JPB NEWS 24

Headlines

ਪ੍ਰਵਾਸੀ ਭਾਰਤੀ ਉੱਘੇ ਸਮਾਜ ਸੇਵਕ ਸੋਮ ਥਿੰਦ ਯੂ ਕੇ ਤੇ ਜੀਤ ਬਾਬਾ ਬੈਲਜੀਅਮ ਨੇ ਬੱਚਿਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ

ਪ੍ਰਵਾਸੀ ਭਾਰਤੀ ਉੱਘੇ ਸਮਾਜ ਸੇਵਕ ਸੋਮ ਥਿੰਦ ਯੂ ਕੇ ਤੇ ਜੀਤ ਬਾਬਾ ਬੈਲਜੀਅਮ ਨੇ ਬੱਚਿਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ  ( ਨਰਿੰਦਰ ਬੰਗਾ ) :- ਸਰਕਾਰੀ ਪ੍ਰਇਮਰੀ ਸਕੂਲ ਅਠੋਲਾ ਵਿਖੇ ਜਗਤਾਰ ਪਰਵਾਨਾ ਸੱਭਿਆਚਾਰਕ ਮੰਚ ਵਲੋਂ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਉੱਘੇ ਸਮਾਜ ਸੇਵੀ ਤੇ ਪ੍ਰਮੋਟਰ ਪਰਵਾਸੀ ਭਾਰਤੀ ਸੋਮ ਥਿੰਦ ਯੂ. ਕੇ. ਅਤੇ ਜੀਤ ਬਾਬਾ ਬੈਲਜੀਅਮ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਹਨਾਂ ਦੇ ਨਾਲ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਅਤੇ ਪੰਜਾਬੀ ਸੂਫੀ ਗਾਇਕ ਸੋਹਣ ਸ਼ੰਕਰ ਨੇ ਸ਼ਮੂਲੀਅਤ ਕੀਤੀ।

ਮੰਚ ਦੇ ਸਰਪ੍ਰਸਤ ਮਨਜੀਤ ਸਿੰਘ ਸੋਹਲ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਮੰਚ ਵਲੋਂ ਪਦਮ ਸ਼੍ਰੀ ਰਾਜ ਗਾਇਕ ਹੰਸ ਰਾਜ ਹੰਸ ਮੈਂਬਰ ਪਾਰਲੀਮੈਂਟ ਦੀ ਸਰਪ੍ਰਸਤੀ ਵਿੱਚ ਕਰਵਾਏ ਜਾ ਰਹੇ 20 ਨਵੰਬਰ ਨੂੰ ਸੱਭਿਆਚਾਰਕ ਮੇਲੇ ਵਿੱਚ ਆਉਣ ਲਈ ਵੀ ਅਪੀਲ ਕੀਤੀ ਅਤੇ ਮੰਚ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਵਾਰੇ ਵਿਸਥਾਰ ਸਹਿਤ ਚਾਨਣਾ ਪਾਇਆ l ਸਮਾਰੋਹ ਦੋਰਾਨ ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਸੰਬੋਧਨ ਕਰਦੇ ਕਿਹਾ ਕਿ ਐਨ. ਆਰ. ਆਈ. ਵੀਰਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੀ ਸ਼ਲਾਘਾਯੋਗ ਹਨ। ਜੀਤ ਬਾਬਾ ਤੇ ਸੋਮ ਥਿੰਦ ਹਮੇਸ਼ਾਂ ਹੀ ਲੋੜਵੰਦਾਂ, ਪੰਜਾਬ ਦੇ ਵੱਖ ਵੱਖ ਸਕੂਲਾਂ,ਬਿਰਧ ਅਸ਼ਰਮਾਂ, ਹਸਪਤਾਲਾਂ ਅਤੇ ਹੋਰ ਖੇਤਰਾਂ ਵਿਚ ਲੋੜਾਂ ਮੁਤਾਬਕ ਆਪਣੀ ਨੇਕ ਕਮਾਈ ਚੋ ਦਾਨ ਕਰਕੇ ਓਸ ਰੱਬ ਸੱਚੇ ਦਾ ਤਹਿ ਦਿਲੋਂ ਧੰਨਵਾਦ ਤੇ ਸ਼ੁਕਰਾਨਾ ਕਰਦੇ ਨੇ l ਉਨਾਂ ਅੱਗੇ ਕਿਹਾ ਕਿ ਸੇਵਾ ਦੇਸ਼ ਦੀ ਹੋਵੇ ਜਾਂ ਫਿਰ ਸਮਾਜ ਦੀ ਦਿਲਚਸਪੀ ਨਾਲ ਕੀਤੀ ਜਾਵੇ ਤਾਂ ਪ੍ਫੁਲੱਤ ਹੁੰਦੀ ਹੈ ਜੋ ਸਮੇਂ ਸਮੇਂ ਸਿਰ ਇਸ ਖੇਤਰ ਦੀਆਂ ਇਹ ਦੋਨੋਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਉੱਘੇ ਸਮਾਜ ਸੇਵੀ ਪ੍ਰਵਾਸੀ ਭਾਰਤੀ ਸੋਮ ਥਿੰਦ ਅਤੇ ਜੀਤ ਬਾਬਾ ਬੈਲਜੀਅਮ ਹੋਰਾਂ ਦੇ ਸਹਿਯੋਗ ਨਾਲ ਬਾਖੂਬੀ ਨਿਭਾਈ ਜਾ ਰਹੀ ਹੈ l

ਜਗਤਾਰ ਪਰਵਾਨਾ ਸੱਭਿਆਚਾਰਕ ਮੰਚ ਅਠੋਲਾ ਦੇ ਕਾਰਜਕਾਰੀ ਪ੍ਰਧਾਨ ਅਜਮੇਰ ਸਿੰਘ ਸਹੋਤਾ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਡੀ ਏ ਵੀ ਕਾਲਜ ਜਲੰਧਰ ਦੇ ਪ੍ਰਿੰਸੀਪਲ ਨਾਲ ਮੀਟਿੰਗ ਦੋਰਾਨ ਇੱਕ ਅਨਾਥ ਤੇ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਨੇ ਜਦੋਂ ਫੀਸ ਨਾ ਦੇ ਸਕਣ ਦੀ ਸਮਰੱਥਾ ਜਤਾਈ ਤਾਂ ਸੋਮ ਥਿੰਦ ਯੂ ਕੇ ਨੇ ਸਾਰੀ ਪੜ੍ਹਾਈ ਦਾ ਖਰਚ ਚੁੱਕਣ ਲਈ ਬੇਝਿਜਕ ਇੱਕਦਮ ਹਾਂ ਕਰ ਦਿੱਤੀ ਤੇ ਹੁਣ ਤਕ ਅਨੇਕਾਂ ਬੱਚਿਆਂ ਦੀ ਪੜ੍ਹਾਈ ਲਈ ਅੱਗੇ ਆ ਰਹੇ ਨੇ l ਉਨਾਂ ਅੱਗੇ ਦੱਸਿਆ ਕਿ ਇਹ ਪਰਵਾਸੀ ਭਾਰਤੀ ਹਰ ਸਾਲ ਪੰਜਾਬ ਆ ਕੇ ਵੱਖ ਵੱਖ ਖੇਤਰ ਵਿਚ ਲੋੜਵੰਦਾਂ ਦੀ ਹਰ ਤਰਾਂ ਦੀ ਸੰਭਵ ਸਹਾਇਤਾ ਕਰਦੇ ਹਨ ਅਤੇ ਮਾਂ ਖੇਡ ਕੱਬਡੀ ਨੂੰ ਪ੍ਰਮੋਟ ਕਰਨ ਲਈ ਪੰਜਾਬ ਅਤੇ ਪੂਰੇ ਯੂਰਪ ’ਚ ਕਬੱਡੀ ਟੂਰਨਾਮੈਂਟ ਕਰਵਾਂਉਦੇ ਹਨ l ਅਜਮੇਰ ਸਿੰਘ ਸਹੋਤਾ ਤੇ ਮਨਜੀਤ ਸਿੰਘ ਸੋਹਲ ਹੋਰਾਂ ਜੀਤ ਬਾਬਾ ਤੇ ਸੋਮ ਥਿੰਦ ਦੇ ਪਰਉਪਕਾਰੀ ਕੰਮਾਂ ਦੀ ਰੱਜ ਕੇ ਤਾਰੀਫ਼ ਕੀਤੀ l ਅਜਮੇਰ ਸਿੰਘ ਸਹੋਤਾ ਦੀ ਪ੍ਰੇਰਨਾ ਸਦਕਾ ਸਕੂਲ ਦੇ ਬੱਚਿਆਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਜੀਤ ਬਾਬਾ ਬੈਲਜੀਅਮ ਤੇ ਸੋਮ ਥਿੰਦ ਹੋਰਾਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਵੰਡੀ। ਸਮਾਗਮ ਵਿਚ ਹੋਰਾਂ ਤੋਂ ਇਲਾਵਾ ਪ੍ਰਿੰਸੀਪਲ ਅਰਵਿੰਦਰ ਕੌਰ, ਸਾਈਂ ਕੁਲਦੀਪ ਸਿੰਘ ਰਾਣਾ, ਜਥੇਦਾਰ ਕੁੰਦਨ ਸਿੰਘ ਬਗੋਤਾ, ਅਵਤਾਰ ਸਿੰਘ ਸੋਹਲ ਯੂ ਕੇ,,ਕੇਵਲ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ ਕਾਲਾ,ਮਾਸਟਰ ਲਵਪ੍ਰੀਤ ਤੇ ਜਸਵੰਤ ਸਿੰਘ ਆਦਿ ਹਾਜ਼ਿਰ ਸਨ l