ਲੁਧਿਆਣਾ ‘ਚ ਟਰੇਨ ਦੇ ਡੱਬੇ ‘ਚ ਲੱਗੀ ਅੱਗ, ਯਾਤਰੀਆਂ ‘ਚ ਦਹਿਸ਼ਤ
ਲੁਧਿਆਣਾ (ਜੇ ਪੀ ਬੀ ਨਿਊਜ਼ 24 ) : : ਸਥਾਨਕ ਰੇਲਵੇ ਸਟੇਸ਼ਨ ‘ਤੇ ਅੱਜ ਰੇਲ ਗੱਡੀ ਦੇ ਡੱਬੇ ਨੂੰ ਅੱਗ ਲੱਗ ਗਈ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਹਿਸਾਰ ਤੋਂ ਚੱਲ ਰਹੀ ਯਾਤਰੀ ਰੇਲਗੱਡੀ ਲੁਧਿਆਣਾ ਵਿਖੇ ਰੁਕੀ ਸੀ ਅਤੇ ਕਰੀਬ 11.15 ਵਜੇ ਸਟੇਸ਼ਨ ਤੋਂ ਰਵਾਨਾ ਹੋਣ ਵਾਲੀ ਸੀ। ਅਚਾਨਕ ਡੱਬੇ ਵਿੱਚ ਅੱਗ ਲੱਗ ਗਈ, ਜਿਸ ਕਾਰਨ ਸਵਾਰੀਆਂ ਵਿੱਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ‘ਤੇ ਰੇਲਵੇ ਪੁਲਸ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ।
ਫਾਇਰਫਾਈਟਰਜ਼ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਫਾਇਰ ਫਾਈਟਰਜ਼ ਨੇ ਦੱਸਿਆ ਕਿ ਇਕ ਯਾਤਰੀ ਨੇ ਸੀਟ ‘ਤੇ ਬੀੜੀ ਸੁੱਟ ਦਿੱਤੀ, ਜਿਸ ਨਾਲ ਡੱਬੇ ‘ਚ ਅੱਗ ਲੱਗ ਗਈ ਪਰ ਸਮੇਂ ‘ਤੇ ਅੱਗ ‘ਤੇ ਕਾਬੂ ਪਾ ਲਿਆ ਗਿਆ।