JPB NEWS 24

Headlines
District magistrate pathankot banned pregabalin capsules/pills without license, possession/sale in excess of permitted quantity and sale without prescription

ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ Pregabalin Capsules/Pills ਨੂੰ ਬਿਨ੍ਹਾ ਲਾਇਸੰਸ ਰੱਖਣ, ਮੰਜੂਰ ਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ ਅਤੇ ਬਿਨਾ Prescription ਵਿਕਰੀ ਤੇ ਲਗਾਈ ਰੋਕ

ਪਠਾਨਕੋਟ, 3 ਸਤੰਬਰ 2024 ( ਸਾਗਰ ਬੈਂਸ ) –  ਅਦਿੱਤਿਆ ਉੱਪਲ, ਆਈ.ਏ.ਐਸ., ਜਿਲ੍ਹਾ ਮੈਜਿਸਟਰੇਟ, ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਸੀਨੀਅਰ ਪੁਲਿਸ ਕਪਤਾਨ, ਪਠਾਨਕੋਟ ਵਲੋਂ ਪੱਤਰ ਨੰਬਰ 17090/ਈ.ਬੀ., ਮਿਤੀ 01.09.2024 ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਨਸ਼ਾ ਨਾ ਮਿਲਣ ਕਾਰਨ ਉਹਨਾਂ ਵਲੋਂ ਨਸ਼ੇ ਦੀ ਪੂਰਤੀ ਲਈ Pregabalin Capsules/Pills ਦਾ ਸੇਵਨ ਕੀਤਾ ਜਾ ਰਿਹਾ ਹੈ। ਕੁਝ ਮੈਡੀਕਲ ਸਟੋਰਾਂ ਵਲੋਂ ਚੋਰੀ-ਛੁਪੇ ਬਿਨ੍ਹਾਂ ਕਿਸੇ ਡਾਕਟਰੀ ਪਰਚੀ ਤੋਂ Pregabalin Capsules/Pills ਦੀ ਵਿਕਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਨੌਜਵਾਨ ਪੀੜ੍ਹੀ ਪਰ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਦਵਾਈ ਦੀ ਨਜਾਇਜ਼ ਵਿਕਰੀ ਨੂੰ ਰੋਕਣਾ ਅਤਿ ਜ਼ਰੂਰੀ ਹੈ। ਇਸ ਕਰਕੇ ਜ਼ਿਲ੍ਹਾ ਪਠਾਨਕੋਟ ਵਿਖੇ ਪੈਂਦੇ ਮੈਡੀਕਲ ਸਟੋਰਾਂ ਤੇ Pregabalin Capsules/Pills ਦੀ ਆਮ ਵਿਕਰੀ ਪਰ ਜੇਰੇ ਧਾਰਾ 163 ਬੀ.ਐਨ.ਐਸ.ਐਸ. ਤਹਿਤ ਪਾਬੰਦੀ ਲਗਾਉਣ ਲਈ ਹੁਕਮ ਜਾਰੀ ਕੀਤੇ ਜਾਣ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਿਲ੍ਹਾ ਮੈਜਿਸਟਰੇਟ, ਪਠਾਨਕੋਟ ਸ੍ਰੀ ਅਦਿੱਤਿਆ ਉੱਪਲ ਆਈ.ਏ.ਐਸ.ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਭਾਰਤੀਯ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਠਾਨਕੋਟ ਦੀ ਹਦੂਦ ਅੰਦਰ Pregabalin Capsules/Pills ਨੂੰ ਬਿਨ੍ਹਾ ਲਾਇਸੰਸ ਰੱਖਣ, ਮੰਜੂਰ ਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ, ਇਹ ਦਵਾਈ ਬਿਨਾ Prescription ਵਿਕਰੀ ਤੇ ਰੋਕ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਕਮ ਤਰੁੰਤ ਜਾਰੀ ਹੋਣਗੇ ਅਤੇ 31 ਅਕਤੂਬਰ 2024 ਤੱਕ ਜਾਰੀ ਰਹਿਣਗੇ।