
ਪਠਾਨਕੋਟ/ਪਿੰਡ ਫਤਿਹਪੁਰ, ਜਤਿਨ ਬੱਬਰ – ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਲਗਾਏ ਗਏ ਫ਼ਲੈਕਸ ਬੋਰਡ ਨਾਲ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ। ਇਹ ਘਟਨਾ ਜ਼ਿਲਾ ਪਠਾਨਕੋਟ ਹਲਕਾ ਭੌਆ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਫਤਿਹਪੁਰ ਚ ਵਾਪਰੀ, ਜਿੱਥੇ ਸ਼ਰਾਰਤੀ ਲੋਕਾਂ ਵੱਲੋਂ ਪੋਸਟਰ ਨੂੰ ਨੁਕਸਾਨ ਪਹੁੰਚਾਇਆ ਗਿਆ। ਜੌ ਸੀ.ਸੀ.ਟੀ.ਵੀ ਫੁਟੇਜ ਵਿੱਚ 2 ਦੋਸ਼ੀ ਪਾਏ ਗਏ।
ਜਦੋਂ ਸਥਾਨਕ ਨਿਵਾਸੀਆਂ ਨੇ ਇਹ ਦ੍ਰਿਸ਼ ਦੇਖਿਆ, ਤਾਂ ਉਹ ਗੁੱਸੇ ਵਿਚ ਆ ਗਏ ਅਤੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਦੇ ਸਾਥੀ ਇਨਸਾਫ ਦੀ ਮੰਗ ਕਰਦੇ ਹੋਏ ਸੜਕ ਤੇ ਉਤਰੇ। ਭੀਮ ਆਰਮੀ ਭਾਰਤ ਏਕਤਾ ਮਿਸ਼ਨ ਅਤੇ ਹੋਰ ਜਥੇਬੰਦੀਆਂ ਵੱਲੋਂ ਵੀ ਇਸ ਘਟਨਾ ਦੀ ਤੀਖੀ ਨਿੰਦਾ ਕੀਤੀ ਗਈ ਹੈ।
ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁੱਟੇਜ ਵਿੱਚ ਆਏ 2 ਦੋਸ਼ੀਆ ਦੀ ਸ਼ਨਾਖ਼ਤ ਕਰ ਲਈ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਹਿਰਾਸਤ ਵਿੱਚ ਲਿਆ ਜਾਵੇਗਾ ਅਤੇ ਮੁਕਦਮਾ ਨੰਬਰ 19 ਥਾਣਾ ਨਰੋਟ ਜੈਮਲ ਸਿੰਘ ਵਿਖੇ ਦਰਜ ਕੀਤਾ ਗਿਆ।
ਸਥਾਨਕ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮੇਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਐਸੇ ਹਾਦਸੇ ਕਰਵਾਉਣ ਵਾਲਿਆ ਨੂੰ ਜੜ ਤੋਂ ਖਤਮ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਮਹਾਨ ਸ਼ਖ਼ਸੀਅਤ ਦੀ ਬੇਅਦਬੀ ਨਾ ਹੋਵੇ।
ਭੀਮ ਆਰਮੀ ਜ਼ਿਲਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਰਕਰ ਮਜੂਦ ਸਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਵੇਗੀ ਕਿ ਜੌ ਵੀ ਵਿਅਕਤੀ ਬਾਬਾ ਸਾਹਿਬ ਜੀ ਦੀ ਫੋਟੋ ਪੋਸਟਰ ਤੇ ਲਵੇਗਾ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪ੍ਰੋਗਰਮ ਖਤਮ ਹੋਣ ਤੇ ਉਸ ਪੋਸਟਰ ਜਾਂ ਫਲੈਕਸ ਨੂੰ ਸਹੀ ਸਲਾਮਤ ਉਤਾਰੇਗਾ ਜਿਸ ਨਾਲ ਸ਼ਰਾਰਤੀ ਵਿਅਕਤੀਆਂ ਵੱਲੋਂ ਬੇਅਦਬੀ ਨਹੀਂ ਕੀਤੀ ਜਾਵੇ, ਜੇਕਰ ਪੋਸਟਰ ਜਾਂ ਫਲੇਕਸ ਜਾਰਿਕਰਤਾ ਇਸਤਰਾਂ ਨਹੀਂ ਕਰਦਾ ਉਹ ਵੀ ਇਸਦਾ ਜ਼ਿੰਮੇਵਾਰ ਹੋਵੇਗਾ, ਫਿਰ ਚਾਹੇ ਉਹ ਵਿਅਕਤੀ ਮੰਤਰੀ ਹੋਵੇ, ਅਧਿਕਾਰੀ ਹੋਵੇ, ਜਾਂ ਕਿਸੇ ਵੀ ਪੱਧਰ ਦਾ ਹੋਵੇ ਕਾਨੂੰਨੀ ਕਾਰਵਾਈ ਉਸ ਤੇ ਹੋਣੀ ਚਾਹੀਦੀ ਹੈ।
ਬਾਬਾ ਸਾਹਿਬ ਭਾਰਤ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਰਤਨ ਹੈ। ਇਸਕਰਕੇ ਬਾਬਾ ਸਾਹਿਬ ਦੀ ਬੇਅਦਬੀ ਬਿਲਕੁਲ ਬਰਦਾਸ਼ ਨਹੀਂ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਗੁਰਦਾਸਪੁਰ ਅਤੇ ਪਠਾਨਕੋਟ ਦੇ ਬਲਵਿੰਦਰ ਕੁਮਾਰ, ਸਾਗਰ ਬੈਂਸ, ਰਵਿੰਦਰ ਕਾਂਸ਼ੀ, ਅਨਮੋਲ, ਸ਼ਿਬੂ, ਸੋਮ ਰਾਜ, ਧਰਮਪਾਲ, ਰੋਮੀ, ਵਿਵੇਕ, ਅਤੇ ਹੋਰ ਸਾਥੀ ਮਜੂਦ ਰਹੇ।
ਜੈ ਭੀਮ, ਜੈ ਭਾਰਤ, ਜੈ ਸੰਵਿਧਾਨ