ਪ੍ਰਵਾਸੀ ਖਟਕੜ ਪਰਿਵਾਰ ਦਾ ਸਿਹਤ, ਸਿੱਖਿਆ ਅਤੇ ਸਮਾਜਿਕ ਖੇਤਰ ਵਿਚ ਯੋਗਦਾਨ ਅਹਿਮ – ਨਰਿੰਦਰ ਬੰਗਾ ਪ੍ਰਵਾਸੀ ਖਟਕੜ ਪਰਿਵਾਰ ਵਲੋਂ ਸਿਹਤ ਸਹੂਲਤਾਂ ਪ੍ਰਤੀ ਯੋਗਦਾਨ ਅਹਿਮ :-ਨਰਿੰਦਰ ਬੰਗਾ ਬੰਗਾ/ਮੁਕੰਦਪੁਰ 19 ਮਾਰਚ ( ਜੇ ਪੀ ਬੀ ਨਿਊਜ਼ 24 ) :- ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਖਾਨਪੁਰ ਵਿਖੇ ਸਮਾਜ ਸੇਵੀ ਪਰਵਾਸੀ ਭਾਰਤੀ ਜੋੜੇ ਹਰਬੰਸ ਸਿੰਘ ਖਟਕੜ ਤੇ ਮਹਿੰਦਰ ਕੌਰ ਖਟਕੜ ਹੋਰਾਂ ਵਲੋਂ ਪੰਚਾਇਤੀ ਰਾਜ ਸਪੋਰਟਸ ਕਲੱਬ ਖ਼ਾਨਪੁਰ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਅਪਰੇਸ਼ਨ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਉਦਘਾਟਨ ਹਰਬੰਸ ਸਿੰਘ ਖਟਕੜ,ਮਹਿੰਦਰ ਕੌਰ ਖਟਕੜ ਨੇ ਬਤੌਰ ਮੁੱਖ ਮਹਿਮਾਨ ਰਿਬਨ ਕੱਟ ਕੇ ਕੀਤਾ l ਸਮਾਰੋਹ ਦੋਰਾਨ ਕਲੱਬ ਦੇ ਵਾਈਸ ਚੇਅਰਮੈਨ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਸੰਬੋਧਨ ਕਰਦੇ ਕਿਹਾ ਕਿ ਸੇਵਾ ਦੇਸ਼ ਦੀ ਹੋਵੇ ਜਾਂ ਫਿਰ ਸਮਾਜ ਦੀ ਦਿਲਚਸਪੀ ਨਾਲ ਕੀਤੀ ਜਾਵੇ ਤਾਂ ਪ੍ਫੁਲੱਤ ਹੁੰਦੀ ਹੈ, ਜੋ ਸਮੇਂ ਸਮੇਂ ਸਿਰ ਇਹ ਸਮਾਜ ਸੇਵੀ ਐਨ ਆਰ ਆਈ ਬਾਖੂਬੀ ਨਿਭਾ ਰਹੇ ਹਨ l ਇਸ ਪਰਵਾਸੀ ਜੋੜੇ ਨੇ ਇੰਜ: ਨਰਿੰਦਰ ਬੰਗਾ ਦੀ ਪ੍ਰੇਰਨਾ ਸਦਕਾ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਚੋ ਪ੍ਰਸ਼ਾਸ਼ਨਿਕ ਬਲਾਕ ਲਈ ਖੁੱਲ ਕੇ ਦਾਨ ਕੀਤਾ । ਇਹ ਪਰਵਾਸੀ ਭਾਰਤੀ ਜੌੜਾ ਹਰ ਸਾਲ ਪੰਜਾਬ ਆ ਕੇ ਵੱਖ ਵੱਖ ਖੇਤਰਾਂ ਵਿਚ ਬਹੁਤ ਹੀ ਸ਼ਲਾਘਾਯੋਗ ਸੇਵਾਵਾਂ ਨਿਭਾ ਰਿਹਾ ਹੈ l ਪਰਵਾਸੀ ਖਟਕੜ ਪਰਿਵਾਰ ਸਮੇਂ ਸਮੇਂ ਤੇ ਸਿਹਤ ਸਹੂਲਤਾਂ ਸਬੰਧੀ ਕੈਂਪ, ਧਾਰਮਿਕ ਸਥਾਨਾਂ, ਸਕੂਲਾਂ ਦੀਆਂ ਇਮਾਰਤਾਂ ਦੀ ਸ਼ਾਨਦਾਰ ਉਸਾਰੀ ਲਈ ਯੋਗਦਾਨ ਅਤੇ ਆਰਥਿਕ ਸਹਿਯੋਗ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਿਹਾ ਹੈ l ਇਸ ਕੈਂਪ ਵਿੱਚ ਡਾਕਟਰ ਚਰਨਜੀਤ ਸਿੰਘ ਤੇ ਓਸਦੀ ਟੀਮ ਨੇ 300 ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਤੇ 30 ਮਰੀਜ਼ ਅੱਖਾਂ ਦੇ ਆਪਰੇਸ਼ਨ ਲਈ ਚੁਣੇ ਗਏ ਅਤੇ ਅਪਰੇਸ਼ਨ ਲਈ ਅਰੋੜਾ ਆਈ ਹਸਪਤਾਲ ਜਲੰਧਰ ਵਿਖੇ ਭੇਜ ਦਿੱਤੇ ਗਏ l ਸਮਾਗਮ ਦੋਰਾਨ ਦੇਸ ਰਾਜ ਬੰਗਾ , ਡਾਕਟਰ ਚਰਨਜੀਤ ਸਿੰਘ ਤੇ ਮਲਕੀਤ ਸਿੰਘ ਖਟਕੜ ਹੋਰਾਂ ਵੀ ਆਪਣੇ ਆਪਣੇ ਵਿਚਾਰ ਰੱਖੇ l ਕੈਂਪ ਦੋਰਾਨ ਸਭਨਾਂ ਨੂੰ ਮਾਸਕ ਵੀ ਵੰਡੇ ਗਏ l ਕਲੱਬ ਵਲੋਂ ਤੇ ਗੁਰੂਦਵਾਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਵਾਸੀ ਜੋੜੇ ਨੂੰ ਉਹਨਾਂ ਦੀਆਂ ਦੇਸ਼ ਤੇ ਸਮਾਜ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ l ਚਾਹ ਤੇ ਲੰਗਰਾਂ ਦੀ ਸੇਵਾ ਦਿਨ ਭਰ ਅਟੁੱਟ ਵਰਤਾਈ ਗਈ l ਕੈਂਪ ਵਿੱਚ ਹੋਰਾਂ ਤੋਂ ਇਲਾਵਾ ਸਰਪੰਚ ਤੀਰਥ ਰੱਤੂ,ਪੰਚ ਪਰਵਿੰਦਰ ਖਟਕੜ, ਕੁਲਦੀਪ ਸਿੰਘ ਠੇਕੇਦਾਰ, ਅਮਰੀਕ ਸਿੰਘ ਠੇਕੇਦਾਰ,, ਜੋਗਾ ਸਿੰਘ ਖਟਕੜ, ਪਰਤਾਪ ਸਿੰਘ ਬੰਗਾ, ਸੁਰਜੀਤ ਰੱਤੂ, ਦਵਿੰਦਰ ਬੰਗਾ, ਪਰਕਾਸ਼ ਚੰਦ, ਕਮਲਜੀਤ ਬੰਗਾ, ਜਗਨ ਨਾਥ, ਹਰਨਾਮ ਦਾਸ, ਹੰਸ ਰਾਜ ਬੰਗਾ, ਰੁਪਿੰਦਰ ਸਿੰਘ ਕੂਕਾ, ਭਾਈ ਰਜਿੰਦਰ ਸਿੰਘ, ਗੁਰਨਾਮ ਸਿੰਘ ਤਲਵਾੜ, ਕਾਮਰੇਡ ਸੁਰਿੰਦਰ ਸਿੰਘ, ਨਵਕਾਂਤ ਭਰੋਮਜਾਰਾ, ਗੁਰਪ੍ਰੀਤ ਸਾਧਪੁਰ, ਆਦਿ ਹਾਜ਼ਿਰ ਸਨ