ਪੰਜਾਬ ‘ਚ ਨਹੀਂ ਰੁਕ ਰਿਹਾ ਅਪਰਾਧ: ਦਿਨ-ਦਿਹਾੜੇ ਪ੍ਰਾਪਰਟੀ ਡੀਲਰ ਤੋਂ ਲੁੱਟੇ 1 ਕਰੋੜ
ਮੋਹਾਲੀ (ਬਿਊਰੋ) : ਮੋਹਾਲੀ ਦੇ ਡੇਰਾਬੱਸੀ ‘ਚ 1 ਕਰੋੜ ਰੁਪਏ ਦੀ ਲੁੱਟ ਦੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ-ਅੰਬਾਲਾ ਮੁੱਖ ਮਾਰਗ ‘ਤੇ ਸਥਿਤ ਇਕ ਪ੍ਰਾਪਰਟੀ ਡੀਲਰ ਦੇ ਦਫਤਰ ਤੋਂ ਚਾਰ ਬੰਦੂਕਧਾਰੀ ਇਕ ਕਰੋੜ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਸ਼ਿਕਾਇਤਕਰਤਾ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਵਾਸੀ ਸਾਧੂ ਨਗਰ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਵੇਚ ਦਿੱਤੀ ਹੈ। ਇਸ ਦੇ ਬਦਲੇ ਉਸ ਨੂੰ ਇਕ ਕਰੋੜ ਰੁਪਏ ਮਿਲੇ ਸਨ। ਉਸ ਨੇ ਇਸ ਪੈਸਿਆਂ ਦਾ ਸੌਦਾ ਕਰਨ ਲਈ ਕੁਝ ਲੋਕਾਂ ਨੂੰ ਆਪਣੇ ਦਫ਼ਤਰ ਬੁਲਾਇਆ ਸੀ ਪਰ ਉਹ ਲੋਕ ਹੀ ਲੁਟੇਰੇ ਨਿਕਲੇ। ਇਹ ਚਾਰ ਵਿਅਕਤੀ ਸਨ ਜੋ ਵੱਖ-ਵੱਖ ਵਾਹਨਾਂ ਵਿੱਚ ਆਏ ਸਨ, ਜਿਨ੍ਹਾਂ ਵਿੱਚੋਂ ਚਾਰ ਵਿਅਕਤੀਆਂ ਨੇ ਬੰਦੂਕ ਦਿਖਾ ਕੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਫ਼ਰਾਰ ਹੋ ਗਏ। ਮੁਲਜ਼ਮ ਪ੍ਰਾਪਰਟੀ ਡੀਲਰ ਦੇ ਜਾਣਕਾਰ ਦੱਸੇ ਜਾਂਦੇ ਹਨ।
ਡੀਐਸਪੀ ਡੇਰਾਬਸੀ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਪੁਲੀਸ ਲੁਟੇਰਿਆਂ ਦਾ ਪਿੱਛਾ ਕਰ ਰਹੀ ਹੈ। ਪੁਲਿਸ ਦੀਆਂ ਟੀਮਾਂ ਵੱਖ-ਵੱਖ ਦਿਸ਼ਾਵਾਂ ਵਿੱਚ ਭੇਜੀਆਂ ਗਈਆਂ ਹਨ। ਜਲਦ ਹੀ ਦੋਸ਼ੀ ਫੜੇ ਜਾਣਗੇ।