Skip to content
ਲਾਲੀ ਇੰਫੋਸਿਸ ਦੁਆਰਾ G20-“ਸੁਸਟੈਨਬਲ ਡਿਵੈਲਪਮੈਂਟ ਪ੍ਰੋਗਰਾਮ” ਬਾਰੇ ਜਾਗਰੂਕਤਾ ਜਿਸ ਵਿੱਚ ਵਿਦਿਆਰਥੀਆਂ ਨੇ ਹਾਸਲ ਕੀਤੇ ਦੂਜੇ ਸਥਾਨ
ਲਾਲੀ ਇੰਫੋਸਿਸ “ਆਈ.ਟੀ. ਅਤੇ ਮੈਨਜਮੈਂਟ” ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ । ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ, ਹਾਰਡਵੇਅਰ-ਨੈੱਟਵਰਕਿੰਗ, ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ-ਡਿਪਲੋਮਾ ਅਤੇ “ਸਟੱਡੀ ਅਬਰੋੜ” ਨਾਲ ਸੰਬੰਧਿਤ ਅਧਾਰਿਆਂ ਨੂੰ ਚਲਾ ਰਹੀ ਹੈ। ਇਹ ਸੰਸਥਾ “ਆਈ.ਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਚੋਂ ਦੋ ਵਾਰ ਅਵਲ ਆ ਚੁੱਕੀ ਹੈ ।
ਲਾਲੀ ਇੰਫੋਸਿਸ ਪ੍ਰੋਗਰਾਮਿੰਗ ਅਤੇ ਨੈੱਟਵਰਕਿੰਗ ਸਿਖਾਉਣ ਵਾਲੀ ਪੰਜਾਬ ਦੀ ਪਹਿਲੀ ਸੰਸਥਾ ਹੈ| ਇਹ ਸੰਸਥਾ ਦੁਨੀਆਂ ਵਿਚ ਨਵੇਂ ਤਰੀਕਿਆਂ ਨੂੰ ਲਾਗੂ ਕਰਦੇ ਹੋਏ ਜਿਵੇਂ ਕਿ ਆਰਟੀਫ਼ਿਸ਼ਲ ਇੰਟੇਲਿਜੇੰਸ, ਮਸ਼ੀਨ ਲਰਨਿੰਗ, ਡੇਟਾ ਸਾਇੰਸ, ਡੇਟਾ ਅਨਾਲੀਸਿਸ, ਸਾਈਬਰ ਸਕਿਊਰਿਟੀ ਆਦਿ ਵਰਗੇ ਕੋਰਸ ਪੜ੍ਹਾ ਰਹੀ ਹੈ|
ਲਾਲੀ ਇੰਫੋਸਿਸ ਦੇ ਲੋਗੋ ਵਿੱਚ ‘ਐਜੂਕੇਟਿੰਗ ਲਿਟਰੇਟਸ’ ਦਾ ਮਤਲਬ ਹੈ “ਪੜ੍ਹੇ ਲਿਖੇ ਨੂੰ ਪੜ੍ਹਾਉਣਾ “ | ਅਸੀਂ ਸਿਰਫ 10+2 ਪਾਸ ਵਿਦਿਆਰਥੀਆਂ ਨੂੰ ਹੀ ਪੜਾ ਰਹੇ ਸੀ ,ਪਰ ਪਿਛਲੇ ਕੁਝ ਸਾਲਾਂ ਤੋਂ, ਅਸੀਂ ਦੇਖਿਆ ਹੈ ਕਿ ਜ਼ਿਆਦਾਤਰ ਵਿਦਿਆਰਥੀਆਂ ਨੂੰ ਬੁਨਿਆਦੀ ਕੰਪਿਊਟਰ ਤਕਨੀਕ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ ਅਤੇ ਕੰਪਿਊਟਰ ਤਕਨੀਕ ਸਿੱਖਣ ਲਈ ਉਹਨੂੰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਖਾਸ ਕਰ ਕੇ ਭਾਰਤ ਤੋਂ ਬਾਹਰ| ਸਮੇਂ ਨਾਲ ਵੱਧ ਰਹੀ ਤਕਨੀਕੀ ਸਿੱਖਿਆ ਦੇ ਉਚੇ ਪੱਧਰ ਅਤੇ ਵਿਦਿਆਰਥੀਆਂ ਦੀਆਂ ਕੰਪਿਊਟਰ ਤਕਨੀਕ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਦੇਖਦੇ ਹੋਏ ਅਤੇ ਮਾਪਿਆਂ ਦੀ ਜਾਗਰੂਕਤਾ ਦੇ ਨਾਲ ਹੁਣ ਅਸੀਂ ਬਾਰ੍ਹਵੀਂ ਅਤੇ ਇਸ ਤੋਂ ਹੇਠਲੀਆਂ ਜਮਾਤਾਂ ਦੇ ਸਕੂਲੀ ਵਿਦਿਆਰਥੀਆਂ ਨੂੰ ਤਕਨੀਕੀ ਸੀਖਿਆ ਦੇਣ ਲਈ ਇਕ ਪ੍ਰੋਗਰਾਮ “ਟੈਕਨੀਕਲ ਐਜੂਕੇਸ਼ਨ ਫਾਰ ਚਿਲਡਰਨ” ਸ਼ੁਰੂਆਤ ਕੀਤੀ ਹੈ ਤਾਕਿ ਸਾਡੇ ਦੇਸ਼ ਦੇ ਤਕਨੀਕੀ ਖੇਤਰ ਦੇ ਭਵਿੱਖ ਦੇ ਬੁਨਿਆਦੀ ਢਾਂਚੇ ਵਿੱਚ ਮਜ਼ਬੂਤੀ ਆਏ | ਵਿਦਿਆਰਥੀ ਗੂਗਲ, ਮਾਈਕ੍ਰੋਸਾਫਟ, ਐਮਾਜ਼ਾਨ, ਵਾਲਮਾਰਟ ਆਦਿ ਵਰਗੀਆਂ ਵੱਡੀਆਂ ਆਈ.ਟੀ ਕੰਪਨੀਆਂ ਦੇ ਇਮਤਿਹਾਨਾਂ ਨੂੰ ਆਸਾਨੀ ਨਾਲ ਪਾਸ ਕਰਨ ਦੇ ਯੋਗ ਹੋਣਗੇ, ਇਕ ਸਫਲ ਉੱਦਮੀ ਬਣਨ, ਆਪਣੇ ਸਟਾਰਟ-ਅਪ ਕਰਨ ਅਤੇ ਇਸ ਦੇ ਨਾਲ-ਨਾਲ ਉਹ ਨਾ ਸਿਰਫ਼ ਭਾਰਤ ਵਿੱਚ ਬਲਕਿ ਅੰਤਰਰਾਸ਼ਟਰੀ ਪੱਧਰ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਵੀ ਲੈ ਸਕਣ ।
ਤਕਨੀਕੀ ਸੀਖਿਆ ਦੇ ਪੱਧਰ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਜਾਣ, ਖੋਜ ਅਤੇ ਨਵੀਨਤਾ ‘ਤੇ ਧਿਆਨ ਕੇਂਦਰਿਤ ਕਰਦੇ ਹੋਏ G-20 ਇਸ ਟਾਈਮ ਭਾਰਤ ਵਿਚ ਹੋ ਰਿਹਾ ਅਤੇ “ਏ ਐੱਸ ਐੱਨ ਜੀ-20 ਇੰਟਰਨੈਸ਼ਨਲ ਫੈਸਟ” ਨਵੀਂ ਦਿੱਲੀ ਵਿਖੇ “ਸੁਸਟੈਨਬਲ ਡਾਵੇਲੋਪਮੇੰਟ ਪ੍ਰੋਗਰਾਮ” ਨੂੰ ਪ੍ਰੋਮੋਟ ਕਰਦੇ ਹੋਏ “ਵੈੱਬ-ਐੱਪ ਡਿਵੈਲਪਮੈਂਟ ” ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪੂਰੇ ਭਾਰਤ ਚੌਂ 120 ਸਕੂਲਾਂ ਦੇ 2500 ਵਿਦਿਆਰਥੀਆਂ ਨੇ ਹਿਸਾ ਲਿਆ । ਇਹਨਾਂ ਮੁਕਾਬਲਿਆਂ ਵਿੱਚ ਲਾਲੀ ਇੰਫੋਸਿਸ ਹਾਲ ਹੀ ਦੇ ਤਜ਼ਰਬੇ “ਟੈਕਨੀਕਲ ਐਜੂਕੇਸ਼ਨ ਫਾਰ ਚਿਲਡਰਨ” ਨਾਲ 7ਵੀਂ ਜਮਾਤ ਦੇ ਤਿੰਨ ਵਿਦਿਆਰਥੀ ਰਿਧਾਨ ਗਰਗ ( ਮਾਤਾ ਦਾ ਨਾਮ ਸ਼੍ਰੀਮਤੀ ਨੇਹਾ ਗਰਗ ਅਤੇ ਪਿਤਾ ਦਾ ਨਾਮ ਸ੍ਰੀ ਅੰਕਿਤ ਗਰਗ), ਉਦੈਬੀਰ ਸਿੰਘ ( ਮਾਤਾ ਦਾ ਨਾਮ ਸ਼੍ਰੀਮਤੀ ਰਣਜੀਤ ਕੌਰ ਅਤੇ ਪਿਤਾ ਦਾ ਨਾਮ ਸ੍ਰੀ ਮਨਵਿੰਦਰ ਬੀਰ ਸਿੰਘ) ਅਤੇ ਸ਼ਿਰਾਜ਼ ਗਰੇਵਾਲ ( ਮਾਤਾ ਦਾ ਨਾਮ ਸ਼੍ਰੀਮਤੀ ਮਨਦੀਪ ਗਰੇਵਾਲ ਅਤੇ ਪਿਤਾ ਦਾ ਨਾਮ ਸ੍ਰੀ ਮਨਿੰਦਰ ਸਿੰਘ) ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲੀ ਹੀ ਕੋਸ਼ਿਸ਼ ਵਿੱਚ ਇਹਨਾਂ ਮੁਕਾਬਲਿਆਂ ਵਿਚੋਂ ਭਾਰਤ ਵਿੱਚ ਦੂਜਾ ਸਥਾਨ ਅਤੇ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ| ਇਸ ਵਿਚ ਬੱਚਿਆਂ ਦੀ ਮਿਹਨਤ ਅਤੇ ਓਹਨਾ ਦੇ ਮਾਤਾ-ਪਿਤਾ ਦਾ ਬਹੁਤ ਵੱਡੇ ਯੋਗਦਾਨ ਦੇ ਨਾਲ-ਨਾਲ ਮਨੋਜ ਕੁਮਾਰ (ਸੈਂਟਰ ਹੈਡ) ਦੇ ਪੜਾਉਣ ਦਾ ਤਰੀਕਾ ਵੀ ਸਲਾਗਾਯੋਗ ਹੈ, ਇਹ ਸਾਰੇ ਵਧਾਈ ਦੇ ਪਾਤਰ ਹਨ | ਅੱਜ ਤੱਕ ਭਾਰਤ ਵਿੱਚ ਬੰਗਲੋਰ, ਪੂਨੇ , ਹੈਦਰਾਬਾਦ ਸੂਬੇ ਹੀ ਆਈ.ਟੀ ਆਗੂ ਮਨੇ ਜਾਂਦੇ ਸਨ,ਪਰ ਇਹਨਾਂ ਵਿਦਿਆਰਥੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਆਪਣੇ ਦੇਸ਼ ਦੀ ਰਾਖੀ, ਸੇਵਾ ਹੀ ਨਹੀਂ ਬਲਕਿ ਆਈ.ਟੀ ਵਿਚ ਵੀ ਦੂਜੇ ਨੰਬਰ ਤੇ ਹੈ ।
ਲਾਲੀ ਇੰਫੋਸਿਸ ਦੇ ਐਮ.ਡੀ. ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਹੋ ਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਦੇ “ਤਕਨੀਕੀ ਹੁਨਰ” ਵਿੱਚ ਵੀ ਵਾਧਾ ਹੁੰਦਾ ਹੈ | ਓਹਨਾ ਅਨੁਸਾਰ ਸੰਸਥਾ ਦਾ ਇਕੋ ਹੀ ਟੀਚਾ ਹੈ ਕਿ ਵਿਦਿਆਰਥੀ ਵੱਧ ਤੋਂ ਵੱਧ ਤਕਨੀਕੀ ਗਿਆਨ ਪ੍ਰਾਪਤ ਕਰ ਸਕਣ, ਆਪਣੇ ਮਾਤਾ-ਪਿਤਾ ਅਤੇ ਦੇਸ਼ ਦਾ ਨਾਮ ਦੁਨੀਆ ਵਿੱਚ ਰੋਸ਼ਨ ਕਰਨ ਦੇ ਨਾਲ-ਨਾਲ ਇਕ ਖੁਸ਼ੀ ਭਰੀ, ਸੇਹਤਮੰਦ ਜਿੰਦਗੀ ,ਲੋਕ ਸੇਵਾ ਵਾਲਾ ਅਤੇ ਵਾਤਵਰਣ ਸੰਬੰਦੀ ਜਾਗਰੂਕ ਕਰਨ ਵਾਲਾ ਜੀਵਨ ਜਿਊਣ |