ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਨੂੰ ਜੇਲ੍ਹ ਚ ਹੋਈ ਲੜਾਈ
ਪਟਿਆਲਾ ( ਜੇ ਪੀ ਬੀ ਨਿਊਜ਼ 24 ) : ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਨੂੰ ਜੇਲ੍ਹ ਚ ਹੋਈ ਲੜਾਈ। ਰੋਡ ਰੇਜ ਮਾਮਲੇ ‘ਚ ਪਟਿਆਲਾ ਜੇਲ ‘ਚ ਬੰਦ ਸਿੱਧੂ ਦੀ ਬੈਰਕ ‘ਚ ਬੰਦ ਕੈਦੀਆਂ ਨਾਲ ਲੜਾਈ ਹੋ ਗਈ। ਕੈਦੀਆਂ ਨੇ ਨਵਜੋਤ ਸਿੱਧੂ ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਾਏ ਹਨ। ਦੂਜੇ ਪਾਸੇ ਨਵਜੋਤ ਸਿੱਧੂ ਨੇ ਕਿਹਾ ਕਿ ਮੈਨੂੰ ਪੁੱਛੇ ਬਿਨਾਂ ਮੇਰੇ ਕਾਰਡ ਤੇ ਕੰਟੀਨ ਤੋਂ ਸਾਮਾਨ ਖਰੀਦ ਲਿਆ। ਦਰਅਸਲ ਇਹ ਲੜਾਈ ਕੰਟੀਨ ਕਾਰਡ ਕਾਰਨ ਹੋਈ ਹੈ। ਸਿੱਧੂ ਮੁਤਾਬਕ ਇਹ ਸਾਮਾਨ ਉਨ੍ਹਾਂ ਦੇ ਕੰਟੀਨ ਕਾਰਡ ਦੀ ਵਰਤੋਂ ਕਰਕੇ ਆਪਣੀ ਮਰਜ਼ੀ ਨਾਲ ਖਰੀਦਿਆ ਗਿਆ ਹੈ।
ਇਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਤਿੰਨਾਂ ਕੈਦੀਆਂ ਦੀਆਂ ਬੈਰਕਾਂ ਬਦਲ ਦਿੱਤੀਆਂ। ਨਵਜੋਤ ਸਿੱਧੂ ਕੋਲ ਹੁਣ 2 ਕੈਦੀ ਰਹਿ ਗਏ ਹਨ। ਦੱਸ ਦਈਏ ਕਿ ਰੋਡ ਰੇਜ ਮਾਮਲੇ ਚ ਸਿੱਧੂ ਨੂੰ ਇਕ ਸਾਲ ਦੀ ਸਜ਼ਾ ਹੋਈ ਹੈ।