ਭੁੱਖਿਆਂ ਨੂੰ ਰੋਟੀ ਖਿਲਾ ਕੇ ਉਹਨਾਂ ਦੀ ਆਖਰੀ ਉਮੀਦ ਬਣੇਗੀ ਆਖਰੀ ਉਮੀਦ NGO.
ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਅਤੇ ਰੈੱਡ ਕਰਾਸ ਸੋਸਾਇਟੀ ਦੇ ਸਾਂਝੇ ਉਪਰਾਲਾ ਸਦਕਾ ਰੈੱਡ ਕਰਾਸ ਭਵਨ ਜਲੰਧਰ ਫੂਡ ਸਪਲਾਈ ਵੈਣ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ. ਅਤੇ T. B ਦੀ ਬੀਮਾਰੀ ਨਾਲ ਪੀੜਤ 58 ਮਰੀਜਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ.
ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਬੀਬੀਪ੍ਰਕਾਸ਼ ਕੌਰ ਯੂਨੀਕੁਏ ਹੋਮ ਜਲੰਧਰ, ਕੌਂਸਲਰ ਅਰੁਣਾ ਅਰੋੜਾ , ਸੋਸ਼ਲ ਵਰਕਰ ਪ੍ਰਵੀਨ ਅਬਰੋਲ, ਅਤੇ ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਵੱਲੋਂ ਸ਼ਿਰਕਤ ਕੀਤੀ ਗਈ.
ਇਸ ਮੌਕੇ ਤੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ, ਅਤੇ ਰੈੱਡ ਕਰਾਸ ਸੋਸਾਇਟੀ ਤੋ inder singh minhaas ਜੀ ਵੱਲੋਂ ਦੱਸਿਆ ਗਿਆ ਕਿ ਫੂਡ ਸਪਲਾਈ ਵੈਣ ਪ੍ਰੋਜੈਕਟ ਦੇ ਤਹਿਤ ਸੜਕਾਂ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਲੋੜਵੰਦਾਂ, ਬੇਘਰਿਆਂ, ਮੰਦਬੁੱਧੀ ਜੀਆਂ ਤੱਕ ਰੋਜ਼ਾਨਾ ਰੋਟੀ ਪਹੁੰਚ ਕੀਤੀ ਜਾਵੇਗੀ ਅਤੇ ਉਹ ਬਜ਼ੁਰਗ ਜੋ ਰੋਟੀ ਬਣਾਉਣ ਵਿੱਚ ਅਸਮਰੱਥ ਹਨ ਉਹਨਾਂ ਤੱਕ ਘਰ ਦੀ ਬਣੀ ਰੋਟੀ ਦੀ ਸੇਵਾ ਬਿੱਲਕੁਲ free ਮੁਹੱਈਆ ਕਰਵਾਈ ਜਾਵੇਗੀ.
ਇਸ ਮੌਕੇ ਤੇ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਦਾ ਸੰਸਥਾ ਵੱਲੋ ਸਨਮਾਨ ਕੀਤਾ ਗਿਆ.
ਅਤੇ ਸਮਾਜ ਸੇਵਾ ਲਈ ਸਾਰੇ ਸਮਾਜ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ.
ਅਤੇ ਬੇਨਤੀ ਕੀਤੀ ਗਈ ਕਿ ਜੇਕਰ ਆਪ ਜੀ ਦੇ ਗਲੀ ਮੁਹੱਲੇ ਵਿੱਚ ਕੋਈ ਭੁੱਖਾ ਸੋ ਰਿਹਾ ਤਾਂ ਸੰਸਥਾ ਨੂੰ ਫੋਨ ਕਰਕੇ ਇਤਲਾਹ ਦਿਉ ਤਾਂ ਜੋ ਉਹਨਾਂ ਨੂੰ ਰੋਟੀ ਮੁਹੱਈਆ ਕਰਵਾਈ ਜਾ ਸਕੇ.
ਸੰਸਥਾ ਵੱਲੋਂ NGO ਦੇ ਚਲ ਰਹੇ ਮੋਬਾਈਲ ਨ ਸਾਂਝੇ ਕਿਤੇ ਗਏ ਅਤੇ ਕਿਸੇ ਵੀ ਤਰ੍ਹਾਂ ਦੀ ਸੇਵਾ ਦੇਣ ਅਤੇ ਲੇਨ ਲਈ ਇਹਨਾ no ਤੇ ਸੰਪਰਕ ਕਰਨ ਲਈ ਆਖਿਆ ਗਿਆ.