ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੇ ਬੱਚਿਆਂ ਨੇ 300 ਤੋਂ ਵੱਧ ਬੂਟੇ ਲਾਏ
ਜਲੰਧਰ ਛਾਉਣੀ (ਜੇ ਪੀ ਬੀ ਨਿਊਜ਼ 24 ) : ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਅੱਜ ਮਿਸ਼ਨ ਹਰਿਆਲੀ ਦੇ ਤਹਿਤ ਅੱਜ ਸਕੂਲ ਦੇ ਵੱਖ-ਵੱਖ ਹਿੱਸਿਆਂ ‘ਚ ਬੂਟੇ ਲਾਏ ਗਏ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਗਜੀਤ ਸਿੰਘ ਧੂਰੀ ਪ੍ਰੈਜ਼ੀਡੈਂਟ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ (ਰਜਿਸਟਰ) ਦੇ ਨਿਰਦੇਸ਼ ਅਨੁਸਾਰ ਅੱਜ ਪੰਜਾਬ ਦੇ ਸਕੂਲ ਮਿਸ਼ਨ ਹਰਿਆਲੀ 2022 ਦੇ ਦਿੱਤੇ ਸੁਨੇਹੇ ਅਨੁਸਾਰ ਪੰਜਾਬ ਭਰ ਦੇ ਸਕੂਲਾਂ ਵਲੋਂ ਦੇਸ਼ ਵਿਚ ਰੁੱਖਾਂ ਅਤੇ ਹਰਿਆਲੀ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਪੋਦੇ ਲਗਵਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੀ ਤਹਿਤ ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜਾਰਾ ਦੇ ਬਚਿਆਂ ਪ੍ਰਾਇਮਰੀ, ਮਿਡਲ ਅਤੇ ਹਾਇਰ ਸੈਕਸ਼ਨ ਦੇ ਬੱਚਿਆ ਨੇ ਸਕੂਲ ਦੇ ਬਾਹਰ ਅਤੇ ਜਲੰਧਰ ਹੁਸ਼ਿਆਰਪੁਰ ਰੋਡ ਦੇ ਆਲੇ-ਦੁਆਲੇ ਉੱਤੇ 300 ਦੇ ਕਰੀਬ ਬੂਟੇ ਲਾਏ |
ਉਨ੍ਹਾਂ ਦੱਸਿਆ ਕਿ ਬੱਚਿਆਂ ਵਲੋਂ ਫਾਈਕਸ ਅਲੈਸਟੋਲੀਆ, ਗੁਲ-ਮੋਹਰ,ਪਦਮ ਅਰੁਜਨ ਅਤੇ ਨਿੰਮ ਦੇ ਪੌਦੇ ਲਗਾਏ ਗਏ | ਸਕੂਲ ਦੇ ਸਟਾਫ਼ ਅਤੇ ਬੱਚਿਆ ਨੇ ਬੂਟੇ ਲਾਉਣ ਸਮੇਤ ਪ੍ਰਣ ਲਿਆ ਕਿ ਅਸੀਂ ਇਨ੍ਹਾਂ ਬੂਟਿਆਂ ਦੀ ਪਰਵਰਿਸ਼ ਵੱਡੇ ਹੋਣ ਤੱਕ ਪੂਰਾ ਪਹਿਰਾ ਦੇਵਾਂਗੇ | ਇਸ ਮੌਕੇ ਸਕੂਲ ਦੇ ਸਕੱਤਰ ਸਰਦਾਰ ਸੁਰਜੀਤ ਸਿੰਘ ਚੀਮਾ ਦੇ ਨਾਲ ਡਾਇਰੈਕਟਰ ਨਿਸ਼ਾ ਮੜੀਆ ਅਤੇ ਅਮੀਤਾਲ ਕੌਰ ਨੇ ਬੱਚਿਆਂ ਨੂੰ ਬੂਟਾ ਲਾਉਣ ਲਈ ਉਤਸ਼ਾਹਿਤ ਕੀਤਾ | ਸ. ਚੀਮਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੇ ਆਲੇ-ਦੁਆਲੇ ਦੇ ਖੇਤਰ ਨੂੰ ਪ੍ਰਦੂਸ਼ਨ ਮੁਕਤ ਰੱਖਣ ਲਈ ਅਤੇ ਸਾਫ਼ ਸੁਥਰੀ ਹਵਾ ਲੈਣ ਲਈ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ, ਜਿਸ ਨਾਲ ਵਾਤਾਵਰਣ ‘ਚ ਸੁੱਧ ਰੱਖਿਆ ਜਾ ਸਕਦਾ ਹੈ | ਉਨ੍ਹਾਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਵੀ ਵੱਧ ਤੋਂ ਵੱਧ ਬੂਟੇ ਲਾਉਣ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਬੂਟੇ ਲਾਉਣ ਲਈ ਉਤਸ਼ਾਹਿਤ ਕਰਨ |