JPB NEWS 24

Headlines

Jalandhar

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਲਈ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਲਈ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ ਜਲੰਧਰ (ਜੇ ਪੀ ਬੀ ਨਿਊਜ਼ 24 ):- ਅੱਜ ਸੈਂਕੜੇ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਅਤੇ ਸਾਧੂ ਸਿੰਘ ਧਰਮਸੋੌਤ ‘ਤੇ ਆਪਣੇ ਮਾਮਲਾ ਦਰਜ ਕਰਵਾਉਣ ਲਈ ਸੜਕਾਂ ‘ਤੇ ਉਤਰ ਆਏ। ਇਸ ਮੌਕੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਵਦੀਪ ਦਕੋਹਾ ਅਤੇ ਦੀਪਕ ਬਾਲੀ ਦੀ ਅਗਵਾਈ ਹੇਠ ਖਾਲਸਾ ਕਾਲਜ ਜਲੰਧਰ ਤੋਂ ਡੀ.ਸੀ ਦਫਤਰ ਜਲੰਧਰ ਤੱਕ ਵਿਦਿਆਰਥੀ ਸੰਘਰਸ਼ ਮੋਰਚਾ ਪੰਜਾਬ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਏ.ਡੀ.ਸੀ.ਪੀ ਅਮਿਤ ਸਰੀਨ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਸ ‘ਤੇ ਏ.ਡੀ.ਸੀ.ਪੀ ਅਮਿਤ ਸਰੀਨ ਨੇ ਸਰਕਾਰ ਪੱਧਰ ‘ਤੇ ਮੀਟਿੰਗ ਕਰਵਾ ਕੇ ਬਾਕੀ ਸਮੱਸਿਆਵਾਂ ਦਾ 2 ਦਿਨਾਂ ‘ਚ ਹੱਲ ਕਰਵਾਉਣ ਦਾ ਭਰੋਸਾ ਦਿੱਤਾ |

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਬੰਦ ਪਈ ਸਾਈਟ ਨੂੰ ਖੋਲ੍ਹਣ ਲਈ ਵਿਦਿਆਰਥੀਆਂ ਨੇ ਡੀਸੀ ਦਫ਼ਤਰ ਦਾ ਘਿਰਾਓ ਕੀਤਾ Read More »

ਲਾਲੀ ਇਨਫੋਸਿਸ ਅਤੇ ਐਨਜੀਓ ਫ਼ਿਕਰ ਏ ਹੋਂਦ ਨੇ ਕੀਤੀ ਟਰੀ ਪਲਾਂਟੇਸ਼ਨ

ਜਲੰਧਰ (ਜੇ ਪੀ ਬੀ ਨਿਊਜ਼ 24 ) :  ਲਾਲੀ ਇਨਫੋਸਿਸ ਅਤੇ ਐਨਜੀਓ ਫ਼ਿਕਰ ਏ ਹੋਂਦ ਦੋ ਹਜਾਰ ਸੱਤ ਤੋਂ ਹਰ ਸਾਲ ਟਰੀ ਪਲਾਂਟੇਸ਼ਨ ਕਰਦੇ ਆ ਰਹੇ ਹੈ ਅਤੇ ਇਸੇ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇਸ ਸਾਲ ਵੀ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਹੁਣ ਤਕ 1000 ਤੋਂ ਵੱਧ ਪੌਦੇ ਲਗਾ ਦਿੱਤੇ ਗਏ ਹਨ ਲਾਲੀ ਇਨਫੋਸਿਸ ਦੇ ਐੱਮਡੀ ਅਤੇ ਐਨਜੀਓ ਦੇ ਚੇਅਰਮੈਨ ਸ. ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਸਾਨੂੰ ਸਭ ਨੂੰ ਇਸ ਮੌਸਮ ਵਿੱਚ ਦਰੱਖਤ ਲਗਾਉਣੇ ਚਾਹੀਦੇ ਹਨ ਕਿਉਂ ਕੀ ਇਕ ਰੁੱਖ ਹੀ ਸਾਨੂੰ ਬਹੁਤ ਕੁੱਝ ਦੇ ਜਾਂਦਾ ਹੈ ਜਿਵੇਂ ਕਿ ਇੱਕ ਰੁੱਖ ਇੱਕ ਸਾਲ ਵਿੱਚ ਲਗਭਗ 20 ਕਿਲੋ ਧੂੜ ਨੂੰ ਸੋਖ ਲੈਂਦਾ ਹੈ। ਇਹ ਹਰ ਸਾਲ ਲਗਭਗ 700 ਕਿਲੋ ਆਕਸੀਜਨ ਛੱਡਦਾ ਹੈ। ਪ੍ਰਤੀ ਸਾਲ 20 ਟਨ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦਾ ਹੈ। ਗਰਮੀਆਂ ਵਿੱਚ ਇੱਕ ਵੱਡੇ ਰੁੱਖ ਦੇ ਹੇਠਾਂ ਔਸਤ ਤਾਪਮਾਨ ਚਾਰ ਡਿਗਰੀ ਤੱਕ ਘੱਟ ਹੁੰਦਾ ਹੈ।ਪਾਰਾ, ਲਿਥੀਅਮ, ਲੀਡ ਆਦਿ ਵਰਗੀਆਂ ਜ਼ਹਿਰੀਲੀਆਂ ਧਾਤਾਂ ਦੇ ਮਿਸ਼ਰਣ ਨੂੰ 80 ਕਿਲੋਗ੍ਰਾਮ ਤੱਕ ਸੋਖਣ ਦੇ ਸਮਰੱਥ। ਹਰ ਸਾਲ ਲਗਭਗ 1 ਲੱਖ ਵਰਗ ਮੀਟਰ ਪ੍ਰਦੂਸ਼ਿਤ ਹਵਾ ਨੂੰ ਫਿਲਟਰ ਕਰਦਾ ਹੈ। ਘਰ ਦੇ ਨੇੜੇ ਇੱਕ ਰੁੱਖ ਇੱਕ ਧੁਨੀ ਕੰਧ ਦਾ ਕੰਮ ਕਰਦਾ ਹੈ. ਭਾਵ ਸ਼ੋਰ ਨੂੰ ਸੋਖ ਲੈਂਦਾ ਹੈ। ਦਰੱਖਤ ਲਗਾਉਣਾ ਅੱਜ ਦੇ ਯੁੱਗ ਦੀ ਲੋੜ ਹੈ ਇਹ ਅਸੀਂ ਸਭ ਜਾਣਦੇ ਹਾਂ ਪਰ ਸਾਨੂੰ ਥੋੜ੍ਹਾ ਸਮਾਂ ਕੱਢ ਕੇ ਅੱਗੇ ਆਉਣਾ ਪਵੇਗਾ ਅਤੇ ਇਸ ਵਿਚ ਯੋਗਦਾਨ ਦੇਣਾ ਪਵੇਗਾ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਪੈਣਗੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਸਾਨਾਂ ਨੇ ਜੋ ਸ਼ੂਗਰ ਮਿੱਲ ਚੌਕ ਵਿੱਚ ਧਰਨਾ ਲਗਾਇਆ ਸੀ ਉਸ ਨੂੰ ਖੋਲ੍ਹਣ ਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਉਥੇ 52 ਪੌਦੇ ਵੰਡੇ ਗਏ

ਲਾਲੀ ਇਨਫੋਸਿਸ ਅਤੇ ਐਨਜੀਓ ਫ਼ਿਕਰ ਏ ਹੋਂਦ ਨੇ ਕੀਤੀ ਟਰੀ ਪਲਾਂਟੇਸ਼ਨ Read More »

ਅਜ਼ਾਦੀ ਦੇ ਦਿਹਾੜੇ ਮੌਕੇ ਆਖਰੀ ਉਮੀਦ NGO ਨੂੰ ਕੀਤਾ ਗਿਆ ਸਨਮਾਨਿਤ

ਅਜ਼ਾਦੀ ਦੇ ਦਿਹਾੜੇ ਮੌਕੇ ਆਖਰੀ ਉਮੀਦ NGO ਨੂੰ ਕੀਤਾ ਗਿਆ ਸਨਮਾਨਿਤ ਜਲੰਧਰ (ਜੇ ਪੀ ਬੀ ਨਿਊਜ਼ 24 ) : ਅੱਜ 15 ਅਗਸਤ 2022 ਅਜ਼ਾਦੀ ਦੇ ਦਿਹਾੜੇ ਮੌਕੇ ਜਲੰਧਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਖੇ ਝੰਡਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਲੋਕਲ ਬਾਡੀਜ਼ ਮੰਤਰੀ Dr ਇੰਦਰਬੀਰ ਸਿੰਘ ਨਿੱਝਰ ਜੀ, DC ਜਲੰਧਰ ਜਸਪ੍ਰੀਤ ਸਿੰਘ ਜੀ, ਕਮਿਸ਼ਨਰ ਪੁਲੀਸ ਗੁਰਸ਼ਰਨ ਸਿੰਘ ਜੀ, Dcp ਜਲੰਧਰ ਨਰੇਸ਼ ਕੁਮਾਰ ਡੋਗਰਾ ਜੀ, MLA ਸ਼ੀਤਲ ਅੰਗੂਰਾਲ, MLA ਰਮਨ ਕੁਮਾਰ ਅਰੋੜਾ ਜੀ ਅਤੇ ਹੋਰ ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋ ਅਦਾ ਕੀਤੀ ਗਈ. ਓਥੇ ਹੀ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜੋ ਕਿ ਕਾਫੀ ਲੰਬੇ ਸਮੇਂ ਤੋਂ ਸਮਾਜ ਵਿੱਚ ਸੇਵਾਵਾਂ ਨਿਭਾ ਰਹੀ ਹੈ. ਉਸ ਨੂੰ ਸਰਕਾਰੀ ਅਫਸਰਾਂ ਅਤੇ ਪ੍ਰਸ਼ਾਸਨ ਵਲੋਂ ਸਨਮਾਨਿਤ ਕੀਤਾ ਗਿਆ. ਜਿਸ ਵਿਚ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਦੇ ਨਾਲ ਗੁਰਪ੍ਰੀਤ ਸਿੰਘ, ਯਾਦਵਿੰਦਰ ਸਿੰਘ ਰਾਣਾ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ, ਦੀਪਕ ਰਾਜਪਾਲ, ਸੰਤੋਸ਼ ਸ੍ਰੀਕੇ ਵਲੋ ਹਾਜ਼ਰੀ ਭਰੀ ਗਈ. ਜਿੱਥੇ ਵੱਖ ਵੱਖ ਸਕੂਲੀ ਬੱਚਿਆਂ ਵਲੋਂ ਭੰਗੜੇ, ਗਿੱਧਾ, ਲੋਕਨਾਚ, ਅਤੇ ਪੁਲੀਸ ਪ੍ਰਸ਼ਾਸਨ ਵਲੋਂ ਪਰੇਡ, NCC ਦੇ ਬਚਿਆਂ ਵਲੋ ਪਰੇਡ ਫਾਇਰ ਬ੍ਰਿਗੇਡ ਵਿਭਾਗ ਵਲੋਂ ਵੱਖ ਵੱਖ ਜਾਣਕਾਰੀਆਂ ਲੋਕਾਂ ਨਾਲ ਸਾਂਝੀਆਂ ਕੀਤੀਆਂ ਗਈਆਂ. ਪ੍ਰਸ਼ਾਸਨ ਵਲੋਂ ਸੰਸਥਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਹਰ ਤਰ੍ਹਾਂ ਦੀ ਬਣਦੀ ਮਦਦ ਦਾ ਭਰੋਸਾ ਦਿੱਤਾ ਗਿਆ.

ਅਜ਼ਾਦੀ ਦੇ ਦਿਹਾੜੇ ਮੌਕੇ ਆਖਰੀ ਉਮੀਦ NGO ਨੂੰ ਕੀਤਾ ਗਿਆ ਸਨਮਾਨਿਤ Read More »

ਜਲੰਧਰ ਚ ਦੇਖਣ ਨੂੰ ਮਿਲਿਆ ਬੰਦ ਦਾ ਵੱਡਾ ਅਸਰ

ਜਲੰਧਰ ‘ਚ ਦੇਖਣ ਨੂੰ ਮਿਲਿਆ ਬੰਦ ਦਾ ਵੱਡਾ ਅਸਰ: ਵਾਲਮੀਕਿ ਸਮਾਜ ਵੱਲੋਂ ਸਕੂਲ, ਕਾਲਜ, ਬਾਜ਼ਾਰ ਤੇ ਰੇਲਵੇ ਸਟੇਸ਼ਨ ਬੰਦ, ਸੜਕਾਂ ‘ਤੇ ਭਾਰੀ ਪੁਲਸ ਤਾਇਨਾਤ ਜਲੰਧਰ (ਜੇ ਪੀ ਬੀ ਨਿਊਜ਼ 24 ) : ਪੰਜਾਬ ਬੰਦ ਦਾ ਸੱਦਾ ਬੇਸ਼ੱਕ ਵਾਲਮੀਕਿ ਸਮਾਜ ਦੇ ਆਗੂਆਂ ਵੱਲੋਂ ਵਾਪਸ ਲੈ ਲਿਆ ਗਿਆ ਹੈ ਪਰ ਜਲੰਧਰ ਵਿੱਚ ਰਵਿਦਾਸ ਅਤੇ ਵਾਲਮੀਕਿ ਸਮਾਜ ਦੇ ਆਗੂਆਂ ਨੇ ਬੰਦ ਦਾ ਸੱਦਾ ਵਾਪਸ ਨਹੀਂ ਲਿਆ ਹੈ। ਹੁਣ ਸ਼ਹਿਰ ਵਿੱਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਰਵਿਦਾਸ ਅਤੇ ਵਾਲਮੀਕਿ ਸਮਾਜ ਦੇ ਆਗੂਆਂ ਨੇ ਦੱਸਿਆ ਕਿ ਅੱਜ ਜਲੰਧਰ ਵਿੱਚ ਮੁਕੰਮਲ ਬੰਦ ਰੱਖਿਆ ਜਾਵੇਗਾ। ਇਸੇ ਕੜੀ ਵਿੱਚ ਸ਼ਹਿਰ ਵਿੱਚ ਖੁੱਲ੍ਹੇ ਕਈ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਬਾਜ਼ਾਰ ਪੂਰੀ ਤਰ੍ਹਾਂ ਬੰਦ ਹਨ, ਪਰ ਲੋਕਾਂ ਦੀ ਆਵਾਜਾਈ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਸੜਕਾਂ ਬੰਦ ਨਹੀਂ ਹਨ। ਸਵੇਰੇ 11 ਵਜੇ ਤੱਕ ਹਾਈਵੇਅ ਵੀ ਜਾਮ ਨਹੀਂ ਕੀਤਾ ਗਿਆ। ਸ਼ਹਿਰ ਵਿੱਚ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਭਾਰਤ ਦੇ ਰਾਸ਼ਟਰੀ ਨਿਰਦੇਸ਼ਕ ਸੁਭਾਸ਼ ਸੋਂਧੀ ਅਤੇ ਰਵਿਦਾਸ ਟਾਈਗਰ ਫੋਰਸ ਦੇ ਜੱਸੀ ਤਲਹਨ ਨੇ ਕਿਹਾ ਕਿ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਅਨੁਸੂਚਿਤ ਜਾਤੀ ਨਾਲ ਸਬੰਧਤ ਲੋਕਾਂ ‘ਤੇ ਅਸ਼ਲੀਲ ਟਿੱਪਣੀ ਕੀਤੀ ਹੈ। ਇਸ ਦੇ ਵਿਰੋਧ ਵਿੱਚ ਇੱਕ ਰੋਜ਼ਾ ਬੰਦ ਰੱਖਿਆ ਗਿਆ ਹੈ।

ਜਲੰਧਰ ਚ ਦੇਖਣ ਨੂੰ ਮਿਲਿਆ ਬੰਦ ਦਾ ਵੱਡਾ ਅਸਰ Read More »

ਸਰਦਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਭਾਰਤ ਵਿਕਾਸ ਪਰਿਸ਼ਦ ਜਲੰਧਰ ਦੱਖਣੀ ਦੇ ਸਹਿਯੋਗ ਨਾਲ ਵਾਰਡ ਨੰਬਰ 45 ਵਿੱਚ ਚੌਧਰੀ ਸੰਤ ਰਾਮ ਗਰੋਵਰ ਪਾਰਕ ਵਿਚ ਲਗਾਏ ਗਏ ਬੂਟੇ

ਸਰਦਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਭਾਰਤ ਵਿਕਾਸ ਪਰਿਸ਼ਦ ਜਲੰਧਰ ਦੱਖਣੀ ਦੇ ਸਹਿਯੋਗ ਨਾਲ ਵਾਰਡ ਨੰਬਰ 45 ਵਿੱਚ ਚੌਧਰੀ ਸੰਤ ਰਾਮ ਗਰੋਵਰ ਪਾਰਕ ਵਿਚ ਲਗਾਏ ਗਏ ਬੂਟੇ  ਸਰਦਾਰ ਭਾਟੀਆ ਮੁੱਖ ਮਹਿਮਾਨ ਦੇ ਤੌਰ ਤੇ ਹੋਏ ਸ਼ਾਮਲ ਜਲੰਧਰ (ਜੇ ਪੀ ਬੀ ਨਿਊਜ਼ 24 ) :  ਜਲੰਧਰ ਸ਼ਹਿਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਜੋ ਕਿ ਆਪਣੇ ਇਲਾਕੇ ਵਿੱਚ ਵਿਕਾਸ ਪੁਰਸ਼ ਦੇ ਤੌਰ ਤੇ ਜਾਣੇ ਜਾਂਦੇ ਹਨ ਜਿੱਥੇ ਉਨ੍ਹਾਂ ਨੇ ਆਪਣੇ ਇਲਾਕੇ ਵਿੱਚ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ ਉਥੇ ਆਪਣੇ ਵਾਰਡ ਨੰਬਰ 45 ਨੂੰ ਹਰਾ-ਭਰਾ ਰੱਖਣ ਲਈ ਬਹੁਤ ਸਾਰੀਆਂ ਪਾਰਕਾਂ ਅਤੇ ਗਰੀਨ ਬੈਲਟ ਦਾ ਨਿਰਮਾਣ ਵੀ ਕੀਤਾ ਅਤੇ ਪਿਛਲੇ ਸਮੇਂ ਹਜ਼ਾਰਾਂ ਬੂਟੇ 120 ਫੁੱਟੀ ਰੋਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਏ ਅੱਜ ਵੀ ਉਹਨਾਂ ਨੇ ਇਕ ਵਿਸ਼ੇਸ਼ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਭਾਰਤ ਵਿਕਾਸ ਪਰਿਸ਼ਦ ਜਲਧਰ ਦੱਖਣ ਵੱਲੋਂ ਰੱਖੇ ਸਮਾਗਮ ਵਿਚ ਚੌਧਰੀ ਸੰਤ ਰਾਮ ਗਰੋਵਰ ਪਾਰਕ ਵਿੱਚ ਫਲਦਾਰ ਅਤੇ ਫੁੱਲਦਾਰ ਬੂਟੇ ਲਗਾਏ ਇਸ ਮੌਕੇ ਤੇ ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸ਼੍ਰੀ ਦਰਸ਼ਨ ਲਾਲ ਜੇਰੇਵਾਲ ਡਾਕਟਰ ਰਜੇਸ਼ ਮੰਨਣ ਕਨਵੀਨਰ ਸਰਵੇਸ਼ ਸ਼ਰਮਾ ਗੋਪਾਲ ਅਰੋੜਾ ਸਤਨਾਮ ਅਰੋੜਾ ਸ੍ਰੀ ਐਚ ਆਰ ਕੋਹਲੀ ਮਾਸਟਰ ਸਤਪਾਲ ਸਿੰਘ ਤਿਲਕ ਰਾਜ ਘਾਈ ਡਾਕਟਰ ਰਮੇਸ਼ ਕੰਬੋਜ ਮਹੰਤ ਇਕਵਾਕ ਸਿੰਘ ਸ੍ਰੀ ਮਦਨ ਛਾਬੜਾ ਅਮ੍ਰਿਤਪਾਲ ਸਿੰਘ ਭਾਟੀਆ ਸਰਦਾਰ ਗੁਰਬਖਸ਼ ਸਿੰਘ ਸ੍ਰੀ ਕ੍ਰਿਸ਼ਨ ਲਾਲ ਅਰੋੜਾ ਸ੍ਰੀ ਅਸ਼ੋਕ ਸਾਰੰਗਲ ਸ੍ਰੀ ਪ੍ਰਵੀਨ ਕੁਮਾਰ ਮਹਿੰਦਰ ਪਾਲ ਸ੍ਰੀ ਰਮੇਸ਼ ਵਿਜ। ਸ੍ਰੀ ਰਾਜ ਕੁਮਾਰ ਕਲਸੀ ਗੋਰਵ ਜੋੜਾ ਮੋਨੂੰ ਕਸ਼ਅਪ ਸ੍ਰੀ ਰਮੇਸ਼ ਮਹਾਜਨ ਸ੍ਰੀ ਜੰਗ ਬਹਾਦਰ ਅਸ਼ੋਕ ਚਵ੍ਹਾਣ ਹਰਬੰਸ ਲਾਲ ਭਗਤ ਨੰਦ ਲਾਲ ਭਗਤ ਦਰਸ਼ਨ ਲਾਲ ਸੁਦੇਸ਼ ਥਾਪਾ ਸ੍ਰੀ ਚਮਨ ਲਾਲ ਸਾਰੰਗਲ ਸ੍ਰੀ ਖਰੈਤੀ ਲਾਲ ਅਰੋੜਾ ਸਰਦਾਰ ਜਸਵੀਰ ਸਿੰਘ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਸ਼ਾਮਲ ਹੋਏ ਸਮਾਗਮ ਤੋਂ ਪਹਿਲੇ ਰਾਸ਼ਟਰੀ ਗਾਣ ਗਾਇਆ ਗਿਆ ਇਸ ਮੌਕੇ ਭਾਰਤ ਵਿਕਾਸ ਪਰਿਸ਼ਦ ਜਲੰਧਰ ਦੱਖਣ ਵੱਲੋਂ ਸਾਡਾ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ

ਸਰਦਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਭਾਰਤ ਵਿਕਾਸ ਪਰਿਸ਼ਦ ਜਲੰਧਰ ਦੱਖਣੀ ਦੇ ਸਹਿਯੋਗ ਨਾਲ ਵਾਰਡ ਨੰਬਰ 45 ਵਿੱਚ ਚੌਧਰੀ ਸੰਤ ਰਾਮ ਗਰੋਵਰ ਪਾਰਕ ਵਿਚ ਲਗਾਏ ਗਏ ਬੂਟੇ Read More »

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਸਾਬਕਾ ਵਿਧਾਇਕ ਰਿੰਕੂ ਦੀ ਦੇਖ-ਰੇਖ ਹੇਠ ਤਿਰੰਗਾ ਯਾਤਰਾ ਕੱਢੀ ਗਈ

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਸਾਬਕਾ ਵਿਧਾਇਕ ਰਿੰਕੂ ਦੀ ਦੇਖ-ਰੇਖ ਹੇਠ ਤਿਰੰਗਾ ਯਾਤਰਾ ਕੱਢੀ ਗਈ ਜਲੰਧਰ (ਜੇ ਪੀ ਬੀ ਨਿਊਜ਼ 24 ) : ਦੇਸ਼ ਦੀ ਆਜ਼ਾਦੀ ਦੇ ਦਿਹਾੜੇ ‘ਤੇ ਜਲੰਧਰ ਪੱਛਮੀ ਦੇ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੀ ਅਗਵਾਈ ‘ਚ ਤਿਰੰਗਾ ਯਾਤਰਾ ਕੱਢੀ ਗਈ | ਜਿਸ ਵਿੱਚ ਸੈਂਕੜੇ ਲੋਕਾਂ ਨੇ ਵੀ ਇਸ ਯਾਤਰਾ ਵਿੱਚ ਸਹਿਯੋਗ ਦਿੱਤਾ। ਇਹ ਯਾਤਰਾ ਬਸਤੀ ਦਾਨਿਸ਼ਮੰਡਾ ਤੋਂ ਸ਼ੁਰੂ ਹੋ ਕੇ ਸਾਰੇ ਪੱਛਮ ਖੇਤਰ ਦੀ ਯਾਤਰਾ ਕੀਤੀ। ਅਤੇ ਲੋਕਾਂ ਨੇ ਦੇਸ਼ ਲਈ ਸ਼ਹੀਦ ਹੋਏ ਸਾਰੇ ਸ਼ਹੀਦਾਂ ਨੂੰ ਯਾਦ ਕੀਤਾ। ਜਾਣਕਾਰੀ ਦਿੰਦਿਆਂ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਨੇ ਦੱਸਿਆ ਕਿ ਇਹ ਯਾਤਰਾ ਉਨ੍ਹਾਂ ਸ਼ਹੀਦਾਂ ਦੇ ਨਾਂ ‘ਤੇ ਹੈ, ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ | ਅਸੀਂ ਇਸ ਆਜ਼ਾਦੀ ਦਿਵਸ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਮਹਾਨ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਜਿਨ੍ਹਾਂ ਨੇ ਆਪਣੀ ਜਾਨ ਗੁਆ ​​ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ। ਮਹਾਤਮਾ ਗਾਂਧੀ ਵੀ ਜਿਨ੍ਹਾਂ ਨੇ ਦੇਸ਼ ਲਈ ਸੱਤਿਆਗ੍ਰਹਿ ਚਲਾ ਕੇ ਸਾਡੇ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਸੀ। ਅੱਜ ਪੂਰੇ ਦੇਸ਼ ਵਿੱਚ ਕਾਂਗਰਸ ਪਾਰਟੀ ਵੱਲੋਂ ਇਹ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ।

ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਸਾਬਕਾ ਵਿਧਾਇਕ ਰਿੰਕੂ ਦੀ ਦੇਖ-ਰੇਖ ਹੇਠ ਤਿਰੰਗਾ ਯਾਤਰਾ ਕੱਢੀ ਗਈ Read More »

ਬੱਸ ਅੱਡਾ ਮੁਕੰਮਲ ਬੰਦ ਹੋਇਆ ਬੰਦ, ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਕੀਤਾ ਚੱਕਾ ਜਾਮ

ਬੱਸ ਅੱਡਾ ਮੁਕੰਮਲ ਬੰਦ ਹੋਇਆ ਬੰਦ, ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਕੀਤਾ ਚੱਕਾ ਜਾਮ ਜਲੰਧਰ (ਜੇ ਪੀ ਬੀ ਨਿਊਜ਼ 24 ) :  ਪੰਜਾਬ ਵਿੱਚ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵੱਲੋ ਰਹਿੰਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਲਗਾਤਾਰ ਧਰਨੇ ਪ੍ਰਦਰਸਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਿਛਲੀ ਸਰਕਾਰ ਵੱਲੋਂ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਸਹੂਲਤ ਦਿੱਤੇ ਜਾਣ ਤੋਂ ਬਾਅਦ ਪ੍ਰਾਈਵੇਟ ਟਰਾਂਸਪੋਰਟਰਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਜਾਣ ਤੋਂ ਬਾਅਦ ਸਰਕਾਰ ਵੱਲੋਂ ਇਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤੇ ਜਾਣ ਖ਼ਿਲਾਫ਼ ਹੁਣ ਸਮੁੱਚੇ ਪੰਜਾਬ ਦੇ ਪ੍ਰਾਈਵੇਟ ਟਰਾਂਸਪੋਰਟਰਜ਼ ਵੱਲੋਂ ਅੱਜ 9 ਅਗਸਤ ਨੂੰ ਆਪਣੀਆਂ ਬੱਸਾਂ ਬੰਦ ਕਰਕੇ ਮੁਕੰਮਲ ਚੱਕਾ ਜਾਮ ਕੀਤਾ ਗਿਆ ਅਤੇ ਬੱਸ ਮਾਲਕਾਂ ਵਲੋਂ ਜਲੰਧਰ ਬੱਸ ਸਟੈਂਡ ਦੇ ਸਾਰੇ ਰਸਤੇ ਬੰਦ ਕਰ ਦਿਤੇ ਗਏ ਹਨ। ਬੱਸ ਸਟੈਂਡ ਦੇ ਮੁੱਖ ਗੇਟ ਦੇ ਬਾਹਰ ਬੱਸਾਂ ਲਗਾ ਕੇ ਰਾਹ ਬੰਦ ਕਰ ਦਿੱਤੇ ਗਏ ਜਿਸ ਨੂੰ ਲੈ ਕੇ ਲੋਕ ਖੱਜਲ ਖੁਆਰ ਹੋ ਰਹੇ ਹਨ।ਪ੍ਰਾਈਵੇਟ ਬੱਸ ਚਾਲਕਾਂ ਦਾ ਕਹਿਣਾ ਹੈ ਕਿ ਆਧਾਰ ਕਾਰਡ ਦੀ ਸਹੂਲਤ ਜਾਂ ਫਿਰ ਪ੍ਰਾਈਵੇਟ ਬੱਸ ਚਾਲਕਾਂ ਲਈ ਵੀ ਸ਼ੁਰੂ ਕੀਤੀ ਜਾਵੇ। ਟੈਕਸ ਵਿੱਚ ਛੋਟ ਦਿੱਤੀ ਜਾਵੇ ਪ੍ਰਾਇਵੇਟ ਬੱਸ ਐਸੋਸੀਏਸ਼ਨ ਦੀ ਐਕਸ਼ਨ ਕਮੇਟੀ ਦੇ ਅਹੁਦੇਦਾਰ ਸੰਦੀਪ ਸ਼ਰਮਾ ਅਤੇ ਮਿੰਨੀ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਗੜ੍ਹਦੀਵਾਲ ਨੇ ਸਾਂਝੇ ਤੌਰ ਤੇ ਦਸਿਆ ਕਿ ਨੇ ਕਿਹਾ ਕਿ ਸਰਕਾਰ ਵੱਲੋਂ ਬੀਬੀਆਂ ਭੈਣਾਂ ਨੂੰ ਮੁਫ਼ਤ ਬੱਸ ਸਫ਼ਰ ਦਿੱਤੀ ਗਈ ਸਹੂਲਤ ਪ੍ਰਾਈਵੇਟ ਟਰਾਂਸਪੋਰਟਰ ਵੱਡੇ ਆਰਥਿਕ ਨੁਕਸਾਨ ਵਿੱਚ ਚਲੇ ਗਏ ਹਨ ਪੰਜਾਬ ਸਰਕਾਰ ਨੂੰ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਪ੍ਰਾਈਵੇਟ ਟਰਾਂਸਪੋਰਟਰਜ਼ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਨਾ ਹੀ ਟਰਾਂਸਪੋਰਟ ਮੰਤਰੀ ਵੱਲੋਂ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਇੱਕ ਦਿਨ ਲਈ ਆਪਣੀਆਂ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ ਹੈ , ਉਨ੍ਹਾਂ ਕਿਹਾ ਕਿ ਜੇ ਫਿਰ ਵੀ ਗੂੰਗੀ ਬੋਲੀ ਸਰਕਾਰ ਦੇ ਕਨ੍ਹਾ ਤੇ ਜੂੰ ਨਾ ਸਰਕੀ ਤਾ ਪੰਜਾਬ ਭਰ ਚ 14 ਅਗਸਤ ਹਰ ਜਿਲੇ ਵਿਚ ਬੱਸ ਸਾੜਕੇ ਭਗਵੰਤ ਮਾਨ ਸਰਕਾਰ ਖਿਲਾਫਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਬੱਸ ਅੱਡਾ ਮੁਕੰਮਲ ਬੰਦ ਹੋਇਆ ਬੰਦ, ਪ੍ਰਾਈਵੇਟ ਬੱਸ ਅਪਰੇਟਰਾਂ ਵੱਲੋਂ ਕੀਤਾ ਚੱਕਾ ਜਾਮ Read More »

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ADC ਜਲੰਧਰ Amit Sareen ਨੂੰ NGO ਵੱਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਕਰਵਾਇਆ ਗਿਆ ਜਾਣੂ

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ADC ਜਲੰਧਰ Amit Sareen ਨੂੰ NGO ਵੱਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਕਰਵਾਇਆ ਗਿਆ ਜਾਣੂ   ਜਲੰਧਰ (ਜੇ ਪੀ ਬੀ ਨਿਊਜ਼ 24 ) : ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੀ ਸਮੁੱਚੀ ਟੀਮ ਵੱਲੋਂ ਅੱਜ ADC ਜਲੰਧਰ Amit Sareen ਜੀ ਨੂੰ NGO ਵੱਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਮਾਜ ਸੇਵਾ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ. ਜਿਸ ਵਿਚ ADC AMIT SAREEN ਜੀ ਵੱਲੋਂ ਸੰਸਥਾ ਨੂੰ ਹਰੇਕ ਤਰ੍ਹਾਂ ਦੀ ਬਣਦੀ ਮਦਦ ਪ੍ਰਸ਼ਾਸਨ ਵਲੋਂ ਦੇਣ ਦਾ ਆਸ਼ਵਸਤ ਦਿੱਤਾ ਗਿਆ ਅਤੇ ਸੇਵਾਵਾਂ ਨੂੰ ਪੰਜਾਬ ਪੱਧਰ ਤੇ ਲੈ ਕੇ ਜਾਣ ਲਈ ਕਿਹਾ ਗਿਆ ਇਸ ਮੌਕੇ ਤੇ ਪ੍ਰਧਾਨ ਜਤਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਖ਼ਾਲਸਾ, ਯਾਦਵਿੰਦਰ ਸਿੰਘ ਰਾਣਾ, ਹਰਮਿੰਦਰ ਸਿੰਘ, ਦੀਪਕ ਰਾਜਪਾਲ, ਸੰਤੋਸ਼ ਸ਼੍ਰਕੇ, ਅਮਿਤ ਕੁਮਾਰ, ਰਾਕੇਸ਼ ਕੁਮਾਰ, ਸੁਖਬੀਰ ਸਿੰਘ, ਗੁਰਚਰਨ ਸਿੰਘ, ਅਤੇ ਸਮੁੱਚੀ ਟੀਮ ਵੱਲੋਂ ਹਾਜ਼ਰੀ ਭਰੀ ਗਈ.

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ADC ਜਲੰਧਰ Amit Sareen ਨੂੰ NGO ਵੱਲੋ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਕਰਵਾਇਆ ਗਿਆ ਜਾਣੂ Read More »

ਤੂੰ ਹੀ ਤੂੰ ਸੇਵਾ ਸੁਸਾਇਟੀ ਅੰਬੇਦਕਰ ਨਗਰ ਬਸਤੀ ਨੂੰ ਵੱਲੋਂ 9ਵਾਂ ਸਲਾਨਾ ਭੰਡਾਰਾ

ਮੁੱਖ ਮਹਿਮਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਰਾਸ਼ਨ ਸਮੱਗਰੀ ਦੇ ਟਰੱਕ ਕੀਤੇ ਰਵਾਨਾ ਜਲੰਧਰ (ਜੇ ਪੀ ਬੀ ਨਿਊਜ਼ 24 ) : ਤੂੰ ਹੀ ਤੂੰ ਸੇਵਾ ਸੁਸਾਇਟੀ ਅੰਬੇਦਕਰ ਨਗਰ ਬਸਤੀ ਨੌ ਵੱਲੋਂ 9ਵਾਂ ਸਲਾਨਾ ਭੰਡਾਰਾ ਮਾਂ ਬਗਲਾਮੁਖੀ ਦਰਬਾਰ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ l ਇਸ ਸਬੰਧ ਵਿੱਚ ਲੰਗਰ ਭੰਡਾਰੇ ਵਾਸਤੇ ਅੱਜ ਰਾਸ਼ਨ ਸਮੱਗਰੀ ਦੇ ਟਰੱਕ ਮੁੱਖ ਮਹਿਮਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਨੇ ਆਪਣੇ ਕਰ ਕਮਲਾਂ ਨਾਲ ਰਵਾਨਾ ਕੀਤੇ l ਇਸ ਮੌਕੇ ਤੇ ਸਭਾ ਦੇ ਪ੍ਰਧਾਨ ਸ੍ਰੀ ਗਿਰਧਾਰੀ ਲਾਲ ਅੱਤਰੀ ਚੇਅਰਮੈਨ ਸ੍ਰ ਰਕੇਸ਼ ਨੰਦਾ ਸੈਕਟਰੀ ਸੰਦੀਪ ਚਾਵਲਾ ਉੱਪ ਪ੍ਰਧਾਨ ਰਾਜੀਵ ਸ਼ਰਮਾ ਰਾਹੁਲ ਨੰਦਾ ਸਤਨਾਮ ਅਹੂਜਾ ਕੈਸ਼ੀਅਰ ਮੁਨੀਸ਼ ਚੁੱਘ ਡਾਕਟਰ ਜੋਤਿ ਪ੍ਰਕਾਸ਼ ਅੱਤਰੀ ਸ੍ਰੀ ਨਵਦੀਪ ਜਰੀਵਾਲ ਸਰਦਾਰ ਅੰਮ੍ਰਿਤਪਾਲ ਸਿੰਘ ਭਾਟੀਆ ਸ੍ਰੀ ਅਸ਼ਵਨੀ ਅਰੋੜਾ ਸ੍ਰੀ ਅਮਿਤ ਮਿੰਟੂ ਸਤਪਾਲ ਪੱਪੂ ਪ੍ਰਧਾਨ ਸੇਠ ਅਰੁਣ ਅਗਰਵਾਲ ਚਮਨ ਲਾਲ ਸਾਰੰਗਲ ਸ੍ਰੀ ਲਵਲੀ ਉਬਰਾਏ ਸ੍ਰੀ ਟਿੰਕੂ ਸਰਨਾ ਹਨੀ ਥਾਪਰ ਮੌਜੂਦ ਸਨl

ਤੂੰ ਹੀ ਤੂੰ ਸੇਵਾ ਸੁਸਾਇਟੀ ਅੰਬੇਦਕਰ ਨਗਰ ਬਸਤੀ ਨੂੰ ਵੱਲੋਂ 9ਵਾਂ ਸਲਾਨਾ ਭੰਡਾਰਾ Read More »

ਅਬਾਦਪੁਰਾ ਗਲੀ ਨੰਬਰ -1 ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਵੱਲੋ ਤੀਆ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਗਿਆ

ਅਬਾਦਪੁਰਾ ਗਲੀ ਨੰਬਰ -1 ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਵੱਲੋ ਤੀਆ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਗਿਆ ਜਲੰਧਰ (ਜੇ ਪੀ ਬੀ ਨਿਊਜ਼ 24 ) : ਅਬਾਦਪੁਰਾ ਗਲੀ ਨੰਬਰ ਇੱਕ ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਦੇ ਪ੍ਰਧਾਨ ਰਵੀ ਪਾਲ (ਵਿੱਕੀ ਬਾਂਗੜ), ਚੇਅਰਮੈਨ ਵਿਜੇ ਕੁਮਾਰ ਅਤੇ ਸੀਨੀਅਰ ਵਾਈਸ ਪ੍ਰਧਾਨ ਵੇਦ ਪ੍ਰਕਾਸ਼ (ਪੀਲੂ) ਨੇ ਸਾਝੇ ਤੋਰ ਤੇ ਕਿਹਾ ਕਿ ਪੰਜਾਬੀ ਸਭਿਆਚਾਰ ਸਬੰਧੀ ਤਿਉਹਾਰਾ ਦੀ ਲੜੀਆਂ ਵਿਚੋਂ ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਇਸ ਲੜੀ ਤਹਿਤ ਅਬਦਾਪੁਰਾ ਗਲੀ ਨੰਬਰ-1 ਦੀਆਂ ਮਹਿਲਾਵਾ ਅਤੇ ਸੁਸਾਇਟੀ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿਚ ਬੀਬੀਆਂ ਨੇ ਬਹੁ-ਗਿਣਤੀ ‘ਚ ਇਕੱਠੀਆਂ ਹੋ ਕੇ ਪੀਂਘਾਂ ਝੂਟੀਆਂ, ਗਿੱਧੇ ‘ਚ ਲੋਕ ਗੀਤ ਗਾਏ ਅਤੇ ਸਿੱਠਣੀਆਂ ਦੇਣ ਸਬੰਧੀ ਪੰਜਾਬੀ ਸਾਹਿਤ ਵਿਚੋਂ ਵੀ ਗੀਤ ਗਾਏ ਗਏ ਅਤੇ ਪੰਜਾਬੀ ਵਿਰਸੇ ਨੂੰ ਯਾਦ ਕਰਵਾਉਣ ਲਈ ਚਰਖਾ, ਚਾਟੀ, ਛੱਜ, ਪੱਖੀ, ਘੜਾ ਆਦਿ ਵਸਤਾਂ ਵੀ ਸਜਾਈਆਂ ਗਈਆਂ ਸਨ। ਇਸ ਮੌਕੇ ਆਲ ਇੰਡੀਆ ਮਹਿਲਾ ਕਾਂਗਰਸ ਨੈਸ਼ਨਲ ਕੋਆਰਡੀਨੇਟਰ, ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਜੀ ਨੇ ਅਤੇ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਦੱਸਿਆ ਕਿ ਤੀਆਂ ਮਨਾਉਣ ਨਾਲ ਸਾਡੇ ਸੱਭਿਆਚਾਰ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਪੁਰਾਣੇ ਸੱਭਿਆਚਾਰ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਸ ਮੌਕੇ ਉਮਾ ਬੇਰੀ ਜੀ ਨੇ ਕਿਹਾ ਕਿ ਇਹੋ ਜਿਹੇ ਤਿਉਹਾਰ ਆਪਸੀ ਮਹਿਲਾ ਭਾਈਚਾਰਕ ਸਾਂਝ ਬਣਾਉਂਦੇ ਹਨ। ਇਸ ਮੌਕੇ:- ਬਲਵਿੰਦਰ ਕੌਰ, ਕਮਲ, ਜੋਤੀ, ਜੇਆ, ਰਾਜਵਿੰਦਰ ਕੌਰ, ਨਿਰਮਲਾ, ਸੁਮਨ, ਜਸਵੰਤ ਕੌਰ, ਕਾਂਤਾ, ਮਨਜੀਤ ਕੌਰ, ਮਨਪ੍ਰੀਤ ਕੌਰ, ਹਰਮਨਦੀਪ ਕੌਰ, ਸ਼ੀਲਾ, ਮੀਨਾ, ਸਵੀਤਾ, ਜਸਵੀਰ, ਨੀਲਮ, ਸੱਤਿਆ, ਸ਼ਾਰਦਾ ਸ਼ਰਮਾ, ਸੀਤਾ, ਰੀਨਾ, ਪ੍ਰਕਾਸ਼ ਕੌਰ, ਰਜਨੀ, ਆਸ਼ਾ, ਬੇਬੀ, ਲਵਲੀ, ਸੁਮਿੱਤਰਾ, ਸਰਬਜੀਤ ਕੌਰ, ਅਨੀਤਾ, ਗੀਤਾ, ਕੁਲਦੀਪ, ਆਦਿ ਮਹਿਲਾਵਾ ਮੋਜੂਦ ਸਨ।

ਅਬਾਦਪੁਰਾ ਗਲੀ ਨੰਬਰ -1 ਰੈਜੀਡੈਨਸ ਵੈਲਫੇਅਰ ਸੁਸਾਇਟੀ (ਰਜਿ) ਵੱਲੋ ਤੀਆ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਇਆ ਗਿਆ Read More »