JPB NEWS 24

Headlines

ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਅਕਾਲੀ ਦਲ ਨੂੰ ਦਿੱਤਾ ਕਰਾਰਾ ਝਟਕਾ

ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਅਕਾਲੀ ਦਲ ਨੂੰ ਦਿੱਤਾ ਕਰਾਰਾ ਝਟਕਾ
ਅਕਾਲੀ ਆਗੂ ਵਿੱਕੀ ਤੁਲਸੀ ‘ਤੇ ਆਕਾਸ਼ ਗੁਪਤਾ ਨੂੰ ਸਿਰੋਪਾ ਪਾਕੇ ਦਿੱਤੀ ਵੱਡੀ ਜ਼ਿੰਮੇਵਾਰੀ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ ( ਜੇ ਪੀ ਬੀ ਨਿਊਜ਼ 24 ) : ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ‘ਤੇ ਆਮ ਆਦਮੀ ਪਾਰਟੀ ਦੇ ਆਗੂ ਰਮਨ ਅਰੋੜਾ ਅਤੇ “ਆਪ” ਦੇ ਸੇਵਾਦਾਰ ਰਾਜੂ ਮਦਾਨ ਨੇ ਕੇਂਦਰੀ ਹਲਕੇ ਵਿੱਚ ਅਕਾਲੀ ਦਲ ਦੇ ਗੜ੍ਹ ਵਿੱਚ ਵੱਡੀ ਸੱਟ ਮਾਰੀ ਹੈ। ਇੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕਾਰੋਬਾਰੀ ਵਿੱਕੀ ਤੁਲਸੀ ਅਤੇ ਨੌਜਵਾਨ ਅਕਾਲੀ ਆਗੂ ਆਕਾਸ਼ ਗੁਪਤਾ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਵੀਰਵਾਰ ਨੂੰ ਰਾਮਾਮੰਡੀ ਮਾਰਕੀਟ ਐਸੋਸੀਏਸ਼ਨ ਦੇ ਗਠਨ ਮੌਕੇ ਅਕਾਲੀ ਦਲ ਦੇ ਆਗੂ ਵਿੱਕੀ ਤੁਲਸੀ ਅਤੇ ਨੌਜਵਾਨ ਆਗੂ ਆਕਾਸ਼ ਗੁਪਤਾ ਨੂੰ ਐਸੋਸੀਏਸ਼ਨ ਦੀ ਵਾਗਡੋਰ ਸੌਂਪੀ। ਇਸ ਕਾਰਨ ਇਹ ਚਰਚਾ ਤੇਜ਼ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵਿੱਕੀ ਤੁਲਸੀ ਅਤੇ ਆਕਾਸ਼ ਗੁਪਤਾ ਸਮੇਤ ਕਈ ਅਕਾਲੀ ਆਗੂ ‘ਤੇ ਵਰਕਰ “ਆਪ” ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ।

ਵਿੱਕੀ ਪ੍ਰਧਾਨ, ਆਕਾਸ਼ ਕੈਸ਼ੀਅਰ ਬਣੇ

ਇਸ ਸਮੇਂ ਵਿਧਾਇਕ ਰਮਨ ਅਰੋੜਾ ਨੇ ਰਾਮਾਮੰਡੀ ਮਾਰਕੀਟ ਐਸੋਸੀਏਸ਼ਨ ਦੇ ਨਵ-ਨਿਯੁਕਤ ਪ੍ਰਧਾਨ ਵਿੱਕੀ ਤੁਲਸੀ, ਜਨਰਲ ਸਕੱਤਰ ਸੁਰੇਸ਼ ਕੁਮਾਰ ਅਤੇ ਕੈਸ਼ੀਅਰ ਆਕਾਸ਼ ਗੁਪਤਾ ਨੂੰ ਸਿਰੋਪਾ ਪਾ ਕੇ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਵਿੱਕੀ ਤੁਲਸੀ ਅਤੇ ਆਕਾਸ਼ ਗੁਪਤਾ ਨੇ ਵਿਧਾਇਕ ਰਮਨ ਅਰੋੜਾ ਨੂੰ ਸਿਰੋਪਾਓ ਪਾ ਕੇ ਸਵਾਗਤ ਕੀਤਾ।

ਇਸ ਮੌਕੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਰਾਮਾ ਮੰਡੀ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰ ਖੁਦ ਨਗਰ ਨਿਗਮ ਦੇ ਹੈੱਡਕੁਆਰਟਰ ਜਾਕੇ ਤਹਿਬਾਜ਼ਾਰੀ, ਬਿਲਡਿੰਗ ਬ੍ਰਾਂਚ ਅਤੇ ਨਗਰ ਨਿਗਮ ਦੀਆਂ ਹੋਰ ਸ਼ਾਖਾਵਾਂ ਨਾਲ ਸਬੰਧਤ ਕੰਮ ਕਰਵਾ ਸਕਦੇ ਹਨ। ਇਸ ਮੌਕੇ ਰਾਜੂ ਮਦਾਨ, ਗੌਰਵ ਅਰੋੜਾ, ਹਰਜਿੰਦਰ ਭੋਲਾ, ਸਾਹਿਲ ਅਰੋੜਾ, ਗਗਨ ਅਰੋੜਾ, ਮੋਨੂੰ ਅਰੋੜਾ, ਹਨੀ ਭਾਟੀਆ ‘ਤੇ ਹੋਰ ਹਾਜ਼ਰ ਸਨ।