(ਜਤਿਨ ਬੱਬਰ ) – ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਜੋ 2007 ਤੋਂ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਇਹ ਸੰਸਥਾ ਕਿਸੀ ਦੀ ਵੀ ਜਰੂਰਤ ਵਿਚ, ਸਮਾਜ ਸੁਧਾਰਕ ਐਕਟੀਵਿਟੀ ਵਿੱਚ ਅਤੇ ਵਾਤਾਵਰਨ ਦੀ ਦੇਖ-ਰੇਖ ਵਿਚ ਸਭ ਤੋਂ ਪਹਿਲਾਂ ਖੜੀ ਹੁੰਦੀ ਹੈ। ਇਸ ਸੰਸਥਾ ਵੱਲੋਂ ਸਮੇਂ ਸਮੇਂ ਤੇ ਕਈ ਮਹਾਨ ਸ਼ਖਸ਼ੀਅਤਾਂ ਨੂੰ ਉਹਨਾਂ ਦੀ ਸਮਾਜ ਵਿੱਚ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਜਾਂਦਾ ਹੈ ਇਸੇ ਮੁਹਿਮ ਨੂੰ ਜਾਰੀ ਰੱਖਦੇ ਹੋਏ ਅੱਜ ਮਹਾਨ ਓਲੰਪਿਕ ਖਿਲਾੜੀ ਸਰਦਾਰ ਅਜੀਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਉਹਨਾਂ ਨੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ ਉਨਾਂ ਨੂੰ ਭਾਰਤ ਸਰਕਾਰ ਦੁਆਰਾ ਵੀ ਕਈ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਵੇਂ ਕਿ ਪਦਮ ਸ਼੍ਰੀ ਅਤੇ ਅਰਜੁਨਾ ਅਵਾਰਡ ਤਕ ਮਿਲ ਚੁੱਕੇ ਹਨ
VIDEO
Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं
ਉਹ ਤਿੰਨ ਵਾਰ 1971,1973,1975 ਵਿਚ ਓਲੰਪਿਕ ਵਿੱਚ ਭਾਰਤ ਦੀ ਰਹਿਨੁਮਾਈ ਕਰ ਚੁੱਕੇ ਹਨ ਉਨਾਂ ਨੇ ਹਰ ਵਾਰ ਵਰਡ ਕੱਪ ਅਤੇ ਏਸ਼ੀਅਨ ਗੇਮਸ ਵਿੱਚ ਮੈਡਰ ਹਾਸਲ ਕੀਤੇ ਹਨ। ਉਹ 1975 ਵਰਡ ਕੱਪ ਵਿਨਿੰਗ ਕੈਪਟਨ ਹਨ। ਉਨਾਂ ਨੂੰ ਸਨਮਾਨਿਤ ਕਰਨਾ ਸਾਡੇ ਲਈ ਸੁਭਾਗੇ ਦੀ ਗੱਲ ਹੈ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਫਿਕਰ-ਏ-ਹੋਂਦ ਦੇ ਮੈਂਬਰ ਸਰਦਾਰ , ਸੁਖਵਿੰਦਰ ਸਿੰਘ ਲਾਲੀ, ਰੁਪਿੰਦਰ ਸਿੰਘ ਗਿੱਲ, ਐਸਪੀ ਉਪਿੰਦਰਜੀਤ ਸਿੰਘ ਘੁੰਮਣ, ਹਰਪ੍ਰਭਪਾਲ ਸਿੰਘ ਬਸਰਾ, ਇੰਦਰਜੀਤ ਸਿੰਘ, ਬ੍ਰਿਗੇਡੀਅਰ ਐਚ ਐਮ ਐਸ ਚਟਵਾਲ, ਜਸਵਿੰਦਰ ਸਿੰਘ ਸੂਰੀ, ਸੁਖੀ ਮਾਨ, ਐਸਪੀ ਕੁਲਜੀਤ ਸਿੰਘ, ਮਨਜੀਤ ਸਿੰਘ ਢੱਟ ਅਤੇ ਸਤਪਾਲ ਸਿੰਘ ਤਰ ਮੌਜੂਦ ਸਨ