DGP ਗੌਰਵ ਯਾਦਵ ਨੇ SI ਮੀਨਾ ਕੁਮਾਰੀ ਨੂੰ ਸੋਨ ਤਗਮਾ ਜਿੱਤਣ ਤੇ ਦਿੱਤੀਆਂ ਮੁਬਾਰਕਾਂ
ਜੇ ਪੀ ਬੀ ਨਿਊਜ਼ 24 : ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਜਲੰਧਰ ਦਿਹਾਤੀ ਦੀ ਲੇਡੀ ਸਬ ਇੰਸਪੈਕਟਰ ਮੀਨਾ ਕੁਮਾਰੀ, ਟਰੈਫਿਕ ਐਜੂਕੇਸ਼ਨ ਸੈਲ ਵਲੋਂ ਸੀਨੀਅਰ ਨੈਸ਼ਨਲ ਪਾਵਰਲਿਫਟਿੰਗ ਵਿੱਚ ਸੋਨ ਤਗਮਾ ਜਿੱਤਣ ਅਤੇ ਵਰਲਡ ਪਾਵਰਲਿੰਫਟਿੰਗ ਚੈਂਪੀਅਨਸ਼ਿਪ (ਯੂ.ਐਸ.ਏ) ਵਿੱਚ ਸਲੈਕਟ ਹੋਣ ਤੇ ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ, ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ।