ਜਲੰਧਰ ‘ਚ ਸੜਕ ਹਾਦਸੇ ‘ਚ ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਦੀ ਮੌਤ, ਮੁਕੇਰੀਆਂ ‘ਚ ਟਰੱਕ ਨਾਲ ਹੋਈ ਟੱਕਰ
ਜਲੰਧਰ (ਜੇ ਪੀ ਬੀ ਨਿਊਜ਼ 24 ) : ਕਾਂਗਰਸੀ ਆਗੂ ਕੁਲਦੀਪ ਮਿੰਟੂ ਦੀ ਪਤਨੀ ਗੁਰਵਿੰਦਰ ਕੌਰ ਦੀ ਐਤਵਾਰ ਸਵੇਰੇ ਮੁਕੇਰੀਆਂ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਪਰਿਵਾਰ ਸਮੇਤ ਪਰਤ ਰਹੇ ਸਨ। ਮੁਕੇਰੀਆਂ ਨੇੜੇ ਉਸ ਦੀ ਫਾਰਚੂਨਰ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਸਾਬਕਾ ਕੌਂਸਲਰ ਗੁਰਵਿੰਦਰ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਉਸ ਦੀ ਲੜਕੀ ਗੰਭੀਰ ਜ਼ਖ਼ਮੀ ਹੋ ਗਈ ਹੈ ਅਤੇ ਉਸ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ। ਗੁਰਵਿੰਦਰ ਕੌਰ ਬਸਤੀ ਇਲਾਕੇ ਤੋਂ ਕੌਂਸਲਰ ਰਹਿ ਚੁੱਕੀ ਹੈ। ਉਹ ਨਿਊ ਵਿਜੇ ਨਗਰ ‘ਚ ਰਹਿੰਦੀ ਸੀ।