ਜਤਿਨ ਬੱਬਰ – ਮੁੱਖ ਮੰਤਰੀ, ਪੰਜਾਬ, ਭਗਵੰਤ ਸਿੰਘ ਮਾਨ ਨੇ ਸਟੇਟ ਅਵਾਰਡੀ ਬਲਵਿੰਦਰ ਸਿੰਘ ਭਿੰਡਰ ਦੀ OSD (ਕਾਰਜ ਸਾਧਕ ਅਫਸਰ) (ਆਫੀਸਰ ਓਨ ਸਪੈਸ਼ਲ ਡਿਊਟੀ) ਦੀ ਤਰੱਕੀ ਵਾਲੀ ਫਾਈਲ ਤੇ ਪ੍ਰਵਾਨਗੀ ਦੇਣ ਉਪਰੰਤ ਭਿੰਡਰ ਨੇ ਚਾਰਜ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਕਿ ਭਿੰਡਰ ਨੇ ਬਟਾਲਾ ਗੁਰਦਾਸਪੁਰ ਬਤੌਰ ਸਟੈਨੋ ਕੰਮ ਕੀਤਾ|
ਐਡਵੋਕੇਟ ਜਨਰਲ ਨਾਲ ਜੂਨੀਅਰ ਸਕੇਲ ਸਟੈਨੋਗ੍ਰਾਫਰ ਨਿਯੁਕਤ ਰਹਿਣ ਤੋਂ ਬਾਅਦ 2010 ਵਿੱਚ ਐਡਵੋਕੇਟ ਜਨਰਲ ਪੰਜਾਬ ਨਾਲ ਸੀਨੀਅਰ ਸਕੇਲ ਸਟੈਨੋਗ੍ਰਾਫਰ ਤੈਨਾਤ ਕੀਤਾ ਗਿਆ,2017 ਵਿੱਚ ਭਿੰਡਰ ਨੂੰ ਤਰੱਕੀ ਦੇ ਕੇ ਐਡਵੋਕੇਟ ਜਨਰਲ ਅਤੁਲ ਨੰਦਾ ਨਾਲ ਨਿਯੁਕਤ ਕੀਤਾ ਗਿਆ,ਭਿੰਡਰ ਨੂੰ 2023 ਚ ਨਿੱਜੀ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ। ਭਿੰਡਰ ਨੂੰ ਨਿੱਜੀ ਸਕੱਤਰ ਰੈਗੂਲਰ ਤੱਰਕੀ ਦੀ ਜਗਾ ਆਫਿਸੀਏਟਿੰਗ ਚਾਰਜ ਦਿੱਤਾ ਗਿਆ। ਉਨ੍ਹਾਂ ਨੇ ਮਾਨਯੋਗ ਹਾਈਕੋਰਟ ਵਿੱਚ ਤਿੰਨ ਪਟੀਸ਼ਨ ਦਾਇਰ ਕੀਤੀਆਂ ਕਿ ਭਿੰਡਰ ਨੂੰ ਨਿੱਜੀ ਸਕੱਤਰ ਕਿਉਂ ਨਹੀਂ ਨਿਯੁਕਤ ਕੀਤਾ ਗਿਆ।
ਜਦੋ ਜਹਿਦ ਤੋਂ ਬਾਅਦ ਐਡਵੋਕੇਟ ਜਨਰਲ ਪੀਐਸ ਪਟਵਾਲੀਆ ਨੇ ਭਿੰਡਰ ਨੂੰ ਦੀ ਫਾਈਲ ਰਿਕਮੈਂਡ ਕਰਕੇ ਓਐਸਡੀ ਦੀ ਤਰੱਕੀ ਲਈ ਸਰਕਾਰ ਨੂੰ ਭੇਜ ਦਿੱਤੀ ਪਰ ਸਰਕਾਰ ਨੇ ਓਐਸਡੀ ਦੀ ਤਰੱਕੀ ਵਾਲੀ ਫਾਈਲ 15-3-2024 ਨੂੰ ਪ੍ਰਵਾਨ ਕੀਤੀ ਅਤੇ ਭਿੰਦਰ ਨੇ 10 ਮਹੀਨੇ ਬਾਅਦ ਬਲਵਿੰਦਰ ਸਿੰਘ ਭਿੰਡਰ ਦੀ OSD (ਕਾਰਜ ਸਾਧਕ ਅਫਸਰ) (ਆਫੀਸਰ ਓਨ ਸਪੈਸ਼ਲ ਡਿਊਟੀ) ਚਾਰਜ ਸੰਭਾਲ ਲਿਆ I ਜ਼ਿਕਰਯੋਗ ਹੈ ਕਿ ਓਐਸਡੀ ਦੀ ਅਸਾਮੀ 2016 ਵਿੱਚ ਕ੍ਰੀਏਟ ਕੀਤੀ ਗਈ ਸੀ ਪਰ ਭਿੰਡਰ ਨੂੰ 8 ਸਾਲ ਤੱਕ ਉਹ OSD ਬਣਨ ਤੋਂ ਵਾਂਝਾ ਰੱਖਿਆ ਗਿਆ ਪਰ ਹਾਈ ਕੋਰਟ ਤੋਂ ਡਰਦੇ ਹੋਏ 8 ਸਾਲ ਬਾਅਦ ਉਨਾਂ ਨੂੰ ਗੈਜਟਿਡ ਕਲਾਸ ਵਨ ਅਫਸਰ ਭਾਵ (OSD) ਦੀ ਤਰੱਕੀ ਦਿੱਤੀ ਗਈ|