
ਫ਼ੇਸਬੁੱਕ ‘ਤੇ ਆਈ ਫ਼ਾਲੋਅਰਜ਼ ਘਟਣ ਦੀ ਪਰੇਸ਼ਾਨੀ, ਖ਼ੁਦ ਮਾਰਕ ਜ਼ੁਕਰਬਰਗ ਨੇ ਵੀ ਗੁਆਏ 119 ਮਿਲੀਅਨ ਤੋਂ ਵੱਧ
ਮੈਟਾ ਦੇ ਫੇਸਬੁੱਕ ਦੇ ਕਈ ਉਪਭੋਗਤਾਵਾਂ ਵੱਲੋਂ ਅਣਜਾਣੇ ਕਾਰਨਾਂ ਕਰਕੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੇ ਜ਼ਿਆਦਾਤਰ ਫ਼ਾਲੋਅਰਜ਼ ਨੂੰ ਗੁਆਉਣ ਦੀ ਸ਼ਿਕਾਇਤ ਕੀਤੀ ਗਈ ਹੈ। ਮੈਟਾ ਦੇ ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ਕਰਬਰਗ ਖੁਦ ਵੀ 119 ਮਿਲੀਅਨ ਤੋਂ ਵੱਧ ਫਾਲੋਅਰਜ਼ ਗੁਆ ਚੁੱਕੇ ਹਨ, ਜਿਸ ਨਾਲ ਉਨ੍ਹਾਂ ਦੇ ਫ਼ਾਲੋਅਰਜ਼ ਦੀ ਗਿਣਤੀ 10,000 ਤੋਂ ਵੀ ਘੱਟ ਰਹੀ ਗਈ ਹੈ।
“ਫ਼ੇਸਬੁੱਕ ਨੇ ਇੱਕ ਸੁਨਾਮੀ ਪੈਦਾ ਕੀਤੀ ਜਿਹੜੀ ਮੇਰੇ ਲਗਭਗ 900,000 ਫ਼ਾਲੋਅਰਜ਼ ਨੂੰ ਹੜ੍ਹਾ ਕੇ ਲੈ ਗਈ, ਅਤੇ ਸਿਰਫ਼ 9000 ਦੇ ਲਗਭਗ ਹੀ ਕੰਢੇ ‘ਤੇ ਬਚੇ। ਮੈਨੂੰ ਫ਼ੇਸਬੁੱਕ ਦੀ ਕਾਮੇਡੀ ਪਸੰਦ ਆਈ,” ਜਲਾਵਤਨ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਟਵੀਟ ਕੀਤਾ।
ਇਸ ਬਾਰੇ ਮੈਟਾ ਦੇ ਬੁਲਾਰੇ ਨੇ ਕਿਹਾ, “ਅਸੀਂ ਜਾਣਦੇ ਹਾਂ ਕਿ ਕੁਝ ਲੋਕਾਂ ਨੂੰ ਆਪਣੇ ਫ਼ੇਸਬੁੱਕ ਪ੍ਰੋਫ਼ਾਈਲਾਂ ‘ਤੇ ਫ਼ਾਲੋਅਰਜ਼ ਦੀ ਗਿਣਤੀ ਲਗਾਤਾਰ ਘਟਣ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਚੀਜ਼ਾਂ ਨੂੰ ਛੇਤੀ ਆਮ ਵਾਂਗ ਬਣਾਉਣ ਲਈ ਕੰਮ ਕਰ ਰਹੇ ਹਾਂ, ਅਤੇ ਅਸੁਵਿਧਾ ਲਈ ਅਸੀਂ ਮੁਆਫ਼ੀ ਚਾਹੁੰਦੇ ਹਾਂ।”