ਜੈ ਸਾਂਈ ਨੌਜਵਾਨ ਸਭਾ ਨੇ 8ਵੇਂ ਵਾਰਸ਼ਿਕ ਮੇਲੇ ਦੇ ਸੰਬੰਧ ਵਿੱਚ ਕੀਤੀ ਝੰਡਾ ਚੜਾਉਣ ਦੀ ਰਸਮ
ਐਡਵੋਕੇਟ ਸੰਦੀਪ ਵਰਮਾ ਹੋਏ ਮੁੱਖ ਮਹਿਮਾਨ ਵਜੋਂ ਸ਼ਾਮਲ
ਜਲੰਧਰ (ਗੌਰਵ ਹਾਂਡਾ ) : ਜੈ ਸਾਂਈ ਨੌਜਵਾਨ ਸਭਾ, ਗੁਰੂ ਨਾਨਕ ਨਗਰ, ਬਸਤੀ ਸ਼ੇਖ, ਵਾਰਡ ਨੰਬਰ 43 ਵੱਲੋਂ 8ਵਾਂ ਵਾਰਸ਼ਿਕ ਮਹਿਫ਼ਿਲ ਏ ਕਵਾਲ ਕਰਵਾਇਆ ਜਾ ਰਿਹਾ ਹੈ। ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਰਵੀ ਕੁਮਾਰ ਨੇ ਦੱਸਿਆ ਕਿ ਝੰਡੇ ਦੀ ਰਸਮ 27, ਮਹਿੰਦੀ ਦੀ ਰਸਮ 28 ਤਰੀਕ ਨੂੰ ਅਤੇ ਲੰਗਰ 29 ਅਕਤੂਬਰ ਨੂੰ ਦੁਪਹਿਰ 1 ਵਜੇ ਅਤੇ ਮਹਿਫ਼ਿਲ ਏ ਕਵਾਲ ਰਾਤ ਨੂੰ ਕਰਵਾਇਆ ਜਾ ਰਿਹਾ ਹੈ, ਇਸ ਪ੍ਰੋਗਰਾਮ ਰਾਹੀਂ ਰਮਨ ਸੂਫ਼ੀ,ਰਮਨ ਰਾਹੀਂ ਅਤੇ ਸ਼ਿਲਪਾ ਐਂਡ ਪਾਰਟੀ ਅਪਨੇ ਕਲਾਮ ਪੇਸ਼ ਕਰਨਗੇ, ਐੱਨਕਰ ਦੀ ਸੇਵਾ ਰਾਕੇਸ਼ ਰਾਜ ਨਿਭਾਉਨਗੇ।
ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸੁਸ਼ੀਲ ਕੁਮਾਰ ਰਿੰਕੂ ਸਾਬਕਾ ਵਿਧਾਇਕ ਜਲੰਧਰ ਵੇਸਟ, ਕੌਂਸਲਰ ਬਬੀਤਾ ਵਰਮਾ ਅਤੇ ਐਡਵੋਕੇਟ ਸੰਦੀਪ ਵਰਮਾ ਸ਼ਾਮਲ ਹੋੜਗੇਂ। ਜਿਸ ਦੇ ਸੰਬੰਧ ਵਿੱਚ ਅੱਜ ਬਾਬਾ ਜੀ ਦੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਜਿਸ ਦੀ ਸ਼ੁਰੂਆਤ ਵਾਰਡ ਨੰਬਰ 43 ਤੋਂ ਕੌਂਸਲਰ ਪਤੀ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਕੁਮਾਰ ਵਰਮਾ ਨੇ ਕੀਤੀ। ਇਸ ਮੌਕੇ ਤੇ ਸੁਸਾਇਟੀ ਦੇ ਮੈਂਬਰ ਸਾਹਿਬਾਨ ਰਵੀ, ਗਗਨ ਜੀ, ਯਾਦਵਿੰਦਰ ਜੀ, ਰਾਹੁਲ ਜੀ,ਅਸ਼ੋਕ ਜੀ,ਮਾਸਟਰ ਮਹਿੰਦਰ ਜੀ,ਵੀ ਮੌਜੂਦ ਸਨ। ਸੰਦੀਪ ਕੁਮਾਰ ਵਰਮਾ ਜੀ ਨੇ ਆਈਆਂ ਸੰਗਤਾਂ ਨੂੰ ਬਾਬਾ ਜੀ ਦੇ ਸਾਲਾਨਾਂ ਮੇਲੇ ਦੀਆਂ ਵਧਾਈਆਂ ਵੀ ਦਿੱਤੀਆਂ। ਇਸ ਮੌਕੇ ਤੇ ਉਨ੍ਹਾਂ ਨਾਲ ਲੱਕੀ ਸਹਿਦੇਵ ਜੀ, ਪੰਕਜ ਵਰਮਾ ਜੀ, ਗੌਰਵ ਕੁਮਾਰ ਭਗਤ ਜੀ, ਸਾਗਰ ਵਰਮਾ ਜੀ ਵੀ ਮੌਜੂਦ ਸਨ।