ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ, ਪੜ੍ਹੋ
ਜਲੰਧਰ (ਜੇ ਪੀ ਬੀ ਨਿਊਜ਼ 24 ) : ਇਸ ਹਫਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵੱਡੀ ਗਿਰਾਵਟ ਆਈ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਇਸ ਹਫਤੇ ਸਰਾਫਾ ਬਾਜ਼ਾਰ ‘ਚ ਸੋਨਾ 521 ਰੁਪਏ ਦੀ ਗਿਰਾਵਟ ਨਾਲ 50,403 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ। ਇਸ ਹਫਤੇ ਦੀ ਸ਼ੁਰੂਆਤ ‘ਚ ਯਾਨੀ 11 ਜੁਲਾਈ ਨੂੰ ਇਹ 50,924 ਰੁਪਏ ‘ਤੇ ਸੀ।ਇਸ ਹਫਤੇ ਚਾਂਦੀ ਦੀ ਕੀਮਤ ਡੇਢ ਹਜ਼ਾਰ ਰੁਪਏ ਤੋਂ ਜ਼ਿਆਦਾ ਡਿੱਗ ਗਈ ਹੈ। ਇਸ ਹਫਤੇ ਦੇ ਸ਼ੁਰੂ ‘ਚ ਇਹ 56,745 ਰੁਪਏ ‘ਤੇ ਸੀ, ਜੋ ਹੁਣ ਘੱਟ ਕੇ 54,767 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਿਆ ਹੈ। ਇਸ ਹਫਤੇ ਇਸ ਦੀ ਕੀਮਤ 1,978 ਰੁਪਏ ਘੱਟ ਗਈ ਹੈ।