JPB NEWS 24

Headlines
Defeating dengue is the last hope to save Jalandhar NGO

ਡੇਂਗੂ ਨੂੰ ਹਰਾਉਣਾ ਹੈ ਜਲੰਧਰ ਨੂੰ ਬਚਾਉਣਾ ਹੈ ਆਖਰੀ ਉਮੀਦ NGO

ਆਖਰੀ ਉਮੀਦ ਵੈਲਫੇਅਰ ਸੋਸਾਇਟੀ ਵੱਲੋਂ ਡੇਂਗੂ ਦੀ ਬੀਮਾਰੀ ਤੋਂ ਜਲੰਧਰ ਵਾਸੀਆਂ ਨੂੰ ਬਚਾਉਣ ਲਈ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਸਰਕਾਰੀ ਦਫਤਰਾਂ ਅਤੇ ਵੱਖ ਵੱਖ ਗਲੀ ਮੁਹੱਲੇ ਪ੍ਰਵਾਸੀ ਮਜ਼ਦੂਰਾਂ ਦੀ ਰਿਹਾਇਸ਼ੀ ਇਲਾਕੇ ਵਿਚ ਫੋਗਿੰਗ ਦੀ ਸੇਵਾ ਨਿਰੰਤਰ ਜਾਰੀ ਹੈ.

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

 

ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ NGO ਵੱਲੋ ਇਹ ਸੇਵਾ ਲਗਾਤਾਰ 4 ਸਾਲ ਤੋਂ ਕੀਤੀ ਜਾ ਰਹੀ ਹੈ.

ਬਹੁਤ ਸਾਰੇ ਗਲੀਆਂ ਮੁਹੱਲਿਆਂ ਵਿਚ ਨਾਲੀਆਂ, ਗੰਦਾ ਪਾਣੀ, ਸੀਵਰੇਜ ਦਾ ਪਾਣੀ, ਬਾਰਿਸ਼ਾਂ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਜੋ ਕਈ ਦਿਨਾਂ ਤੱਕ ਖੜਾ ਰਹਿੰਦਾ ਹੈ ਜਿਸ ਨਾਲ ਡੇਂਗੂ ਦੀ ਬੀਮਾਰੀ ਫੈਲਣ ਦਾ ਖਤਰਾ ਵਧ ਜਾਂਦਾ ਹੈ. ਕਈ ਮਰੀਜਾਂ ਦੀ ਇਲਾਜ ਦੌਰਾਨ ਮੌਤ ਵੀ ਹੋ ਜਾਂਦੀ ਹੈ.

ਜਿਸ ਵਿੱਚ NGO ਵੱਲੋ ਮਨੁੱਖਤਾ ਦੀ ਸੇਵਾ ਨੂੰ ਮੁੱਖ ਰੱਖਦਿਆਂ ਇਹ ਸੇਵਾ ਨਿਭਾਈ ਜਾ ਰਹੀ ਹੈ. ਇਹ ਸੇਵਾ ਨਿਸ਼ਕਾਮ ਨਿਭਾਈ ਜਾ ਰਹੀ ਹੈ. ਕੋਈ ਵੀ ਸੱਜਣ ਮਿੱਤਰ ਅਪਣੇ ਗਲੀ ਮੁਹੱਲੇ ਵਿੱਚ ਡੇਂਗੂ ਸਪਰੇਅ ਦੀ ਸੇਵਾ ਲਈ NGO ਨਾਲ 9115560161, 62, 63, 64, 65 ਨੰਬਰਾਂ ਤੇ ਸੰਪਰਕ ਕਰ ਸਕਦਾ ਹੈ.