ਇਸਵਾਰ ਕਾਰਪੋਰੇਸ਼ਨ ਚੋਣਾਂ ਵਿੱਚ ਜਲੰਧਰ ਵੈਸਟ ਚ’ ਕਈ ਵਾਰਡਾ ਦੇ ਨਵੇਂ ਕੋਂਸਲਰ ਚਿਹਰੇ ਦਿਖਨ ਦੀ ਸੰਭਾਵਨਾ
ਪੰਜਾਬ- ਇਕਠੀ ਕੀਤੀ ਜਾਣਕਾਰੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਨਰਾਸ਼ਾ-ਜਨਕ ਪ੍ਦਰਸ਼ਨ ਤੋਂ ਹਾਈ ਕਮਾਨ ਨਿਰਾਸ਼ ਚਲ ਰਹੀ ਹੈ।ਸ਼ਹਿਰੀ ਇਲਾਕਿਆਂ ਵਿੱਚ ਹਾਰ ਦਾ ਠੀਕਰਾ ਕੋਂਸਲਰਾ ਦੇ ਸਿਰ ਮੜਿਆ ਜਾ ਰਿਹਾ ਹੈ,ਇਸ ਸਬੰਧੀ ਕਈ ਅਖਰਾਂ ਵਿੱਚ ਲੇਖ ਲਗ ਚੂਕੈ ਹਨ ਅਤੇ ਕਈ ਕੋਂਸਲਰਾ ਵਲੋਂ ਮਜੂਦਾ ਸਰਕਾਰ ਦੇ ਹੱਕ ਵਿੱਚ ਕੰਮ ਕਰਨ ਦੇ ਇਲਜਾਮ ਵੀ ਲਗੇ,ਕਈਆ ਕੋਂਸਲਰਾ ਦੀ ਕਾਂਗਰਸ ਹਾਈ ਕਮਾਨ ਨੂੰ ਸ਼ਕਾਇਤਾ ਵੀ ਹਾਰਨ ਵਾਲੇ ਐਮ.ਐਲ.ਏ ਵਲੋਂ ਕੀਤੀਆਂ ਗਈਆ।
ਇਸਵਾਰ ਜਲੰਧਰ ਕਾਰਪੋਰੇਸ਼ਨ ਚੋਣਾਂ ਵਿੱਚ ਨਵੇਂ ਕੋਂਸਲਰ ਚਿਹਰੇ ਦੇਖਣ ਨੂੰ ਮਿਲਣਗੇ। ਜੇ ਵਾਰਡ ਨੰ 38 ਦੀ ਗੱਲ ਕਰੀਏ ਤਾਂ ਇਸਵਾਰ ਲੋਕਾਂ ਦੀ ਰਾਏ ਇਕਠੀ ਕੀਤੀ ਤੇ ਕੋਂਸਲਰ ਦੀ ਚਾਅ ਰਖਣ ਵਾਲਿਆਂ ਟਕਸਾਲੀ ਕਾਂਗਰਸੀਆਂ ਵਿੱਚ ਕਵੰਲਨੈਣ ਸਿੰਘ ਮੋਂਟੂ( ਮੋਂਟੂ ਸਿੰਘ) ਮਾਡਲ ਹਾਊਸ, ਸੁਰਿੰਦਰ ਕੁਮਾਰ ਛਿੰਦਾ ਜੋ ਕਿ ਬਰਦਰਹੂਡ ਵੈਵਫੇਅਰ ਸੁਸਾਇਟੀ ਦੁਸਹਿਰਾ ਗਰਾਉਂਡ ਦੀ ਸੇਵਾ ਆਪਣੇ ਸਾਥੀਆਂ ਨਾਲ ਬਾਖੂਬੀ ਨਭਾਅ ਰਹੇ ਹਨ,ਅਵਤਾਰ ਬਿਰਦੀ ਕਾਂਗਰਸ ਦੇ ਮਿਹਨਤੀ ਵਰਕਰ,ਸਚਿਨ ਸਰੀਨ,ਇਹਨਾਂ ਨਾਵਾਂ ਦੀ ਚਰਚਾ ਇਲਾਕੇ ਵਿੱਚ ਖੂਬ ਹੋ ਰਹੀ ਹੈ।
ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਸੀਨੀਅਰ ਕਾਂਗਰਸੀ ਤੇ ਸਾਬਕਾ ਡਾਇਰੈਕਟਰ ਖਾਦੀ ਬੋਰਡ ਪੰਜਾਬ ਸਰਕਾਰ ਮੇਜਰ ਸਿੰਘ ਇਸਵਾਰ ਆਪਣੇ ਪਰਿਵਾਰ ਵਿਚੋਂ ਕਿਸੇ ਮੈਂਬਰ ਨੂੰ ਚੋਣ ਮੈਦਾਨ ਵਿੱਚ ਉਤਾਰ ਸਕਦੇ ਹਨ।