JPB NEWS 24

Headlines

Education

ਸਰਕਾਰੀ ਕੰਨਿਆਂ ਸੀ.ਸੈ. ਸਕੂਲ ਆਦਰਸ਼ ਨਗਰ ਵਿਖੇ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ

ਸਰਕਾਰੀ ਕੰਨਿਆਂ ਸੀ.ਸੈ. ਸਕੂਲ ਆਦਰਸ਼ ਨਗਰ ਵਿਖੇ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ ਜਲੰਧਰ (ਨਰਿੰਦਰ ਬੰਗਾ) : ਅੱਜ ਸਰਕਾਰੀ ਕੰਨਿਆਂ ਸੀ.ਸੈ. ਸਕੂਲ ਆਦਰਸ਼ ਨਗਰ ਵਿਖੇ ਪ੍ਰਿੰਸੀਪਲ ਖੁਸ਼ਦੀਪ ਕੌਰ ਦੀ ਯੋਗ ਅਗਵਾਈ ਵਿਚ ਸਮਾਗਮ ਕਰਵਾਇਆ ਗਿਆ l ਸਮਾਗਮ ਦਾ ਆਗਾਜ਼ ਸਕੂਲੀ ਵਿਦਿਆਰਥਣਾਂ ਵਲੋਂ ਇੱਕ ਧਾਰਮਿਕ ਗੀਤ ਨਾਲ ਕੀਤਾ ਗਿਆ l ਪ੍ਰਿੰਸੀਪਲ ਖੁਸ਼ਦੀਪ ਕੌਰ ,ਮੈਡਮ ਕਮਲਜੀਤ ਬੰਗਾ ਤੇ ਹੋਰ ਸਟਾਫ਼ ਵਲੋਂ ਮੁੱਖ ਮਹਿਮਾਨ ਸ਼੍ਰੀਮਤੀ ਸ਼ਕੁੰਤਲਾ ਦੇਵੀ ,ਜੀਤ ਬਾਬਾ ਬੈਲਜੀਅਮ, ਅਭਿਸ਼ੇਕ ਜੋਸ਼,ਮੇਨਿਕਾ ਮਹਿੰਮੀ, ਬਲਿਹਾਰ ਮਹਿੰਮੀ, ਸੰਜਨਾ ਮਹਿੰਮੀ ਤੇ ਨਰਿੰਦਰ ਬੰਗਾ ਨੂੰ ਬੁੱਕੇ ਪ੍ਰਦਾਨ ਕੀਤੇ ਗਏ l ਇੰਜ : ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਜੀਤ ਬਾਬਾ ਬੈਲਜੀਅਮ ਹਰ ਸਾਲ ਦੀ ਤਰ੍ਹਾਂ ਇਸ ਸਕੂਲ ਚੋ ਆ ਕੇ ਸਕੂਲ ਦੀਆਂ ਲੋੜਾਂ ਮੁਤਾਬਕ ਸੇਵਾ ਕਰਨਾ ਆਪਣਾ ਸੁਭਾਗ ਸਮਝਦੇ ਨੇ ਤੇ ਅੱਜ ਦੀ ਸੇਵਾ ਆਪਣੇ ਮਾਤਾ ਜੀ ਦੇ ਕਰ ਕਮਲਾਂ ਤੋਂ ਕਰਵਾ ਰਹੇ ਨੇ l ਜੀਤ ਬਾਬਾ ਹਮੇਸ਼ਾਂ ਹੀ ਲੋੜਵੰਦਾਂ, ਜ਼ਰੂਰਤਮੰਦਾਂ ਤੇ ਪੰਜਾਬ ਦੇ ਵੱਖ ਵੱਖ ਸਕੂਲਾਂ,ਬਿਰਧ ਅਸ਼ਰਮਾਂ ਤੇ ਹਸਪਤਾਲਾਂ ਵਿਚ ਜਾ ਕੇ ਲੋੜਾਂ ਮੁਤਾਬਕ ਆਪਣੀ ਨੇਕ ਕਮਾਈ ਚੋ ਦਾਨ ਕਰਕੇ ਓਸ ਰੱਬ ਸੱਚੇ ਦਾ ਤਹਿ ਦਿਲੋਂ ਧੰਨਵਾਦ ਤੇ ਸ਼ੁਕਰਾਨਾ ਕਰਦੇ ਨੇ l ਓਹ ਸਮਾਜ ਤੇ ਧਾਰਮਿਕ ਸੇਵਾ ਦੇ ਨਾਲ ਨਾਲ ਖੇਡਾਂ ਨੂੰ ਪ੍ਰਮੋਟ ਕਰਨ ਲਈ ਪੰਜਾਬ, ਬੈਲਜੀਅਮ ਤੇ ਹੋਰ ਦੇਸ਼ਾਂ ਵਿਚ ਆਪਣਾ ਵਡਮੁੱਲਾ ਯੋਗਦਾਨ ਦੇ ਰਹੇ ਨੇ l ਮਾਤਾ ਪਿਤਾ ਦੇ ਇਸ ਨੇਕ,ਦਿਆਲੂ ਤੇ ਹੋਣਹਾਰ ਸਪੁੱਤਰ ਦੀ ਉਮਰ ਲੋਕ ਗੀਤ ਜਿੱਡੀ ਹੋਵੇ ਤੇ ਜੀਤ ਬਾਬਾ ਅੱਗੇ ਨਾਲੋਂ ਵੀ ਵੱਧ ਚੜ੍ਹ ਕੇ ਨਿਸ਼ਕਾਮ ਭਾਵ ਨਾਲ ਨਿੱਜ ਤੋਂ ਉੱਚਿਆਂ ਉੱਠ ਕੇ ਸੇਵਾ ਕਰੇ l ਮੈਡਮ ਕਮਲਜੀਤ ਬੰਗਾ, ਦੀਪਕ ਕੁਮਾਰ ਤੇ ਭੁਪਿੰਦਰ ਖਾਲਸਾ ਤੋਂ ਇਲਾਵਾ ਹੋਰਨਾਂ ਨੇ ਵੀ ਜੀਤ ਬਾਬਾ ਦੇ ਪਰਉਪਕਾਰੀ ਕੰਮਾਂ ਦੀ ਰੱਜ ਕੇ ਤਾਰੀਫ ਕੀਤੀ l ਜੀਤ ਬਾਬਾ ਬੈਲਜੀਅਮ ਨੇ ਆਪਣੇ ਸੰਬੋਧਨ ਵਿੱਚ ਵੱਧ ਤੋਂ ਵੱਧ ਸੇਵਾ ਕਰਨ ਦੀ ਵਚਨ ਵੱਧਤਾ ਦੁਹਰਾਈ l ਉਹਨਾਂ ਸਭਨਾਂ ਨੂੰ ਸੰਸਾਰ ਦੀ ਸੇਵਾ ਕਰਨ ਲਈ ਅੱਗੇ ਆਉਣ ਲਈ ਅਪੀਲ ਵੀ ਕੀਤੀ l ਓਹਨਾਂ ਕਿਹਾ ਕੇ ਨਿਸ਼ਕਾਮ ਸੇਵਾ ਕਰਕੇ ਰੂਹਾਨੀ ਸਕੂਨ ਮਿਲਦਾ ਹੈ l ਮੁੱਖ ਮਹਿਮਾਨ ਤੇ ਹੋਰਨਾਂ ਵਲੋਂ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ l ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਸ਼ਰਨਦੀਪ ਕੌਰ, ਮੈਡਮ ਮਨਦੀਪ ਕੌਰ,ਮੈਡਮ ਮਨਜੀਤ ਕੌਰ,ਸਾਵਰ ਮਹਿੰਮੀ, ਸੰਨੀ ਸੰਤੋਖਪੁਰੀਆ, ਤੇ ਸਮੂਹ ਸਕੂਲ ਸਟਾਫ਼ ਹਾਜ਼ਿਰ ਸੀ l ਅੰਤ ਵਿੱਚ ਪ੍ਰਿੰਸੀਪਲ ਖੁਸ਼ਦੀਪ ਕੌਰ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ ਸਭਨਾਂ ਦਾ ਧੰਨਵਾਦ ਕਰ ਜੀਤ ਬਾਬਾ ਬੈਲਜੀਅਮ ਨੂੰ ਅੱਗੋਂ ਤੋਂ ਵੀ ਸਕੂਲ ਦੀ ਨਿਰੰਤਰ ਸੇਵਾ ਕਰਨ ਲਈ ਅਪੀਲ ਕੀਤੀ l ਸਟੇਜ ਦਾ ਸੰਚਾਲਨ ਦੀਪਕ ਕੁਮਾਰ ਜੀ ਨੇ ਬਾਖ਼ੂਬੀ ਨਿਭਾਇਆ l

ਸਰਕਾਰੀ ਕੰਨਿਆਂ ਸੀ.ਸੈ. ਸਕੂਲ ਆਦਰਸ਼ ਨਗਰ ਵਿਖੇ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਵਿਦਿਆਰਥਣਾਂ ਨੂੰ ਵਰਦੀਆਂ ਵੰਡੀਆਂ Read More »

ए.पी.जे. कॉलेज ऑफ फाइन आर्ट्स, जालंधर के विद्यार्थियों ने हासिल किया यूनिवर्सिटी में प्रथम एवं द्वितीय स्थान

ए.पी.जे. कॉलेज ऑफ फाइन आर्ट्स, जालंधर के विद्यार्थियों ने हासिल किया यूनिवर्सिटी में प्रथम एवं द्वितीय स्थान जालंधर (जे पी बी न्यूज 24) :ए.पी.जे. कॉलेज ऑफ फाइन आर्ट्स जालंधर के एम ए म्यूजिक इंस्ट्रुमेंटल द्वितीय सेमेस्टर के विद्यार्थियों ने गुरु नानक देव यूनिवर्सिटी द्वारा आयोजित फाइनल परीक्षाओं में श्रेष्ठ प्रदर्शन करते हुए प्रथम एवं द्वितीय स्थान पर अपना वर्चस्व स्थापित किया। साहिबजीत सिंह ने 737/800 अंक प्राप्त करके प्रथम स्थान एवं संदीप सिंह ने 726 अंक प्राप्त करके द्वितीय स्थान हासिल किया। प्राचार्य डॉ नीरजा ढींगरा ने दोनों विद्यार्थियों को बधाई देते हुए भविष्य में भी निरंतर मेहनत करते रहने के लिए प्रोत्साहित एवं प्रेरित किया एवं उनके भविष्य के लिए उन्हें शुभकामनाएं दी। विद्यार्थियों का मार्गदर्शन करने के लिए उन्होंने म्यूजिक इंस्ट्रुमेंटल विभाग की अध्यक्ष डॉ अनुपम सूद एवं डॉ सीमा शर्मा तथा डॉ सुमित सिंह के प्रयासों की भरपूर सराहना की।

ए.पी.जे. कॉलेज ऑफ फाइन आर्ट्स, जालंधर के विद्यार्थियों ने हासिल किया यूनिवर्सिटी में प्रथम एवं द्वितीय स्थान Read More »

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ ਜਲੰਧਰ ਛਾਉਣੀ  (ਜੇ ਪੀ ਬੀ ਨਿਊਜ਼ 24 ) :  ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਅੱਜ ਮਿਸ਼ਨ ਹਰਿਆਲੀ ਦੇ ਤਹਿਤ ਅੱਜ ਸਕੂਲ ਦੇ ਵੱਖ-ਵੱਖ ਹਿੱਸਿਆਂ ‘ਚ ਬੂਟੇ ਲਾਏ ਗਏ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਗਜੀਤ ਸਿੰਘ ਧੂਰੀ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ (ਰਜਿਸਟਰ) ਦੇ ਨਿਰਦੇਸ਼ ਅਨੁਸਾਰ ਅੱਜ ਪੰਜਾਬ ਦੇ ਸਕੂਲ ਮਿਸ਼ਨ ਹਰਿਆਲੀ 2022 ਦੇ ਦਿੱਤੇ ਸੁਨੇਹੇ ਅਨੁਸਾਰ ਪੰਜਾਬ ਭਰ ਦੇ ਸਕੂਲਾਂ ਵਲੋਂ ਦੇਸ਼ ਵਿਚ ਰੁੱਖਾਂ ਅਤੇ ਹਰਿਆਲੀ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਪੋਦੇ ਲਗਵਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੀ ਤਹਿਤ ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਦੇ ਬਚਿਆਂ ਪ੍ਰਾਇਮਰੀ, ਮਿਡਲ ਅਤੇ ਹਾਇਰ ਸੈਕਸ਼ਨ ਦੇ ਬੱਚਿਆ ਨੇ ਸਕੂਲ ਦੇ ਬਾਹਰ ਅਤੇ ਜਲੰਧਰ ਹੁਸ਼ਿਆਰਪੁਰ ਰੋਡ ਦੇ ਆਲੇ-ਦੁਆਲੇ ਉੱਤੇ 300 ਦੇ ਕਰੀਬ ਬੂਟੇ ਲਾਏ | ਉਨ੍ਹਾਂ ਦੱਸਿਆ ਕਿ ਬੱਚਿਆਂ ਵਲੋਂ ਫਾਈਕਸ ਅਲੈਸਟੋਲੀਆ, ਗੁਲ-ਮੋਹਰ,ਪਦਮ ਅਰੁਜਨ ਅਤੇ ਨਿੰਮ ਦੇ ਪੌਦੇ ਲਗਾਏ ਗਏ | ਸਕੂਲ ਦੇ ਸਟਾਫ਼ ਅਤੇ ਬੱਚਿਆ ਨੇ ਬੂਟੇ ਲਾਉਣ ਸਮੇਤ ਪ੍ਰਣ ਲਿਆ ਕਿ ਅਸੀਂ ਇਨ੍ਹਾਂ ਬੂਟਿਆਂ ਦੀ ਪਰਵਰਿਸ਼ ਵੱਡੇ ਹੋਣ ਤੱਕ ਪੂਰਾ ਪਹਿਰਾ ਦੇਵਾਂਗੇ | ਇਸ ਮੌਕੇ ਸਕੂਲ ਦੇ ਸਕੱਤਰ ਸਰਦਾਰ ਸੁਰਜੀਤ ਸਿੰਘ ਚੀਮਾ ਦੇ ਨਾਲ ਡਾਇਰੈਕਟਰ ਨਿਸ਼ਾ ਮੜੀਆ ਅਤੇ ਅਮੀਤਾਲ ਕੌਰ ਨੇ ਬੱਚਿਆਂ ਨੂੰ ਬੂਟਾ ਲਾਉਣ ਲਈ ਉਤਸ਼ਾਹਿਤ ਕੀਤਾ | ਸ. ਚੀਮਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਪ੍ਰਦੂਸ਼ਨ ਮੁਕਤ ਰੱਖਣ ਲਈ ਅਤੇ ਸਾਫ਼ ਸੁਥਰੀ ਹਵਾ ਲੈਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ, ਜਿਸ ਨਾਲ ਵਾਤਾਵਰਣ ‘ਚ ਸੁੱਧ ਰੱਖਿਆ ਜਾ ਸਕਦਾ ਹੈ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਵੀ ਵੱਧ ਤੋਂ ਵੱਧ ਬੂਟੇ ਲਾਉਣ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਬੂਟੇ ਲਾਉਣ ਲਈ ਉਤਸ਼ਾਹਿਤ ਕਰਨ |

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ Read More »

ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਖੇਤੀਬਾੜੀ ਸਕੂਲ ਦਾ ਉਦਯੋਗਿਕ ਦੌਰਾ

ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਖੇਤੀਬਾੜੀ ਸਕੂਲ ਦਾ ਉਦਯੋਗਿਕ ਦੌਰਾ ਜਲੰਧਰ ( ਜੇ ਪੀ ਬੀ ਨਿਊਜ਼ 24 ) : ਵਿਦਿਆਰਥੀਆਂ ਨੂੰ “ਵਰਮ-ਫਾਰਮਿੰਗ” ਦੇ ਸਿਧਾਂਤਾਂ ਤੋਂ ਜਾਣੂ ਕਰਵਾਉਣ ਲਈ, ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਕੂਲ ਆਫ਼ ਐਗਰੀਕਲਚਰ ਨੇ ਮਹਾਬੀਰ ਜੈਵਿਕ ਖਾਦ ਫਾਰਮ ਫਿਲੌਰ ਵਿਖੇ ਉਦਯੋਗਿਕ ਦੌਰਾ ਕੀਤਾ। ਖੇਤੀ ਵਿਗਿਆਨੀ ਅਮਿਤ ਕੁਮਾਰ ਨੇ ਵਿਦਿਆਰਥੀਆਂ ਨਾਲ ਵਰਮੀ ਕੰਪੋਸਟ ਦੀ ਅਸਲ-ਸਮੇਂ ਦੀ ਪ੍ਰਕਿਰਿਆ ਨੂੰ ਸਾਂਝਾ ਕਰਕੇ ਇਸ ਦੌਰੇ ਨੂੰ ਲਾਭਦਾਇਕ ਬਣਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਰਮੀ ਕੰਪੋਸਟਿੰਗ ਦੇ ਉਦੇਸ਼ਾਂ, ਸਿਧਾਂਤਾਂ, ਪ੍ਰਕਿਰਿਆਵਾਂ ਅਤੇ ਲਾਭਾਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਸਕ੍ਰੈਪਾਂ ਅਤੇ ਛਿਲਕਿਆਂ ਨੂੰ ਰੀਸਾਈਕਲ ਕਰਨ ਲਈ ਤੇਜ਼, ਗੰਧ ਰਹਿਤ, ਸਪੇਸ ਕੁਸ਼ਲ ਤਰੀਕਿਆਂ ਦਾ ਗਿਆਨ ਪ੍ਰਾਪਤ ਕੀਤਾ। ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ) ਨੇ ਕਿਹਾ ਕਿ ਕੰਮ ਦੇ ਤਰੀਕਿਆਂ ਦਾ ਪ੍ਰੈਕਟੀਕਲ ਐਕਸਪੋਜਰ ਵਿਦਿਆਰਥੀਆਂ ਨੂੰ ਪੇਸ਼ੇਵਰ ਗੁਣਾਂ ਨੂੰ ਵਧਾਉਣ ਦੇ ਯੋਗ ਬਣਾਉਂਦਾ ਹੈ। ਅਸੀਂ ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪੇਸ਼ੇਵਰ ਵਿਕਾਸ ਲਈ ਨਵੇਂ ਮੌਕੇ ਪ੍ਰਦਾਨ ਕਰਦੇ ਰਹਿੰਦੇ ਹਾਂ।

ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਖੇਤੀਬਾੜੀ ਸਕੂਲ ਦਾ ਉਦਯੋਗਿਕ ਦੌਰਾ Read More »

विद्यार्थियों में व्यापारिक उद्यमिता का कौशल संचार करने के लिए कॉलेज स्मार्ट करवाएगा ‘यंग फाऊंडर समिट’

विद्यार्थियों में व्यापारिक उद्यमिता का कौशल संचार करने के लिए कॉलेज स्मार्ट करवाएगा ‘यंग फाऊंडर समिट’ जून 3 से जून 5 तक होने वाले इस मुकाबलों में देश भर से विद्यार्थी लेंगे हिस्सा  चण्डीगढ़ ( जे पी बी न्यूज़ 24 ) : कॉलेज स्मार्ट द्वारा चण्डीगढ़ के होटल हयात में 3 से 5 जून तक ‘यंग फाऊंडर समिट’-एक 3 दिवसीय बूट कैंप मुकाबला आयोजित करवाया जायेगा, जिसका मकसद भारत के हाई स्कूल स्तर के विद्यार्थियों में व्यापारिक क्षेत्र में नाम कमाने के लिए उद्यमिता की भावना पैदा करना होगा। ‘युवा मन में सबसे उत्तम विचार’ के सिद्धांत के अंतर्गत 10वीं से 12वीं कक्षा तक के स्कूली विद्यार्थी इस 52 घंटे वाले स्टार्ट अप प्रोग्राम में व्यापार के नए और आज के समय के साथ मेल खाते अलग विचारों को सामने रखते हुए उनके हर पहलू पर गहराई से विचार-विमर्श करेंगे। यंग फाऊंडर समिट की टीम द्वारा 2000 से भी अधिक विद्यार्थियों को उनके सपने पूरे करने में मदद दी जा चुकी है। कॉलेज स्मार्ट के संस्थापक डायरैक्टर नावया मेहता इंडियाना यूनिवर्सिटी के बलूमिंगटन-कैले स्कूल ऑफ बिजऩस से ग्रेजुएशन कर चुकी है। उनका मकसद कॉलेज स्मार्ट से अपना भविष्य तलाशते हुए विद्यार्थियों को अपने कैरियर सम्बन्धी जागरूक होकर सही निर्णय लेने के काबिल बनाना है। हाई स्कूलों के साथ हिस्सेदारी करने का उनका मकसद स्कूली विद्यार्थियों को अपनी अकादमिक और ग़ैर-अकादमिक रुचियों के प्रति जागरूक करते हुए उनमें ज़रुरी कौशल पैदा कर उनको भारत समेत दुनिया भर की शीर्ष यूनिवर्सिटियों तक पहुँचने में मदद करना है। नावया मेहता द्वारा अब तक अमरीका में 200 से अधिक विद्यार्थियों का अकादमिक और पेशेवर पक्ष से अलग-अलग पेशों की भांत-भांत के पदों सम्बन्धी मार्गदर्शन किया जा चुका है। वह अंतरराष्ट्रीय स्तर पर प्रामाणिक कैरियर प्रशिक्षक हैं। भारत भर से विद्यार्थी कॉलेज स्मार्ट द्वारा करवाए जाने वाले इस यंग फाऊंडर समिट के लिए www.youngfounderssummit.com पर लॉग इन कर सकते हैं या +91-9876100999 पर कॉल करके और ज्यादा जानकारी प्राप्त कर सकते हैं।

विद्यार्थियों में व्यापारिक उद्यमिता का कौशल संचार करने के लिए कॉलेज स्मार्ट करवाएगा ‘यंग फाऊंडर समिट’ Read More »