
ਜਤਿਨ ਬੱਬਰ – ਬਿਤੀ 10 ਅਪ੍ਰੈਲ ਨੂੰ ਬਾਲੀਵੁੱਡ ਦੀ ਇੱਕ ਫ਼ਿਲਮ ਜਿਸਦਾ ਨਾਮ ” ਜਾਟ ” ਹੈ ਜਿਸ ਵਿੱਚ ਮੁੱਖ ਕਲਾਕਾਰ ਦੀ ਭੂਮਿਕਾ ਵਿੱਚ ਹਨ , ਸੰਨੀ ਦਿਓਲ , ਰਣਦੀਪ ਹੁੱਡਾ , ਵਿਨੀਤ ਕੁਮਾਰ ਸਿੰਘ , ਜਿਸਦੇ ਡਾਇਰੈਕਟਰ ਹਨ ਗੋਪੀਚੰਦ ਮਾਲੀਨੇਨੀ , ਤੇ ਪ੍ਰੋਡਿਊਸਰ ਹਨ ਨਵੀਨ ਮਾਲੀਨੇਨੀ , ਜੋ ਕਿ ਮਾਏਥਰੀ ਮੂਵੀ ਮੇਕਰਸ ਐਂਡ TG ਵਿਸ਼ਵਾ ਪ੍ਰਸ਼ਾਦ ਅੰਡਰ ਪੀਪਲ ਮੀਡੀਆ ਫੈਕਟਰੀ ਦੇ ਬੈਨਰ ਹੇਠ ਰਲੀਜ਼ ਹੋਈ ਹੈ , ਜਿਸਦੇ ਇੱਕ ਦ੍ਰਿਸ਼ ਵਿੱਚ ਚਰਚ ਅੰਦਰ ਪ੍ਰਾਰਥਨਾਂ ਕਰਦੇ ਸੰਗਤ ਨੂੰ ਦਿਖਾਇਆ ਗਿਆ ਹੈ ਤੇ ਪਵਿੱਤਰ ਪੁਲਪਟ ਦੇ ਉੱਪਰ ਜੀਜ਼ਸ ਕ੍ਰਾਇਸਟ ਦੀ ਕ੍ਰੋਸ ਵਾਲੀ ਤਸਵੀਰ ਦੇ ਥੱਲੇ ਹੁਬਹੂ ਤਸਵੀਰ ਦੇ ਅੰਦਾਜ਼ ਵਿੱਚ ਰਣਦੀਪ ਹੁੱਡਾ ਖੜ੍ਹਾ ਹੈ , ਤੇ ਚਰਚ ਅੰਦਰ ਗੁੰਡਾਗਰਦੀ ਤੇ ਧਮਕਾਉਣ ਦੇ ਦ੍ਰਿਸ਼ ਦਿਖਾਏ ਗਏ ਹਨ ਜੋ ਕਿ ਆਪੱਤੀਜਨਕ ਹਨ ਜਿਸ ਨਾਲ ਪੂਰੇ ਈਸਾਈ ਭਾਈਚਾਰੇ ਦੀਆ ਧਾਰਮਿਕ ਭਾਵਨਾਵਾਂ ਨੂੰ ਠੇਸ
ਪਹੁੰਚੀ ਹੈ , ਜਿਸ ਤੇ ਸ਼ਖਤ ਨੋਟਿਸ ਲੈਂਦਿਆਂ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਇੱਕ ਦਰਖ਼ਾਸਤ ਦਿੱਤੀ,ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਨੇ ਕਿਹਾ ਕਿ ਗੁੱਡ-ਫਰਾਈਡੇ ਤੇ ਈਸਟਰ ਦੇ ਨਜ਼ਦੀਕ ਇਸ ਆਪੱਤੀਜਨਕ ਫ਼ਿਲਮ ਦਾ ਰਲੀਜ਼ ਹੋਣਾ ਸਮਾਜ ਦੀ ਸ਼ਾਂਤੀ ਨੂੰ ਭੰਗ ਕਰ ਸਕਦਾ ਹੈ ਕਿਉਕਿ
ਅਕਸਰ ਹੀ ਸਮਾਜ ਵਿਰੋਧੀ ਅਨਸਰ ਜੋ ਕਿ ਕਿਸੇ ਧਰਮ ਦੀਨ ਈਮਾਨ ਦੇ ਨਹੀ ਹੁੰਦੇ ਉਨ੍ਹਾ ਵੱਲੋਂ ਸਮਾਜ ਦਾ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਅਕਸਰ ਹੀ ਧਾਰਮਿਕ ਦਿਹਾੜਿਆ ਨੇੜੇ ਹੀ ਇਹੋ ਜਹੀਆਂ ਫ਼ਿਲਮਾਂ ਜਾ ਬਿਆਨ ਬਾਜੀਆਂ ਦਿੱਤੀਆਂ ਜਾਂਦੀਆਂ ਹਨ, ਮਸੀਹ ਧਰਮ ਜੋ ਕਿ ਹਿੰਸਾ ਤੋਂ ਬਹੁਤ ਦੂਰ ਰਹਿੰਦਾ ਹੈ ਅਤੇ
ਸ਼ਾਂਤੀ ਦੇ ਕੰਮਾਂ ਤੇ ਧਿਆਨ ਦਿੰਦਾ ਹੈ ਉਸ ਦੇ ਇਸ ਸਰੂਪ ਨੂੰ ਬਹੁਤ ਜਿਆਦਾ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਚਰਚ ਦੀ ਦਿੱਖ ਵਾਲੀ ਬਿਲਡਿੰਗ ਦੇ ਵਿੱਚ ਸਾਡੇ ਅਤਿ ਪਵਿੱਤਰ ਸਥਾਨ ਪੁਲਪਟ ਦੀ ਬੇਅਦਬੀ ਕੀਤੀ ਗਈ ਹੈ ਜਿਸ ਨਾਲ ਮਸੀਹ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਬਹੁਤ ਡੂੰਗੀ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਫ਼ਿਲਮ ਵਿੱਚਲੇ ਸੀਨ ਤੋਂ ਪ੍ਰਤੀਤ ਹੁੰਦਾ ਹੈ ਕਿ ਜੋ ਭਾਰਤ ਅੰਦਰ ਮਸੀਹ ਧਰਮ ਦੇ ਵਿਰੁੱਧ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਗੁੰਡਾਗਰਦੀ ਅਤੇ
ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਜਲੰਧਰ ਪੁਲਿਸ ਕਮਿਸ਼ਨਰ ਨੂੰ 2 ਦਿਨ ਦੇ ਅੰਦਰ ਰਣਦੀਪ ਹੁੱਡਾ ਸਮੇਤ ਇਸ ਫ਼ਿਲਮ ਦੀ ਸਟਾਰਕਾਸਟ , ਡਾਇਰੈਕਟ , ਪ੍ਰੋਡਿਉਸਰ , ਤੇ ਬੈਨਰ ਤੇ ਬੇਅਦਬੀ ਦੀਆ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ਼ ਕਰਕੇ ਇਸ ਫ਼ਿਲਮ ਤੇ ਪੂਰਨ ਤੋਰ ਤੇ ਰੋਕ ਲਾਓਨ ਦੀ ਮੰਗ ਕੀਤੀ ਇਸ ਮੌਕੇ ਉਹਨਾਂ ਨਾਲ ਗਲੋਬਲ ਕਿ੍ਸ਼ਚਿਅਨ ਐਕਸ਼ਨ ਕਮੇਟੀ ਦੇ ਪੰਜਾਬ ਪ੍ਰਧਾਨ ਡਾ. ਲੂਕਸ ਮਸੀਹ, ਜਰਨਲ ਸਕੱਤਰ ਯੂਥ ਵਿਲਸਨ ਮਸੀਹ ਬਿੱਟੂ, ਪ੍ਰਧਾਨ ਹਮੀਦ ਮਸੀਹ, ਪੀਟਰ ਮਸੀਹ ਬੁਲੰਦਪੁਰ, ਵਿੱਕੀ ਗੋਲਡ, ਲਵਲੀ ਜੋਏਲ, ਸੂਰਜ ਮਸੀਹ ਘਾਰੂ, ਗੁਰਨਾਮ ਸਿੰਘ ਆਦਿ ਹੋਰ ਪਤਵੰਤੇ ਸੱਜਣ ਹਾਜ਼ਰ ਸਨ ।