JPB NEWS 24

Headlines
Block level games started in block gharota and dhar

ਬਲਾਕ ਘਰੋਟਾ ਅਤੇ ਧਾਰ ਅੰਦਰ ਬਲਾਕ ਪੱਧਰੀ ਖੇਡਾਂ ਦਾ ਆਗਾਜ

ਪਠਾਨਕੋਟ, 7 ਸਤੰਬਰ 2024 (ਸਾਗਰ ਬੈਂਸ) ਪੰਜਾਬ ਸਰਕਾਰ, ਖੇਡ ਵਿਭਾਗ , ਡਾਇਰੈਕਟਰ ਸਪੋੋਰਟਸ ਪੰਜਾਬ ਅਤੇ ਜਿਲ੍ਹਾ ਖੇਡ ਅਫਸਰ, ਪਠਾਨਕੋਟ ਸ੍ਰੀ ਲਵਜੀਤ ਸਿੰਘ ਵੱਲੋੋਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ 3 ਬਲਾਕ ਪੱਧਰ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹ ਟੂਰਨਾਮੈਂਟ ਬਲਾਕ ਘਰੋਟਾ ਅਤੇ ਧਾਰਕਲਾਂ ਵਿੱਚ ਐਥਲੈਟਿਕਸ, ਕਬੱਡੀ,ਵਾਲੀਬਾਲ, ਫੁੱਟਬਾਲ ਅਤੇ ਖੋੑਖੋ ਖੇਡਾਂ ਦੇ ਮੁਕਾਬਲੇ ਕਰਵਾਏ ਗਏ । ਇਹਨਾਂ ਖੇਡਾਂ ਵਿੱਚ ਲਗਭਗ 1000 ਖਿਡਾਰੀਆ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਵੱਖ-ਵੱੱਖ ਸਕੂਲਾਂ ਅਤੇ ਸਪੋਰਟਸ ਕੱਲਬਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਇਸ ਟੂਰਨਾਮੈਂਟ ਦਾ ਉਦਘਾਟਨ ਮੁੱਖ ਮਹਿਮਾਨ ਬਲਾਕ ਇੰਨਚਾਰਜ ਸ੍ਰੀ ਪਵਨ ਕੁਮਾਰ ਜੀ, ਵੱਲੋਂ ਕੀਤਾ ਗਿਆ। ਮੁੱਖ ਮਹਿਮਾਨ ਜੀ, ਵੱਲੋਂ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਹੌਸਲਾ ਅਫਜਾਈ ਕੀਤੀ। ਇਸ ਮੌੌਕੇ ਤੇ ਜਿਲ੍ਹਾ ਸਪੋਰਟਸ ਅਫਸਰ ਲਵਜੀਤ ਸਿੰਘ, ਜਿਲ੍ਹਾ ਸਪੋਰਟਸ ਕੋਆਰਡੀਨੇਟਰ ਅਫਸਰ (ਖੇਡਾਂ), ਬਲਾਕ ਇੰਨਚਾਰਜ ਸ੍ਰੀਮਤੀ ਪੂਜਾ ਰਾਣੀ, ਰਣਜੀਤ ਸਿੰਘ,ਬਲਜੀਤ ਸਿੰਘ, ਭੁਪਿੰਦਰ ਸਿੰਘ, ਸਾਹਿਲ ਸਰਮਾ ਖੇਡ ਪ੍ਰਮੋਟਰ, ਅਤੇ ਖੇਡਾਂ ਨਾਲ ਸਬੰਧਤ ਡੀ.ਪੀ.ਈ,ਪੀ.ਟੀ.ਆਈਜ ਸਾਮਿਲ ਹੋੋਏ। ਇਸ ਟੂਰਨਾਮੈਂਟ ਦੇ ਰਿਜਲਟ ਇਸ ਪ੍ਰਕਾਰ ਹਨ।
ਘਰੋਟਾ ਬਲਾਕ

ਐਥਲੈਟਿਕਸ ਲੜਕੇ(ਅੰਡਰ-14) ਵਿੱਚ ਜਸਮੀਤ 600 ਮੀਟਰ ਡੀ ਆਈ ਪੀ ਐਸ ਸਕੂਲ ਘਰੋਟਾ ਪਹਿਲੇ ਸਥਾਨ ਤੇ ਰਿਹਾ ਅਤੇ ਪ੍ਰਣਵ ਐਸ ਵੀ ਐਮ ਘਰੋਟਾ ਦੂਜੇ ਸਥਾਨ ਤੇ ਰਿਹਾ। ਲੜਕੇ( ਅੰਡਰ-17) 200 ਮੀਟਰ ਵਿੱਚ ਨਿਤੀਨ ਸ ਸ ਸ ਸਕੂਲ ਘਰੋਟਾ ਪਹਿਲੇ ਸਥਾਨ ਤੇ ਅਤੇ ਰਣਵਿਜੇ ਸਲਾਰੀਆ ਸ ਸ ਸ ਸਕੂਲ ਘਰੋਟਾ ਦੂਜੇ ਸਥਾਨ ਤੇ ਰਿਹਾ।

ਕਬੱਡੀ ਲੜਕੇ (ਅੰਡਰ-14) ਸ ਸ ਸ ਸਕੂਲ ਘਰੋਟਾ ਪਹਿਲੇ ਸਥਾਨ ਤੇ ਰਿਹਾ। (ਅੰਡਰ-17) ਸ ਸ ਸ ਸਕੂਲ ਘਰੋਟਾ ਪਹਿਲੇ ਸਥਾਨ ਤੇ ਰਿਹਾ ਅਤੇ ਡੀ ਆਈ ਪੀ ਐਸ ਸਕੂਲ ਘਰੋਟਾ ਦੂਜੇ ਸਥਾਨ ਤੇ ਰਹੇ। ਅੰਡਰ-21 ਲੜਕੇ ਯੂਥ ਕੱਲਬ ਨੰਗਲਭੂਰ ਪਹਿਲੇ ਅਤੇ ਘਰੋਟਾ ਦੂਜੇ ਸਥਾਨ ਤੇ ਰਹੇ।

ਧਾਰਕਲਾਂ ਬਲਾਕ

ਵਾਲੀਬਾਲ (ਲੜਕੇ) ਅੰਡਰ-17 ਗਰੁੱਪ ਵਿੱਚ ਸਾਵਨ ਸਕੂਲ ਪਹਿਲੇ ਸਥਾਨ ਤੇ ਅਤੇ ਸ ਸ ਸ ਸਕੂਲ ਬਧਾਨੀ ਦੂਜੇ ਸਥਾਨ ਤੇ ਰਹੇ। ਅੰਡਰ-21 ਗਰੁੱਪ ਵਿੱਚ ਆਰ ਐਸ ਡੀ ਸ ਸ ਸਕੂਲ ਪਹਿਲੇ ਸਥਾਨ ਤੇ ਅਤੇ ਵੋਈਲੈਂਡ ਸਕੂਲ ਦੂਜੇ ਸਥਾਨ ਤੇ ਰਹੇ। ਇਹ ਸਾਰੀਆਂ ਟੀਮਾਂ ਜਿਲ੍ਹਾ ਪੱਧਰ ਖੇਡਾਂ ਵਿੱਚ ਪਹੁੰਚ ਗਈਆਂ ਹਨ।
ਖੋੑਖੋ ਲੜਕੀਆਂ (ਅੰਡਰ-14) ਵਿੱਚ ਬਾਬਾ ਲਾਲ ਦਿਆਲ ਸ ਸ ਸਕੂਲ ਬੁੰਗਲ ਫਾਇਨਲ ਵਿੱਚ ਪਹੁੰਚ ਗਿਆ ।
ਐਥਲੈਟਿਕਸ ਲੜਕੇ( ਅੰਡਰ-14) ਵਿੱਚ ਲਵ ਸਰਮਾ 60 ਮੀਟਰ ਪਹਿਲੇ ਸਥਾਨ ਤੇ ਰਿਹਾ। ਲੜਕੇ( ਅੰਡਰ-17) ਵਿੱਚ ਵਿਕਰਮ ਸਿੰਘ ਪਹਿਲੇ ਸਥਾਨ ਤੇ ਰਿਹਾ। (ਅੰਡਰ-14) ਵਿੱਚ ਲਵ ਸਰਮਾ 60 ਮੀਟਰ ਪਹਿਲੇ ਸਥਾਨ ਤੇ ਰਿਹਾ। ਲੜਕੇ( ਅੰਡਰ-17) ਵਿੱਚ ਵਿਕਰਮ ਸਿੰਘ ਪਹਿਲੇ ਸਥਾਨ ਤੇ ਰਿਹਾ। ਲੜਕੀਆਂ (ਅੰਡਰ-17) ਸਾੱਟਪੁੱਟ ਵਿੱਚ ਨੰਦਨੀ ਪਠਾਨੀਆ ਪਹਿਲੇ ਸਥਾਨ ਤੇ ਰਹੀ ਅਤੇ ਦੀਕਸਿਤ ਦੂਜੇ ਸਥਾਨ ਤੇ ਰਹੀ। ਲੜਕੀਆਂ (ਅੰਡਰ-17) ਲਾਂਗ ਜੰਪ ਵਿੱਚ ਸੀਤਲਾ ਪਹਿਲੇ ਸਥਾਨ ਤੇ ਰਹੀ ਅਤੇ ਰਾਸੀ ਦੂਜੇ ਸਥਾਨ ਤੇ ਰਹੀ।