ਜਤਿਨ ਬੱਬਰ, 10 ਅਗਸਤ – ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੀ ਸ਼ਰਨ ਸ਼ੋ ਪ੍ਰਾਪਤ ਪੁਰਾਤਨ ਅਸਥਾਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕਵਲ ਸਾਹਿਬ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਦਰਵੇਸ਼ ਜਲੰਧਰ ਵਿਖੇ ਚਰਨ ਪਾਵਨ ਦਿਵਸ 2 ਅਗਸਤ ਤੋਂ ਲੈ ਕੇ 11 ਅਗਸਤ ਤੱਕ ਬਹੁਤ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ | ਪਿਛਲੇ ਦੱਸ ਦਿਨਾਂ ਤੋਂ ਲਗਾਤਾਰ ਚੱਲ ਰਹੇ ਦੀਵਾਨਾਂ ’ਚ ਕੌਮ ਦੀ ਪੁੰਗਰਦੀ ਪਨੀਰੀ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਬਾਲ ਕਵੀ ਦਰਬਾਰ ’ਚ ਛੇਵੇਂ ਪਾਤਿਸ਼ਾਹ ਜੀ ਦੇ ਜੀਵਨ ਨਾਲ ਸਮਰਪਿਤ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਪ੍ਰੋਗਰਾਮਾਂ ਦੀ ਲੜੀ ਵਿੱਚ ਬਾਲ ਕਵੀ ਦਰਬਾਰ ਦਾ ਆਯੋਜਨ ਸ਼ਬਦ ਚੌਂਕੀ ਜਥਾ ਗੁਰਦੁਆਰਾ ਛੇਵੀ ਪਾਤਸ਼ਾਹੀ ਬਸਤੀ ਸ਼ੇਖ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ 135 ਬੱਚਿਆਂ ਨੇ ਭਾਗ ਲਿਆ ਹਰ ਭਾਗ ਲੈਣ ਵਾਲੇ ਬੱਚੇ ਦਾ ਹੌਸਲਾ ਵਧਾਉਣ ਲਈ ਇਨਾਮ ਦਿੱਤੇ ਗਏ |
ਜਿਸ ਵਿੱਚ ਬੱਚਿਆਂ ਦੇ ਕਵਿਤਾ ਉਚਾਰਨ, ਵਾਹਿਗੁਰੂ ਜਾਪ , ਗਾਇਨ ਧਾਰਮਿਕ ਗੀਤ , ਬਾਲ ਗੀਤ , ਭਾਸ਼ਨ ਕਲਾ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸਾਹਿਬ ਦੇ ਗੁਰਪ੍ਰੀਤ ਸਿੰਘ ਨੇ ਵੀ ਛੇਵੇਂ ਪਾਤਿਸ਼ਾਹ ਜੀ ਦੇ ਚਰਨ ਪਾਵਨ ਦੀਵਸ ਨੂੰ ਸਮਰਪਿਤ ਕਵਿਤਾ ਪੜ੍ਹ ਸੰਗਤ ਨੂੰ ਨਿਹਾਲ ਕੀਤਾ।
ਇਸ ਮੌਕੇ ਤੇ ਗੁਰਪ੍ਰੀਤ ਸਿੰਘ , ਜਤਿੰਦਰ ਸਿੰਘ ਮਜੈਲ,ਅਮਰਪ੍ਰੀਤ ਸਿੰਘ,ਪ੍ਰੀਤਪਾਲ ਸਿੰਘ ਲਕੀ, ਸਰਬਜੀਤ ਸਿੰਘ ਕਾਲੜਾ, ਕਮਲਜੀਤ ਸਿੰਘ, ਸਰਦਾਰ ਗੁਰਿੰਦਰ ਸਿੰਘ ਮਜੈਲ, ਜਨਰਲ ਸਕੱਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਅਵਤਾਰ ਨਗਰ), ਬਾਬਾ ਦੀਪ ਸਿੰਘ ਸੇਵਾ ਦਲ, ਬਲਦੇਵ ਸਿੰਘ ,ਹਰਜਿੰਦਰ ਸਿੰਘ ਜਿੰਦਾ,ਅਮਰਜੋਤ ਸਿੰਘ, ਆਵਾਜ਼ – ਏ – ਕੌਮ ਜਥੇਬੰਦੀ , ਚਰਨਜੀਤ ਸਿੰਘ ਲਵਲੀ ਆਦਿ ਸੰਗਤਾਂ ਨੇ ਹਾਜ਼ਰੀ ਭਰੀ।