਼ਹਿਰ ਦੀਆਂ ਮਹਾਨ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋਂ ਹਾਜ਼ਰੀ ਭਰੀ ਗਈ. ਜਿਹਨਾਂ ਨੇ ਅਪਣੀ ਜਾਨ, ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਸਮਾਜ ਲਈ ਬਾਖੂਬੀ ਸੇਵਾ ਨਿਭਾਈ ਅਤੇ ਅੱਜ ਤੱਕ ਨਿਰੰਤਰ ਨਿਭਾ ਰਹੇ ਹਨ. ਉਹਨਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ. ਜਿਸ ਵਿੱਚ ਆਖਰੀ ਉਮੀਦ NGO ਦੀ ਸਮੁੱਚੀ ਟੀਮ ਵੱਲੋਂ ਲੋਕਾਂ ਨੂੰ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ. NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵਲੋ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਸਮਾਜ ਨੂੰ ਇਕਜੁੱਟ ਹੋ ਕੇ ਚੱਲਣ ਦੀ ਅਪੀਲ ਵੀ ਕੀਤੀ ਗਈ.

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ Read More »

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਸੋਨੂੰ ਸਾਈਂ ਦਾ 9ਵਾਂ ਸਾਲਾਨਾ ਮੇਲਾ ਸੰਪੂਰਨ

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਸੋਨੂੰ ਸਾਈਂ ਦਾ 9ਵਾਂ ਸਾਲਾਨਾ ਮੇਲਾ ਸੰਪੂਰਨ ਜਲੰਧਰ, ਰੋਹਿਤ ਭਾਟੀਆ, – ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ ਹਰ ਸਾਲ ਵਾਂਗ ਇਸ ਸਾਲ ਵੀ 19 ਜੂਨ ਦਿਨ ਸੋਮਵਾਰ ਸਵੇਰੇ 11 ਵਜੇ ਚਿਰਾਗ਼ ਅਤੇ ਝੰਡੇ ਦੀ ਰਸਮ ਤੋਂ ਆਰੰਭ ਹੋਇਆ 20 ਜੂਨ ਦਿਨ ਮੰਗਲਵਾਰ ਸ਼ਾਮ 5 ਵਜੇ ਦਾਤਾ ਸਾਹਿਬ ਦੀ ਮਹਿੰਦੀ ਦੀ ਰਸਮ ਅਤੇ 6 ਵਜੇ ਮਾਹੀ ਨਕਾਲ ਐਂਡ ਪਾਰਟੀ ਫਗਵਾੜੇ ਵਾਲੇ ਵੱਲੋਂ ਨਕਲਾਂ ਪੇਸ਼ ਕੀਤੀਆਂ ਗਈਆਂ 21 ਜੂਨ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਸੂਫ਼ੀ ਕਲਾਕਾਰ ਜਗਦੇਵ ਸ਼ਹਿਜ਼ਾਦਾ ਨੇ ਦਾਤਾ ਮੈ ਕਮਲੀ ਤੇਰੀ ਕੋਈ ਨਾ ਸੁਣੇ ਫਰਿਆਦ ਮੇਰੀ ਕਲਾਮ ਗਾ ਕੇ ਮੇਲੇ ਦੀ ਸ਼ੁਰੂਵਾਤ ਕੀਤੀ। ਬਲਵੀਰ ਮਤੇਪੁਰੀਆ ਨੇ ਅੱਲ੍ਹਾ ਹੂ ਤੂੰਬਾ ਕਹਿੰਦਾ ਗਾ ਕੇ ਆਏ ਹੋਏ ਸਰੋਤਿਆਂ ਨੂੰ ਮੋਹਿਆ। ਜੱਸ ਧਾਲੀਵਾਲ ਨੇ ਬਜ਼ੁਰਗਾਂ ਬੋੜ ਵੇ ਤੇਰੀਆਂ ਪਲ ਪਲ ਲੋੜਾਂ ਕਲਾਮ ਜਦ ਗਾਇਆ ਤਾਂ ਸਰੋਤਿਆਂ ਦੇ ਰੌਂਗਟੇ ਖੜ੍ਹੇ ਹੋਗਏ। ਜੱਸਾ ਫਤਹਿਪੁਰੀ ਨੇ ਅਪਣਾ ਵਧੇਰੇ ਉਸਤਦ ਖੱਟਣ ਵਾਲਾ ਸੂਫ਼ੀ ਗੀਤ ਸਲਵਾਰਾਂ ਗਾ ਕੇ ਸੰਗਤਾਂ ਨੂੰ ਕੀਲਿਆ। ਜਿਸਦਾ ਸਾਰਾ ਕਾਰਜ ਪ੍ਰੀਤਮ ਸਵੀਟ ਸ਼ੋਪ ਵਾਲੀ ਗਲੀ 7, ਸਾਮ੍ਹਣੇ ਕ੍ਰਿਸ਼ਨਾ ਸਵੀਟ ਸ਼ੌਪ, ਰਾਮਾਂਮੰਡੀ , ਜਲੰਧਰ ਦਰਵਾਰ ਵਿਖੇ ਗਿਆਰਵੀਂ ਵਾਲੀ ਸਰਕਾਰ ਮੀਰਾ ਗੋਂਸਪਾਕ ਦਰਵਾਰ ਪ੍ਰਬੰਧਕ ਕਮੇਟੀ ਦੀ ਦੇਖਰੇਖ ਹੇਠ ਕੀਤਾ ਗਿਆ । ਇਸ ਮੌਕੇ ਐਮ ਐਲ ਏ ਰਮਨ ਅਰੋੜਾ ਮੁੱਖ ਮਹਿਮਾਨ ਤੌਰ ਤੇ ਪੁੱਜੇ ਜਿਨ੍ਹਾਂ ਨੂੰ ਦਰਵਾਰ ਵਲੋਂ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਜ ਸੇਵਕ ਵਿਕੀ ਤੁਲਸੀ ਨੇ ਮੇਲੇ ਦੀ ਸਿਫਤ ਕਰਦੇ ਕਿਹਾ ਕਿ ਸੋਨੂੰ ਸਾਈਂ ਜੀ ਰੂਹਾਨੀਅਤ ਦੇ ਪ੍ਰਤੀਕ ਹਨ ਜਿਨ੍ਹਾਂ ਉਤੇ ਸੱਚਮੁੱਚ ਮੀਰਾ ਗੋਸਪਾਕ ਦਾ ਰਹਿਮਤ ਤੇ ਕਿਰਪਾ ਭਰਿਆ ਹੱਥ ਰੱਖਿਆ ਹੋਇਆ ਹੈ ਜੌ ਆਪਣੀਆ ਰਹਿਮਤਾਂ ਤੇ ਬਖਸ਼ਿਸ਼ਾਂ ਨਾਲ ਸੰਗਤਾਂ ਨੂੰ ਤਾਰ ਰਹੇ ਹਨ ਦਰਵਾਰ ਮੁੱਖ ਸੇਵਾਦਾਰ ਤੇ ਗੱਧੀਨਸ਼ੀਨ ਸ਼੍ਰੀ ਸੋਨੂੰ ਸਾਈਂ ਜੀ ਨੇ ਦੱਸਿਆ ਕੇ ਹਰ ਸਾਲ ਮੀਰਾ ਗੌਸਪਾਕ ਦੇ ਵਾਲੇ ਵਿਆਹ ਦੇ ਦਿਨ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ ਜੌ ਕਿ ਇਸ ਵਾਰ ਵੀ 3 ਦਿਨ ਤੱਕ ਸਰਕਾਰਾਂ ਦਾ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਲਈ 3 ਦਿਨਾਂ ਤੱਕ ਲਗਾਤਾਰ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਸਭ ਸਾਧ ਸੰਗਤਾਂ ਨੇ ਮੇਲੇ ਵਿਚ ਪੁੱਜ ਕੇ ਮੇਲੇ ਨੂੰ ਚਾਰ ਚਾਰ ਲਾਏ। ਇਸ ਮੌਕੇ ਐਮ ਐਲ ਏ ਰਮਨ ਅਰੋੜਾ, ਵਿੱਕੀ ਤੁਲਸੀ, ਪ੍ਰਬਜਿਤ, ਗੁਰਦੀਪ, MLA ਰਾਜਿੰਦਰ ਬੇਰੀ, ਤੇ ਅਨੇਕਾਂ ਪਤਵੰਤੇ ਸੱਜਣਾ ਨੇ ਹਾਜ਼ਰੀ ਭਰੀ।

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਸੋਨੂੰ ਸਾਈਂ ਦਾ 9ਵਾਂ ਸਾਲਾਨਾ ਮੇਲਾ ਸੰਪੂਰਨ Read More »

भारतीय स्टेट बैंक की और से बस्ती गुजा श्री पंचवटी मंदिर धर्मशाला गौशाला के हाल में योग शिविर का आयोजन किया

भारतीय स्टेट बैंक की और से बस्ती गुजा श्री पंचवटी मंदिर धर्मशाला गौशाला के हाल में योग शिविर का किया आयोजन  अंतर्राष्ट्रीय योग दिवस के मद्देनजर भारतीय स्टेट बैंक के क्षेत्रीय व्यवसायिक कार्यालय जालंधर और सेवा भारती रजिस्टर्ड जालंधर ने बुधवार को बस्ती गुजा श्री पंचवटी मंदिर धर्मशाला गौशाला के हाल में योग शिविर का आयोजन किया यह शिविर बैंक की क्षेत्रीय प्रबंधिका अनुपमा शर्मा की देखरेख में लगाया गया इसमें बैंक के अधिकारियों और कर्मचारियों समेत इलाका वासियों ने बढ़ चढ़कर हिस्सा लिया इस दौरान सेवा भारती रजिस्टर जालंधर और श्री पंचवटी मंदिर धर्मशाला गौशाला के मेंबरों ने सहयोग दिया योग संचालक श्रीमती पूजा कपूर श्रीमती निर्मला कक्कड़ ने योग की महत्ता पर प्रकाश डाला साथ ही उन्होंने योग अभ्यास भी कराया उन्होंने कहा कि योग इंसानी जीवन में बहुत महत्व रखता है यह शरीर को ऊर्जा तो प्रदान करता ही है साथ ही साथ शरीर को निरोग चुस्त-दुरुस्त और तनावमुक्त भी रखता है यह इंसान को शारीरिक रूप से तो स्वस्थ बनाता ही है साथ ही वह इंसान को मानसिक रूप से भी शस्कत बनाता है आज के दौर में इंसान के तेज रफ्तार और तनाव से ग्रसित जीवन शैली में हर इंसान को योग को अपने जीवन का अभिन्न अंग बनाना चाहिए इसी बीच भारतीय योग संस्थान के शिक्षकों ने भी साधकों को योगाभ्यास और प्राणायाम से होने वाले फायदों से अवगत कराया शिविर के आखिर में बैंक की अधिकारियों और कर्मचारियों ने संस्थान के योग शिक्षा और इलाके के साधकों को अंतर्राष्ट्रीय योग दिवस की मुबारकबाद देते हुए ऋषि-मुनियों की योग पद्धति को घर-घर तक पहुंचाने की अपील की इस अवसर पर बैंक की तरफ से जूट बैग और फलों को वितरित किया गया इस अवसर पर पवन बस्सी मैनेजर स्टेट बैंक ऑफ़ इंडिया और सेवा भारती रजिस्टर जालंधर की तरफ से रवि महाजन प्रधान मनोहर लाल शर्मा संरक्षक पंजाब रामपाल शर्मा विभाग मंत्री पंजाब धीरज जी महामंत्री रेणु कालिया उपप्रधान रवि सोडी उप प्रधान मैडम मनजीत कौर किशोर कुमार गोपाल अत्रि अमरदीप कुंद्रा करण शर्मा राजेश अरोड़ा जी वर्मा अमर सिंह राघव बहल अंजलि नंदा ललित शर्मा अशोक कुमार भगत पंडित साधु शरण पांडे गौरव जोड़ा सुमित छाबड़ा श्री पंचवटी मंदिर धर्मशाला गौशाला की तरफ से प्रधान लकी मल्होत्रा दविंदर अरोड़ा रमेश विज राणा नैय्यर सुमन मल्होत्रा अंजू बाला भी उपस्थित थे

भारतीय स्टेट बैंक की और से बस्ती गुजा श्री पंचवटी मंदिर धर्मशाला गौशाला के हाल में योग शिविर का आयोजन किया Read More »

गुरु रविदास नगर के पार्क में गुरु रविदास पार्क मेंटिनेस एंड वेलफेयर सोसाइटी रजिस्टर्ड में पौधारोपण मुहिम चलाई गई

भारतीय स्टेट बैंक कि जीटीबी नगर की समृद्धि शाखा की ओर से गुरु रविदास नगर के पार्क गुरु रविदास पार्क मेंटिनेस एंड वेलफेयर सोसाइटी रजिस्टर्ड में पौधारोपण मुहिम चलाई गई इसमें बैंक के आला अधिकारियों ने 50 पौधे लगाए इस दौरान सभी ने पर्यावरण संरक्षण के लिए अपने स्तर पर जागरूकता मुहिम चलाने का भी संकल्प लिया शाखा प्रबंधक पवन बस्सी जी की देखरेख में चलाई गई इस मुहिम बैंक स्टाफ का भी योगदान रहा शाखा प्रबंधक पवन बस्सी ने बताया कि मौजूदा परिवेश में पर्यावरण का हाल किसी से छुपा नहीं है पर्यावरण संतुलन पूरी तरह से गड़बड़ा गया है जो मानव अस्तित्व के लिए खतरे की घंटी साबित हो रहा है ऐसे में पर्यावरण सरंक्षण आज हर किसी की मुख्य प्राथमिकता होनी चाहिए इसमें हर किसी को बढ़-चढ़कर योगदान डालना चाहिए सोसायटी मेंबरों ने कहा है कि इंसान का पर्यावरण से अटूट रिश्ता है इस रिश्ते की खूबसूरती को बरकरार रखना आज समय की मुख्य मांग भी है उन्होंने स्टेट बैंक की पौधारोपण मुहिम की जोरदार सराहना की है इस मुहिम के लिए पार्क का चयन करने पर उन्होंने बैंक प्रबंधकों का आभार व्यक्त किया इस अवसर पर भारतीय स्टेट बैंक के शाखा प्रबंधक पवन बस्सी नरेश कुमार धर्मपाल ममता और सोसायटी की तरफ से यशपाल मनमोहन लाल महेंद्र सिंह हरिराम बांगर राम लुभाया जीतराम ओमप्रकाश फौजी प्रेमनाथ विरदी और सोहनलाल विरदी आदि उपस्थित रहे

गुरु रविदास नगर के पार्क में गुरु रविदास पार्क मेंटिनेस एंड वेलफेयर सोसाइटी रजिस्टर्ड में पौधारोपण मुहिम चलाई गई Read More »

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ ਜਲੰਧਰ (ਜਯੋਤੀ ਬੱਬਰ ) ਵਿਸ਼ੇਸ਼ ਸਾਰੰਗਲ (ਆਈ ਏ ਐਸ) ਵੱਲੋਂ ਅੱਜ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਅਹੁਦਾ ਸੰਭਾਲ ਲਿਆ ਗਿਆ । ਉਨਾਂ ਕਿਹਾ ਕਿ ਜਲੰਧਰ ਜਿਲੇ ਵਿੱਚ ਲੋਕ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਅਤੇ ਵਿਕਾਸ ਕੰਮਾਂ ਨੂੰ ਤੇਜ਼ ਕਰਨਾ ਉਨਾਂ ਦੀ ਪਹਿਲ ਕਦਮੀ ਹੋਵੇਗੀ । ਉਨਾਂ ਖੇਡ ਉਦਯੋਗ ਦੀ ਉੱਨਤੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਵਚਨਬੱਧਤਾ ਦੁਹਰਾਈ । ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ । ਉਨਾਂ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ । ਇਸ ਮੌਕੇ ਜਿਲੇ ਦੇ ਸਮੂਹ ਉੱਚ ਅਧਿਕਾਰੀ ਤੇ ਸਾਰੰਗਲ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ ।

ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੰਭਾਲਿਆ ਅਹੁਦਾ Read More »

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ 19 ਤੋਂ 21 ਜੂਨ ਤੱਕ ਰਾਮਾਂਮੰਡੀ ਵਿਖੇ ਹੋਵੇਗਾ

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ 19 ਤੋਂ 21 ਜੂਨ ਤੱਕ ਰਾਮਾਂਮੰਡੀ ਵਿਖੇ ਹੋਵੇਗਾ ਜਲੰਧਰ – ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ ਹਰ ਸਾਲ ਵਾਂਗ ਇਸ ਸਾਲ ਵੀ 19 ਜੂਨ ਦਿਨ ਸੋਮਵਾਰ ਸਵੇਰੇ 11 ਵਜੇ ਚਿਰਾਗ਼ ਅਤੇ ਝੰਡੇ ਦੀ ਰਸਮ ਤੋਂ ਆਰੰਭ ਹੋਵੇਗਾ 20 ਜੂਨ ਦਿਨ ਮੰਗਲਵਾਰ ਸ਼ਾਮ 5 ਵਜੇ ਦਾਤਾ ਸਾਹਿਬ ਦੀ ਮਹਿੰਦੀ ਦੀ ਰਸਮ ਅਤੇ 6 ਵਜੇ ਨਕਾਲ ਪਾਰਟੀ ਵੱਲੋਂ ਨਕਲਾਂ ਪੇਸ਼ ਕੀਤੀਆਂ ਜਾਣਗੀਆਂ 21 ਜੂਨ ਦਿਨ ਬੁੱਧਵਾਰ ਨੂੰ ਸ਼ਾਮ 7 ਵਜੇ ਦਾਤਾ ਹਜੂਰ ਦੇ ਮੁੱਖ ਮੇਲੇ ਦਾ ਆਗਾਜ਼ ਹੋਵੇਗਾ ਤੇ ਰਾਤ ਭਰ ਦਾਤਾ ਸਾਹਿਬ ਦੇ ਹੁਕਮ ਤੱਕ ਚਲਦਾ ਰਹੇਗਾ ਜਿਸਦਾ ਸਾਰਾ ਕਾਰਜ ਪ੍ਰੀਤਮ ਸਵੀਟ ਸ਼ੋਪ ਵਾਲੀ ਗਲੀ 7, ਸਾਮ੍ਹਣੇ ਕ੍ਰਿਸ਼ਨਾ ਸਵੀਟ ਸ਼ੌਪ, ਰਾਮਾਂਮੰਡੀ , ਜਲੰਧਰ ਦਰਵਾਰ ਵਿਖੇ ਗਿਆਰਵੀਂ ਵਾਲੀ ਸਰਕਾਰ ਮੀਰਾ ਗੋਂਸਪਾਕ ਦਰਵਾਰ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਕੀਤਾ ਜਾ ਰਿਹਾ ਹੈ। ਦਰਵਾਰ ਮੁੱਖ ਸੇਵਾਦਾਰ ਤੇ ਗੱਧੀਨਸ਼ੀਨ ਸ਼੍ਰੀ ਸੋਨੂੰ ਸਾਈਂ ਜੀ ਨੇ ਦੱਸਿਆ ਕੇ ਹਰ ਸਾਲ ਮੀਰਾ ਗੌਸਪਾਕ ਦੇ ਵਿਆਹ ਦੇ ਦਿਨ ਸਾਲਾਨਾ ਮੇਲਾ ਕਰਵਾਇਆ ਜਾਂਦਾ ਹੈ ਜੀ ਕਿ ਇਸ ਵਾਰ ਵੀ 3 ਦਿਨ ਤੱਕ ਸਰਕਾਰਾਂ ਦਾ ਮੇਲਾ ਕਰਵਾਇਆ ਜਾ ਰੇਹਾ ਹੈ। ਜਿਸ ਦੌਰਾਨ 21 ਜੂਨ ਸ਼ਾਮ 7 ਵਜੇ ਦਰਵਾਰੀ ਕਵਾਲ ਵਲੋਂ ਮੇਲੇ ਦੀ ਸ਼ੁਰੂਵਾਤ ਹੋਵੇਗੀ ਸੂਫ਼ੀ ਕਲਾਕਾਰ ਜੱਸਾ ਫਤਹਿਪੁਰੀਆ, ਜੱਸ ਧਾਲੀਵਾਲ, ਜਗਦੇਵ ਸ਼ੇਹਜਾਦਾ, ਬਲਵਿੰਦਰ ਮਤੇਹਪੁਰੀਆ ਮੇਲੇ ਦੌਰਾਨ ਸੂਫ਼ੀਆਨਾ ਕਲਾਮਾ ਰਾਹੀਂ ਮੁੱਖ ਹਾਜਰੀਆਂ ਭਰਨਗੇ। ਮੇਲੇ ਵਿੱਚ ਆਈਆਂ ਹੋਈਆਂ ਸੰਗਤਾਂ ਲਈ 3 ਦਿਨ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਸਭ ਸਾਧ ਸੰਗਤਾਂ ਨੂੰ ਮੇਲੇ ਵਿੱਚ ਹਮਹੁਮਾਂ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।

ਗੋਂਸਲੇਅਜਮ ਮੀਰਾ ਗਿਆਰਵੀਂ ਵਾਲੀ ਸਰਕਾਰ ਦਾ 9ਵਾਂ ਸਾਲਾਨਾ ਮੇਲਾ 19 ਤੋਂ 21 ਜੂਨ ਤੱਕ ਰਾਮਾਂਮੰਡੀ ਵਿਖੇ ਹੋਵੇਗਾ Read More »

अंतिम चरण में पहुंचा राम मंदिर के भूतल का निर्माण कार्य, अक्टूबर तक होगा बनकर तैयार

अंतिम चरण में पहुंचा राम मंदिर के भूतल का निर्माण कार्य, अक्टूबर तक होगा बनकर तैयार अयोध्या: उत्तर प्रदेश के अयोध्या में बन रहे भव्य राम मंदिर के निर्माण कार्य लगातार जारी है। जल्द ही राम भक्तों का इंतजार खत्म होगा और राम मंदिर बनकर तैयार हो जाएंगा। फिलहाल, राम मंदिर के भूतल का काम अंतिम चरण में है और अक्टूबर 2023 तक इसे पूरा करने के लिए सहायक संरचनाओं का काम जोरों पर जारी है। वहीं, 22 जनवरी यानी अगले राम जन्मभूमि पर भगवान राम की नयी मूर्ति का अभिषेक होगा। बता दें कि, राम भक्त राम मंदिर के तैयार होने का बेसब्री से इंतजार कर रहे है। जल्द ही राम मंदिर बनकर तैयार हो जाएगा। मंदिर निर्माण का कार्य लगातार चल रहा है। मंदिर के अधिकारियों ने सोमवार को जानकारी दी कि, मंदिर के भूतल का काम अंतिम चरण में है। एक बयान के अनुसार, ‘‘राम मंदिर के भूतल के निर्माण कार्य की प्रगति की हाल में निर्माण समिति के अध्यक्ष नृपेंद्र मिश्रा सहित ट्रस्ट के वरिष्ठ सदस्यों द्वारा समीक्षा की गई थी। उन्होंने कहा गया है कि ‘लार्सन एंड टुब्रो’ और ‘टाटा कंसल्टिंग इंजीनियर्स’ की इंजीनियरिंग टीमों और श्री राम जन्मभूमि तीर्थ क्षेत्र ट्रस्ट के प्रतिनिधियों ने निर्माण कार्य की समीक्षा में हिस्सा लिया।

अंतिम चरण में पहुंचा राम मंदिर के भूतल का निर्माण कार्य, अक्टूबर तक होगा बनकर तैयार Read More »