JPB NEWS 24

Headlines

Punjab

 ਮੁੱਖ ਮੰਤਰੀ ਵੱਲੋਂ ਮੋਹਾਲੀ ਮਾਸਟਰ ਪਲਾਨ ਵਿੱਚ ਨਵੀਂ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀ

ਮੁੱਖ ਮੰਤਰੀ ਦਫ਼ਤਰ, ਪੰਜਾਬ ਮੁੱਖ ਮੰਤਰੀ ਵੱਲੋਂ ਮੋਹਾਲੀ ਮਾਸਟਰ ਪਲਾਨ ਵਿੱਚ ਨਵੀਂ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀਲੋਕਾਂ ਲਈ ਕਿਫ਼ਾਇਤੀ ਰਿਹਾਇਸ਼ ਯਕੀਨੀ ਬਣਾਉਣ ਲਈ ਵੱਡੀ ਪਹਿਲਕਦਮੀ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਮੋਹਾਲੀ ਮਾਸਟਰ ਪਲਾਨ ਵਿੱਚ ਆਧੁਨਿਕ ਸਹੂਲਤਾਂ ਵਾਲੀ ਨਵੀਂ ਟਾਊਨਸ਼ਿਪ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਮੁੱਖ ਮੰਤਰੀ ਵੱਲੋਂ ਸੋਮਵਾਰ ਨੂੰ ਆਪਣੇ ਸਰਕਾਰੀ ਗ੍ਰਹਿ ਵਿਖੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਟ੍ਰਾਈਸਿਟੀ ਵਿੱਚ ਲੋਕਾਂ ਨੂੰ ਕਿਫ਼ਾਇਤੀ ਰਿਹਾਇਸ਼ ਸਹੂਲਤਾਂ ਮੁਹੱਈਆ ਕਰਨ ਲਈ ਅਜਿਹੀ ਟਾਊਨਸ਼ਿਪ ਸਮੇਂ ਦੀ ਲੋੜ ਹੈ। ਉਨ੍ਹਾਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਦੇ ਅਧਿਕਾਰੀਆਂ ਨੂੰ ਰੂਪ ਰੇਖਾ ਉਲੀਕਣ ਅਤੇ ਇਸ ਮਾਮਲੇ ਬਾਰੇ ਪੁਖ਼ਤਾ ਤਜਵੀਜ਼ ਪੇਸ਼ ਕਰਨ ਲਈ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਇਹ ਤਜਵੀਜ਼ਤ ਟਾਊਨਸ਼ਿਪ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ ਹੋਣੀ ਚਾਹੀਦੀ ਹੈ ਤਾਂ ਜੋ ਲੋਕ ਆਰਾਮਦਾਇਕ ਜੀਵਨ ਬਸਰ ਕਰ ਸਕਣ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਟਾਊਨਸ਼ਿਪ ਆਰਾਮਦਾਇਕ ਹੋਣ ਦੇ ਨਾਲ-ਨਾਲ ਆਲੀਸ਼ਾਨ ਅਤੇ ਅੱਗ ਰੋਕੂ ਯੰਤਰਾਂ ਵਰਗੀਆਂ ਸਾਰੀਆਂ ਸੁਰੱਖਿਆ ਸਹੂਲਤਾਂ ਨਾਲ ਲੈਸ ਹੋਣੀ ਚਾਹੀਦੀ ਹੈ। ਭਗਵੰਤ ਮਾਨ ਨੇ ਇਸ ਟਾਊਨਸ਼ਿਪ ਨੂੰ ਆਧੁਨਿਕ ਲੀਹਾਂ ਉਤੇ ਵਿਕਸਤ ਕਰਨ ਉਤੇ ਜ਼ੋਰ ਦਿੱਤਾ ਤਾਂ ਕਿ ਇਹ ਉਚੇਰੀ ਸਿੱਖਿਆ ਦੇ ਨਾਲ-ਨਾਲ ਸੂਚਨਾ ਤਕਨਾਲੋਜੀ ਦੇ ਗੜ੍ਹ ਵਜੋਂ ਉੱਭਰ ਸਕੇ। ਇਸ ਦੇ ਨਾਲ-ਨਾਲ ਇਸ ਟਾਊਨਸ਼ਿਪ ਦਾ ਇਕ ਭਾਗ ਸਨਅਤੀ ਟਾਊਨਸ਼ਿਪ ਵਜੋਂ ਵੀ ਵਿਕਸਤ ਹੋਣਾ ਚਾਹੀਦਾ ਹੈ ਤਾਂ ਜੋ ਦੇਸ਼ ਭਰ ਦੇ ਵੱਡੇ ਸਨਅਤੀ ਘਰਾਣਿਆਂ ਨੂੰ ਇੱਥੇ ਸੱਦਿਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਮੋਹਾਲੀ ਵਿੱਚ ਸਭ ਤੋਂ ਵਧੀਆ ਸੜਕੀ, ਹਵਾਈ ਤੇ ਰੇਲਵੇ ਸੰਪਰਕ ਸਹੂਲਤ ਹੈ। ਇਸ ਲਈ ਮੋਹਾਲੀ ਦੀ ਜੂਹ ਵਿੱਚ ਵੱਸਣ ਵਾਲੀ ਇਸ ਤਜਵੀਜ਼ਤ ਟਾਊਨਸ਼ਿਪ ਵਿੱਚ ਤਰੱਕੀ ਦੀਆਂ ਬੇਹੱਦ ਸੰਭਾਵਨਾਵਾਂ ਹਨ। ਉਨ੍ਹਾਂ ਅਧਿਕਾਰੀਆਂ ਨੂੰ ਮੋਹਾਲੀ ਵਿੱਚ ਆਗਾਮੀ ਮੈਡੀਕਲ ਕਾਲਜ ਨੂੰ ਨਵੀਂ ਜਗ੍ਹਾ ਤਬਦੀਲ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਵੀ ਕਿਹਾ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਤੇ ਇਸ ਦੇ ਲੋਕਾਂ ਦੀ ਖ਼ੁਸ਼ਹਾਲੀ ਤੇ ਸਮੁੱਚੇ ਵਿਕਾਸ ਲਈ ਵਚਨਬੱਧ ਹੈ।

 ਮੁੱਖ ਮੰਤਰੀ ਵੱਲੋਂ ਮੋਹਾਲੀ ਮਾਸਟਰ ਪਲਾਨ ਵਿੱਚ ਨਵੀਂ ਟਾਊਨਸ਼ਿਪ ਬਣਾਉਣ ਦੀ ਮਨਜ਼ੂਰੀ Read More »

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ  

ਮੁੱਖ ਮੰਤਰੀ ਦਫ਼ਤਰ, ਪੰਜਾਬ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ – ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ   ਚੰਡੀਗੜ੍ਹ (ਜੇ ਪੀ ਬੀ ਨਿਊਜ਼ 24): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਉਂਦੀ 6 ਜੂਨ ਨੂੰ ਮਨਾਏ ਜਾ ਰਹੇ ‘ਘੱਲੂਘਾਰਾ ਦਿਵਸ’ ਤੋਂ ਪਹਿਲਾਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੂਬਾ ਭਰ ਵਿੱਚ 6 ਜੂਨ ਤੋਂ ਪਹਿਲਾਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ‘ਤੇ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਭਗਵੰਤ ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬਾ ਸਰਕਾਰ ਪੰਜਾਬ ਨੂੰ ਸ਼ਾਂਤਮਈ ਅਤੇ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰਨ ਤੌਰ ਉਤੇ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਪ੍ਰਤੀ ਸਖ਼ਤੀ ਨਾਲ ਨਿਪਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਸੂਬੇ ਦੀ ਅਮਨ-ਸ਼ਾਂਤੀ ਵਿਚ ਵਿਘਨ ਪਾਉਣ ਦੇ ਮਨਸੂਬੇ ਘੜ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਕਿਸੇ ਵੀ ਨਾਪਾਕ ਮਨਸੂਬੇ ਨੂੰ ਸਫਲ ਨਹੀਂ ਹੋਣ ਦੇਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਪਹਿਲਾਂ ਹੀ ਹਾਈ ਅਲਰਟ (ਚੌਕਸ ਰਹਿਣ) ‘ਤੇ ਰੱਖਿਆ ਗਿਆ ਹੈ ਅਤੇ ਸੂਬੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੇਂਦਰੀ ਨੀਮ ਫੌਜੀ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੰਜਾਬੀਆਂ ਨੂੰ ਸੂਬੇ ਵਿੱਚ ਅਮਨ-ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਸੂਬੇ ਨੂੰ ਕਾਲੇ ਦਿਨਾਂ ਵਿੱਚ ਧੱਕਣ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਕੇ ਕਰੜਾ ਸਬਕ ਸਿਖਾਉਣ ਦੀ ਅਪੀਲ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅਮਨ-ਸ਼ਾਂਤੀ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਨੇਕ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾ   Read More »

ਵਿਸ਼ਵਾਸ ਫਾਊਂਡੇਸ਼ਨ, ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਸਰਕਾਰੀ ਪੌਲੀਟੈਕਨਿਕ ਸੈਕਟਰ 26 ਵਿੱਚ ਖੂਨਦਾਨ ਕੈਂਪ ਲਗਾਇਆ 

ਵਿਸ਼ਵਾਸ ਫਾਊਂਡੇਸ਼ਨ, ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਸਰਕਾਰੀ ਪੌਲੀਟੈਕਨਿਕ ਸੈਕਟਰ 26 ਵਿੱਚ ਖੂਨਦਾਨ ਕੈਂਪ ਲਗਾਇਆ  ਸਰਕਾਰੀ ਪੋਲੀਟੈਕਨਿਕ ਸੈਕਟਰ 26, ਵਿਸ਼ਵਾਸ ਫਾਊਂਡੇਸ਼ਨ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਪੰਚਕੂਲਾ ਵੱਲੋਂ ਸਾਂਝੇ ਤੌਰ ’ਤੇ ਕਾਲਜ ਦੇ ਹਾਲ ਵਿੱਚ ਖ਼ੂਨਦਾਨ ਕੈਂਪ ਲਾਇਆ ਗਿਆ। ਕੈਂਪ ਵਿੱਚ ਸਟੇਟ ਬੈਂਕ ਆਫ਼ ਇੰਡੀਆ ਸੈਕਟਰ 26 ਦੇ ਸ਼ਾਖਾ ਪ੍ਰਬੰਧਕ ਸ੍ਰੀ ਵੈਂਕਟੇਸ਼ ਨੇ ਵੀ ਸਹਿਯੋਗ ਦਿੱਤਾ। ਇੰਡੀਅਨ ਰੈੱਡ ਕਰਾਸ ਸੋਸਾਇਟੀ ਦੀ ਸਕੱਤਰ ਸ਼੍ਰੀਮਤੀ ਸਵਿਤਾ ਅਗਰਵਾਲ ਨੇ ਵੀ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਕੜਾਕੇ ਦੀ ਗਰਮੀ ਕਾਰਨ ਹਸਪਤਾਲਾਂ ‘ਚ ਖੂਨ ਦੀ ਭਾਰੀ ਕਮੀ ਹੈ, ਇਸ ਦੇ ਮੱਦੇਨਜ਼ਰ ਖੂਨਦਾਨ ਕੈਂਪ ਲਗਾਇਆ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਖ਼ੂਨਦਾਨ ਕਰਨ ਲਈ ਬੜੇ ਉਤਸ਼ਾਹ ਨਾਲ ਅੱਗੇ ਆਏ। ਵਿਸ਼ਵਾਸ ਫਾਊਂਡੇਸ਼ਨ ਦੀ ਜਨਰਲ ਸਕੱਤਰ ਸਾਧਵੀ ਨੀਲਿਮਾ ਬਿਸਵਾਸ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਡਾਇਰੈਕਟਰ ਜਨਰਲ ਹੁਨਰ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਹਰਿਆਣਾ ਸ੍ਰੀ ਰਮੇਸ਼ ਚੰਦਰ ਬਿਧਾਨ (ਆਈ.ਏ.ਐਸ.) ਅਤੇ ਕਾਲਜ ਪ੍ਰਿੰਸੀਪਲ ਦਲਜੀਤ ਜੀ ਨੇ ਖੂਨ ਦੇ ਬੈਜ ਲਗਾ ਕੇ ਕੀਤਾ। ਦਾਨੀ ਬਲੱਡ ਬੈਂਕ ਜੀ.ਐਮ.ਐਸ.ਐਚ ਸੈਕਟਰ 16 ਚੰਡੀਗੜ੍ਹ ਦੀ ਟੀਮ ਨੇ ਡਾ: ਸਿਮਰਜੀਤ ਕੌਰ ਗਿੱਲ ਦੀ ਦੇਖ-ਰੇਖ ਹੇਠ 78 ਯੂਨਿਟ ਖ਼ੂਨ ਇਕੱਤਰ ਕੀਤਾ | 6 ਨੂੰ ਡਾਕਟਰਾਂ ਨੇ ਕਿਸੇ ਕਾਰਨ ਖੂਨਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੈਂਪ ਨੂੰ ਸਫਲ ਬਣਾਉਣ ਲਈ ਕਾਲਜ ਸਟਾਫ਼ ਨੇ ਕਾਫੀ ਮਿਹਨਤ ਕੀਤੀ। ਸ਼੍ਰੀ ਰਮੇਸ਼ ਚੰਦਰ ਬਿਧਾਨ ਨੇ ਕਿਹਾ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ। ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਹਰ ਵਿਅਕਤੀ ਨੂੰ 90 ਦਿਨਾਂ ਵਿੱਚ ਇੱਕ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਇਹ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਵੀ ਕਰਦਾ ਹੈ। ਖੂਨਦਾਨ ਕਰਨ ਵਰਗਾ ਪੁੰਨ ਦਾ ਕੰਮ ਸਭ ਤੋਂ ਵੱਡੀ ਸੇਵਾ ਵਿੱਚ ਆਉਂਦਾ ਹੈ। ਖੂਨ ਹੀ ਇੱਕ ਅਜਿਹਾ ਪਦਾਰਥ ਹੈ ਜੋ ਫੈਕਟਰੀ ਵਿੱਚ ਨਹੀਂ ਬਣਾਇਆ ਜਾ ਸਕਦਾ। ਕਾਲਜ ਦੇ ਪ੍ਰਿੰਸੀਪਲ ਦਲਜੀਤ ਜੀ ਨੇ ਦੱਸਿਆ ਕਿ ਖੂਨਦਾਨੀਆਂ ਵੱਲੋਂ ਆਪਣੀ ਮਰਜ਼ੀ ਨਾਲ ਖੂਨਦਾਨ ਕਰਕੇ ਹੀ ਖੂਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਲੋੜ ਪੈਣ ‘ਤੇ ਖੂਨਦਾਨ ਕੀਤਾ ਜਾਂਦਾ ਸੀ। ਹੁਣ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ‘ਤੇ ਵੀ ਖੂਨਦਾਨ ਕਰਦੇ ਹਨ। ਖੂਨਦਾਨ ਜੀਵਨ ਦਾ ਸਭ ਤੋਂ ਵੱਡਾ ਦਾਨ ਹੈ, ਜਿਸ ਨਾਲ ਮਨੁੱਖ ਨਾ ਜਾਤ ਦੇਖਦਾ ਹੈ ਅਤੇ ਨਾ ਹੀ ਧਰਮ। ਇਹ ਮਨੁੱਖ ਲਈ ਜੀਵਨ ਦਾ ਸਭ ਤੋਂ ਪਵਿੱਤਰ ਕਾਰਜ ਹੈ। ਖੂਨਦਾਨ ਕਰਕੇ ਹੀ ਅਸੀਂ ਲੋੜਵੰਦਾਂ ਦੀ ਜਾਨ ਬਚਾ ਸਕਦੇ ਹਾਂ। ਇਸ ਖੂਨਦਾਨ ਕੈਂਪ ਵਿੱਚ ਆਏ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ

ਵਿਸ਼ਵਾਸ ਫਾਊਂਡੇਸ਼ਨ, ਇੰਡੀਅਨ ਰੈੱਡ ਕਰਾਸ ਸੁਸਾਇਟੀ ਵੱਲੋਂ ਸਰਕਾਰੀ ਪੌਲੀਟੈਕਨਿਕ ਸੈਕਟਰ 26 ਵਿੱਚ ਖੂਨਦਾਨ ਕੈਂਪ ਲਗਾਇਆ  Read More »

ਪੰਜਾਬ ਦੇ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕ ਅਤਿ-ਆਧੁਨਿਕ ਤਕਨਾਲੌਜੀ ਨਾਲ ਕੀਤੇ ਜਾਣਗੇ ਲੈਸ: ਲਾਲਜੀਤ ਸਿੰਘ ਭੁੱਲਰ

ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਪੰਜਾਬ ਦੇ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕ ਅਤਿ-ਆਧੁਨਿਕ ਤਕਨਾਲੌਜੀ ਨਾਲ ਕੀਤੇ ਜਾਣਗੇ ਲੈਸ: ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਵੱਲੋਂ ਇੰਸਟੀਚਿਊਟ ਆਫ਼ ਡਰਾਈਵਿੰਗ ਐਂਡ ਟ੍ਰੈਫ਼ਿਕ ਰਿਸਰਚ ਦੇਹਰਾਦੂਨ ਦਾ ਦੌਰਾ ਚੰਡੀਗੜ੍ਹ/ਦੇਹਰਾਦੂਨ ( ਜੇ ਪੀ ਬੀ ਨਿਊਜ਼ 24 ) :ਪੰਜਾਬ ਵਿੱਚ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕਾਂ ਨੂੰ ਅਤਿ-ਆਧੁਨਿਕ ਤਕਨਾਲੌਜੀ ਨਾਲ ਲੈਸ ਕਰਨ ਦੇ ਮਨਸ਼ੇ ਨਾਲ ਸੂਬੇ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅੱਜ ਦੇਹਰਾਦੂਨ ਸਥਿਤ ਇੰਸਟੀਚਿਊਟ ਆਫ਼ ਡਰਾਈਵਿੰਗ ਐਂਡ ਟ੍ਰੈਫ਼ਿਕ ਰਿਸਰਚ (ਆਈ.ਡੀ.ਟੀ.ਆਰ.) ਦਾ ਦੌਰਾ ਕੀਤਾ। ਟਰਾਂਸਪੋਰਟ ਵਿਭਾਗ ਦੀ ਟੀਮ ਸਮੇਤ ਆਈ.ਡੀ.ਟੀ.ਆਰ. ਪਹੁੰਚੇ ਸ. ਭੁੱਲਰ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਸੜਕੀ ਹਾਦਸੇ ਘਟਾਉਣ ਲਈ ਲਾਇਸੈਂਸ ਜਾਰੀ ਕਰਨ ਦੀ ਪ੍ਰਣਾਲੀ ਨੂੰ ਹੋਰ ਦੁਰਸਤ ਕਰਨ ਅਤੇ ਲਾਇਸੈਂਸ ਬਣਾਉਣ ਦੀ ਪ੍ਰਕਿਰਿਆ ਨੂੰ ਪੁਖ਼ਤਾ ਤਰੀਕੇ ਨਾਲ ਤੇਜ਼ ਕਰਨ ਲਈ ਸੂਬੇ ਵਿੱਚ ਸਥਿਤ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕਾਂ ਨੂੰ ਅਪਡੇਟ ਕਰਨ ਦੀ ਜ਼ਰੂਰਤ ਹੈ। ਸੈਂਟਰ ਦਾ ਦੌਰਾ ਕਰਨ ਉਪਰੰਤ ਸਥਾਨਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੰਤਰੀ ਨੂੰ ਦੱਸਿਆ ਗਿਆ ਕਿ ਮਾਈਕ੍ਰੋਸਾਫ਼ਟ ਰਿਸਰਚ ਇੰਡੀਆ ਅਤੇ ਮਾਰੂਤੀ ਸੁਜ਼ੂਕੀ ਦੇ ਇੰਸਟੀਚਿਊਟ ਆਫ਼ ਡਰਾਈਵਿੰਗ ਐਂਡ ਟ੍ਰੈਫ਼ਿਕ ਰਿਸਰਚ ਵੱਲੋਂ ਸਾਂਝੇ ਤੌਰ ‘ਤੇ ਸਮਾਰਟਫ਼ੋਨ ਆਧਾਰਤ ਤਕਨਾਲੌਜੀ “ਐਚ.ਏ.ਐਮ.ਐਸ. (ਹਾਰਨੈਸਿੰਗ ਆਟੋਮੋਬਾਈਲ ਫ਼ਾਰ ਸੇਫ਼ਟੀ)” ਤਿਆਰ ਕੀਤੀ ਗਈ ਹੈ ਜਿਸ ਨੂੰ ਦੇਹਰਾਦੂਨ ਦੇ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਖੇ ਵਰਤਿਆ ਜਾ ਰਿਹਾ ਹੈ। ਮੰਤਰੀ ਨੇ ਦੱਸਿਆ ਕਿ ਮਨੁੱਖੀ ਛੋਹ ਰਹਿਤ ਅਤੇ ਸੈਂਸਰ-ਆਧਾਰਤ ਇਹ ਅਤਿ-ਆਧੁਨਿਕ ਤਕਨਾਲੌਜੀ ਟੈਸਟ ਦੇਣ ਵਾਲੇ ਵਿਅਕਤੀ ਦੀ ਪਛਾਣ ਸਮੇਂ ਹੋਣ ਵਾਲੀ ਧੋਖਾਧੜੀ ਨੂੰ ਰੋਕੇਗੀ, ਟੈਸਟ ਦੇਣ ਵਾਲੇ ਵਿਅਕਤੀ ਵੱਲੋਂ ਸੀਟ ਬੈਲਟ ਨਾ ਵਰਤਣ ਅਤੇ ਟ੍ਰੈਫ਼ਿਕ ਸਿਗਨਲ ਦੀ ਉਲੰਘਣਾ ਬਾਰੇ ਰਿਪੋਰਟ ਦੇਵੇਗੀ। ਇਸ ਐਪਲੀਕੇਸ਼ਨ ਵਿੱਚ ਚੌਕ ਨੇੜੇ ਗੱਡੀ ਚਲਾਉਣਾ, ਸਮਾਨਾਂਤਰ ਪਾਰਕਿੰਗ ਅਤੇ ਗੱਡੀ ਬੈਕ ਕਰਨ ਦੌਰਾਨ ਡਰਾਈਵਿੰਗ ਦੇ ਸਥਾਪਤ ਮਾਪਦੰਡਾਂ ਬਾਰੇ ਸਹੀ ਸੇਧ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ਵਿੱਚ ਟੈਸਟ ਦੇ ਅੰਕ ਅਤੇ ਨਤੀਜੇ ਖ਼ੁਦ-ਬ-ਖ਼ੁਦ ਤਿਆਰ ਹੋ ਜਾਣਗੇ ਅਤੇ ਆਪਣੇ ਟੈਸਟ ਦੀ ਜਾਂਚ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਵੀਡੀਉ ਵੀ ਤਿਆਰ ਹੋ ਜਾਵੇਗੀ। ਟਰਾਂਸਪੋਰਟ ਮੰਤਰੀ ਨੇ ਆਪਣੇ ਨਾਲ ਦੌਰੇ ‘ਤੇ ਗਏ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਗਰਗ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੂੰ ਛੇਤੀ ਤੋਂ ਛੇਤੀ ਉਕਤ ਤਕਨਾਲੌਜੀ ਹਾਸਲ ਕਰਨ ਸਬੰਧੀ ਕਾਰਵਾਈ ਅਰੰਭਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਨੁੱਖੀ ਮੁਲਾਂਕਣ ਰਹਿਤ ਹੋਣ ਕਰਕੇ ਇਸ ਤਕਨਾਲੌਜੀ ਨਾਲ ਕੰਮ ਵਿੱਚ ਤੇਜ਼ੀ ਆਵੇਗੀ ਕਿਉਂ ਜੋ ਮਹਿਜ਼ 10 ਮਿੰਟ ਵਿੱਚ ਟੈਸਟ ਮੁਕੰਮਲ ਹੋਵੇਗਾ ਅਤੇ ਰਿਪੋਰਟ ਤਿਆਰ ਹੋ ਜਾਵੇਗੀ। ਇਸ ਦੇ ਨਾਲ ਹੀ ਪਹਿਲਾਂ ਨਾਲੋਂ ਵੀ ਬਾਰੀਕੀ ਨਾਲ ਟੈਸਟ ਦੇ ਨਤੀਜੇ ਤਿਆਰ ਹੋਣਗੇ ਤਾਂ ਜੋ ਸਿਰਫ਼ ਅਸਲ ਉਮੀਦਵਾਰਾਂ ਨੂੰ ਹੀ ਲਾਇਸੈਂਸ ਜਾਰੀ ਕੀਤਾ ਜਾ ਸਕੇ।

ਪੰਜਾਬ ਦੇ ਆਟੋਮੈਟਿਡ ਡਰਾਈਵਿੰਗ ਟੈਸਟ ਟਰੈਕ ਅਤਿ-ਆਧੁਨਿਕ ਤਕਨਾਲੌਜੀ ਨਾਲ ਕੀਤੇ ਜਾਣਗੇ ਲੈਸ: ਲਾਲਜੀਤ ਸਿੰਘ ਭੁੱਲਰ Read More »

ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ, ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ – Bhagwant Mann arrives at Sidhu Musewala’s house, assures justice to family

ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ, ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ  Bhagwant Mann arrives at Sidhu Musewala’s house, assures justice to family ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸ਼ੁੱਕਰਵਾਰ ਸਵੇਰੇ ਪੰਜਾਬੀ ਗਾਇਕ-ਰੈਪਰ ਅਤੇ ਕਾਂਗਰਸ ਨੇਤਾ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਜਿੱਥੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਵੰਡਾਇਆ ਅਤੇ ਪਰਿਵਾਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ। ਸ੍ਰੀ ਭਗਵੰਤ ਮਾਨ ਲਗਪਗ ਇਕ ਘੰਟਾ ਪਰਿਵਾਰ ਦੇ ਨਾਲ ਰਹੇ ਅਤੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਕਲਾ ਦੇ ਸਦਕੇ ਕੇਵਲ ਮਾਨਸਾ ਅਤੇ ਪੰਜਾਬ ਹੀ ਨਹੀਂ ਸਗੋਂ ਭਾਰਤ ਦਾ ਨਾਂਅ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਨੂੰ ਉਸ ਦੇ ਭਰ ਜਵਾਨੀ ਵਿੱਚ ਚਲੇ ਜਾਣ ਦਾ ਭਾਰੀ ਦੁੱਖ ਹੈ। ਜ਼ਿਕਰਯੋਗ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਆਪਣੇ ਮਾਪਿਆਂਦੀ ਇਕਲੌਤੀ ਔਲਾਦ ਸੀ। ਪਰਿਵਾਰ ਨੇ ਮੁੱਖ ਮੰਤਰੀ ਸਾਹਮਣੇ ਇਹ ਮੰਗ ਰੱਖੀ ਕਿ ਉਹ ਆਪਣੇ ਪੁੱਤਰ ਦੇ ਕਤਲ ਮਾਮਲੇ ਵਿੱਚ ਇਨਸਾਫ਼ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਕਤਲ ਦੇ ਦੋਸ਼ੀਆਂ ਨੂੰ ਫ਼ੜਿਆ ਜਾਵੇਗਾ ਅਤੇ ਦੋਸ਼ੀ ਕਿਸੇ ਵੀ ਕੀਮਤ ’ਤੇ ਬਖ਼ਸ਼ੇ ਨਹੀਂ ਜਾਣਗੇ, ਇਨਸਾਫ਼ ਹਰ ਹਾਲ ਕੀਤਾ ਜਾਵੇਗਾ। ਮੁੱਖ ਮੰਤਰੀ ਦੀ ਆਮਦ ਮੌਕੇ ਪਿੰਡ ਵਿੱਚ ਭਾਰੀ ਸੁਰੱਖ਼ਿਆ ਪ੍ਰਬੰਧ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਸਨਸਨੀਖੇਜ਼ ਕਤਲਕਾਂਡ ਦੇ ਸੰਬੰਧ ਵਿੱਚ ਲਗਾਤਾਰ ਨਵੀਂਆਂ ‘ਲੀਡਜ਼’ ਮਿਲ ਰਹੀਆਂ ਹਨ ਜਿਨ੍ਹਾਂ ’ਤੇ ਪੁਲਿਸ ਕੰਮ ਕਰ ਰਹੀ ਹੈ। ਇਸ ਮਾਮਲੇ ਦੀ ਜਾਂਚ ਵਿੱਚ ਹੋਰ ਤੇਜ਼ੀ ਲਿਆਉਣ ਲਈ ਡੀ.ਜੀ.ਪੀ. ਸ੍ਰੀ ਵੀ.ਕੇ. ਭਾਵਰਾ ਨੇ ਇਸ ਦੀ ਜਾਂਚ ਲਈ ਬਣਾਈ ਐਸ.ਆਈ.ਟੀ. ਨੂੰ ਹੋਰ ਮਜ਼ਬੂਤ ਕਰਨ ਲਈ ਇਸ ਦਾ ਪੁਨਰਗਠਨ ਵੀ ਕੀਤਾ ਹੈ। ਯਾਦ ਰਹ ਕਿ ਬੀਤੇ ਕਲ੍ਹ ਪੰਜਾਬ ਦੇ 2 ਕੈਬਨਿਟ ਮੰਤਰੀ ਸ: ਹਰਪਾਲ ਸਿੰਘ ਚੀਮਾ ਅਤੇ ਸ:ਕੁਲਦੀਪ ਸਿੰਘ ਧਾਲੀਵਲ ਮੂਸਾ ਪਿੰਡ ਪੁੱਜੇ ਸਨ ਅਤੇ ਉਨ੍ਹਾਂ ਨੇ ਪਰਿਵਾਰ ਲਾਲ ਦੁੱਖ ਵੰਡਾਇਆ ਸੀ।

ਭਗਵੰਤ ਮਾਨ ਸਿੱਧੂ ਮੂਸੇਵਾਲਾ ਦੇ ਘਰ ਪੁੱਜੇ, ਪਰਿਵਾਰ ਨੂੰ ਦਿੱਤਾ ਇਨਸਾਫ਼ ਦਾ ਭਰੋਸਾ – Bhagwant Mann arrives at Sidhu Musewala’s house, assures justice to family Read More »

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬਿ੍ਰਜ ਦਾ ਕੀਤਾ ਉਦਘਾਟਨ

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬਿ੍ਰਜ ਦਾ ਕੀਤਾ ਉਦਘਾਟਨ ਮੋਰਿੰਡਾ/ਚੰਡੀਗੜ  (ਜੇ ਪੀ ਬੀ ਨਿਊਜ਼ 24) : ਲੋਕ ਨਿਰਮਾਣ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਅੱਜ ਚੰਡੀਗੜ -ਲੁਧਿਆਣਾ ਰੋਡ (ਪੁਰਾਣਾ ਐਨਐਚ-95) ’ਤੇ ਸਰਹਿੰਦ -ਨੰਗਲ ਡੈਮ-ਅੰਬਾਲਾ ਰੇਲ ਮਾਰਗ ਵਿਖੇ ਰੇਲਵੇ ਅੰਡਰ ਬਿ੍ਰਜ ਦਾ ਉਦਘਾਟਨ ਕੀਤਾ। ਇਸ ਮੌਕੇ ਉਤੇ ਵਿਧਾਇਕ ਡਾ: ਚਰਨਜੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਹਰਭਜਨ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਵੱਲੋਂ ਮੌਜੂਦਾ ਸਮੇਂ ਵਿੱਚ ਲੈਵਲ ਕਰਾਸਿੰਗ ਬੰਦ ਹੋਣ ਕਾਰਨ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈ ਇਸ ਲਈ ਅੰਡਰ ਬਿ੍ਰਜ( ਆਰ.ਯੂ.ਬੀ.) ਦੇ ਨਿਰਮਾਣ ਅਤੇ ਵਰਤੋਂ ਲਈ ਭਾਰੀ ਮੰਗ ਹੈ । ਇਸ ਨਾਲ ਵਾਤਾਵਰਣ ਪ੍ਰਦੂਸ਼ਣ ਵਿੱਚ ਕਮੀ ਆਵੇਗੀ। ਇਸ ਪੁਲ ਨਾਲ ਸ਼ਹਿਰ ਵਾਸੀਆਂ ਅਤੇ ਹੋਰ ਇਲਾਕਿਆਂ ਤੋਂ ਮੋਰਿੰਡਾ ਆਉਣ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਸੰਬੋਧਨ ਕਰਦਿਆਂ ਉਨਾਂ ਦੱਸਿਆ ਕਿ ਇਹ ਪ੍ਰੋਜੈਕਟ ਰੇਲਵੇ ਅਤੇ ਪੰਜਾਬ ਸਰਕਾਰ ਦਰਮਿਆਨ 50:50 ਫੀਦਸ ਦੀ ਲਾਗਤ ਨਾਲ ਸਾਂਝੇਦਾਰੀ ਦੇ ਆਧਾਰ ‘ਤੇ 22 ਕਰੋੜ ਰੁਪਏ ਦੀ ਲਾਗਤ ਨਾਲ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਬਿ੍ਰਜ ਦੇ ਵਾਇਆ-ਡਕਟ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਸਰਵਿਸ ਰੋਡ ਦਾ ਨਿਰਮਾਣ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਜਲਦੀ ਹੀ ਪੂਰਾ ਹੋਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੰਜਾਬ ਨੂੰ ਪਾਰਦਰਸ਼ੀ ਪ੍ਰਣਾਲੀ ਦੇਣ ਲਈ ਪੂਰੀ ਤਰਾਂ ਵਚਨਬੱਧ ਹਨ। ਉਨਾਂ ਕਿਹਾ ਕਿ ਸਾਡੇ ਸਾਰੇ ਮੰਤਰੀ ਅਤੇ ਵਿਧਾਇਕ ਪਾਰਦਰਸ਼ੀ ਪ੍ਰਣਾਲੀ ਤਹਿਤ ਕੰਮ ਕਰਨਗੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਇਹ ਵੀ ਵਾਅਦਾ ਕੀਤਾ ਕਿ ਸ਼ਹਿਰ ਮੋਰਿੰਡਾ ਦੇ ਸਾਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਮੋਰਿੰਡਾ ਦੇ ਵਿਧਾਇਕ ਡਾ: ਚਰਨਜੀਤ ਸਿੰਘ ਨੇ ਕਿਹਾ ਕਿ ਇਹ ਆਰ.ਯੂ.ਬੀ. ਹਲਕੇ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਸੀ ਅਤੇ ਪਿਛਲੀਆਂ ਸਰਕਾਰਾਂ ਦੇ ਅਣਦੇਖੀ ਵਾਲੇ ਰਵੱਈਏ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਬਣਾਉਣ ਲਈ ਸਖਤ ਕਦਮ ਚੁੱਕੇ ਹਨ ਅਤੇ ਉਨਾਂ ਭਰੋਸਾ ਦਿੱਤਾ ਕਿ ਸਾਡੀ ਸਰਕਾਰ ਜਲਦੀ ਹੀ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਰੂਪਨਗਰ ਡਾ: ਪ੍ਰੀਤੀ ਯਾਦਵ, ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਸ੍ਰੀ ਅਮਰਦੀਪ ਸਿੰਘ, ਐੱਸ.ਈ. ਰਮਤੇਸ਼ ਸਿੰਘ ਬੈਂਸ, ਐਕਸੀਅਨ ਯੁਵਰਾਜ ਬਿੰਦਰਾ, ਐਕਸੀਅਨ ਜਸਬੀਰ ਸਿੰਘ ਜੱਸੀ, ਐਸ.ਡੀ.ਐਮ. ਮੋਰਿੰਡਾ ਸ. ਜਸਬੀਰ ਸਿੰਘ, ਐਸ.ਡੀ.ਈ.ਐਸ. ਮਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਮੋਰਿੰਡਾ ਵਿਖੇ ਰੇਲਵੇ ਅੰਡਰ ਬਿ੍ਰਜ ਦਾ ਕੀਤਾ ਉਦਘਾਟਨ Read More »

सिद्धू मूसेवाला के पिता ने रोते बिलखते आंखों से हुए किया अंतिम संस्कार, हज़ारों फैंस ने नम आंखों से किया विदा – sidhu moose wala

रोते बिलखते पिता ने किया सिद्धू मूसेवाला का अंतिम संस्कार, हज़ारों फैंस ने नम आंखों से किया विदा पंजाब के जानेमाने गायक-अभिनेता और कांग्रेस नेता सिद्धू मूसेवाला की रविवार शाम एक गैंगस्टर द्वारा हत्या कर दी गई. आज गायक का अंतिम संस्कार कर दिया गया. लाल पगड़ी में विदा हुए सिद्धू मूसेवाला सिद्धू मूसेवाला की अंतिम यात्रा उनके सबसे पसंदीदा ट्रैक्टर में निकाली गई. ट्रैक्टर में उनके पार्थिव शरीर के साथ माता-पिता भी मौजूद थे. अंतिम यात्रा के दौरान सिद्धू के पिता बेहद भावुक नज़र आए इस दौरान इन्होंने अपनी पगड़ी तक उतार दी. अंमित संस्कार से पहले सिद्धू मूसेवाला को लाल रंग की पगड़ी भी पहनाई गई. 6 महीने बाद होनी थी शादी Sidhu Moose Wala News: सिद्धू मूसेवाला की 6 महीने में बाद शादी होने वाली थी. बताया जा रहा है कि अक्टूबर में सिद्धू की शादी तय थी. जिस लड़की से उनकी शादी होनी थी, उनका भी रो रोकर बुरा हाल है. बीते रोज़ भी उनकी होने वाली पत्नी अपने परिवार के साथ सिद्धू मूसेवाला के घर पहुंची थीं. पैतृक ज़मीन पर अंतिम संस्कार सिद्धू मूसेवाला का अंतिम संस्कार उनके पैतृक ज़मीन पर किया जाएगा. एबीपी न्यूज़ से उनके एक करीबी ने कहा कि लोगों की भारी भीड़ को देखते हुए गांव में उनकी अपनी ज़मीन पर उनका अंतिम संस्कार किया जाएगा. अंतिम संस्कार से अभूतपूर्व तस्वीरें देखने को मिल रही हैं. लाखों की भीड़ उन्हें आखिरी विदाई देने सड़कों पर उतर आई है.   आखिरी सफर पर मूसेवाला सिद्धू मूसेवाला के आखिरी सफर में हज़ारों चाहने वालों की भीड़ उमड़ पड़ी है. मूसेवाला के चाहने वालों का कहना है कि उनके कत्ल करने वालों को कड़ी सज़ा मिलनी चाहिए. आखिरी सफर में मौजूद लोगों ने कहा कि मूसवेला बड़े दिल वाले थे. वो हर व्यक्ति से मिलते थे. कहा जा रहा है कि अंतिम संस्कार में एक लाख लोग आए हैं. सिद्धू के माता-पिता का रो रोकर बुरा हाल बेटे की मौत के बाद सिद्धू मूसेवाला के माता-पिता का रो रोकर बुरा हाल है. बेटे के जाने के से ग़म से दोनों के आंसू नहीं थम रहे हैं. सिद्धू की अंतिम यात्रा के वीडियो सोशल मीडिया पर वायरल हो रहे हं जिसमें उनके मां-पापा रोते बिलखते दिख रहे हैं. गांव में बजाया जाएगा मूसेवाला का आखिरी गाना सिद्धू मूसेवाला का नया गाना ‘द लास्ट राइड’ मंगलवार को पंजाब के मानसा जिले स्थित उनके पैतृक गांव मूसा में बजाया जाएगा. उनके परिवार ने यह जानकारी दी है.

सिद्धू मूसेवाला के पिता ने रोते बिलखते आंखों से हुए किया अंतिम संस्कार, हज़ारों फैंस ने नम आंखों से किया विदा – sidhu moose wala Read More »