JPB NEWS 24

Headlines
Gram panchayat thakurpur honored the teachers of government primary school on the occasion of teacher's day

ਅਧਿਆਪਕ ਦਿਵਸ ਮੌਕੇ ਤੇ ਗ੍ਰਾਮ ਪੰਚਾਇਤ ਠਾਕੁਰਪੁਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਨਮਾਨਤ।

ਪਠਾਨਕੋਟ, 6 ਸਤੰਬਰ (ਸਾਗਰ ਬੈਂਸ) – ਅਧਿਆਪਕ ਦਿਵਸ ਦੇ ਮੌਕੇ ਤੇ ਸਰਕਾਰੀ ਪ੍ਰਾਇਮਰੀ ਸਕੂਲ ਠਾਕੁਰਪੁਰ ਵਿਖੇ ਪਿੰਡ ਦੀ ਪੰਚਾਇਤ ਵੱਲੋਂ ਸਰਪੰਚ ਸਤੀਸ਼ ਕੁਮਾਰ ਦੀ ਅਗਵਾਈ ਹੇਠ ਪ੍ਰੋਗਰਾਮ ਆਯੋਜਿਤ ਕਰ ਸਕੂਲ ਦੇ ਅਧਿਆਪਕਾਂ ਦਾ ਸਨਮਾਨ ਚਿੰਨ੍ਹ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਇਸ ਮੌਕੇ ਤੇ ਬੋਲਦਿਆਂ ਸਰਪੰਚ ਸਤੀਸ਼ ਕੁਮਾਰ ਨੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਇਸ ਸਕੂਲ ਨੇ ਪੂਰੇ ਪੰਜਾਬ ਵਿੱਚ ਇੱਕ ਅਲਗ ਪਹਿਚਾਣ ਬਣਾਈ ਹੈ।

 

ਇਸ ਮੌਕੇ ਸਕੂਲ ਹੈਡ ਟੀਚਰ ਰਾਕੇਸ਼ ਸੈਣੀ, ਮੈਡਮ ਪੂਜਾ ਕਾਟਲ ਅਤੇ ਮੈਡਮ ਪਰਮਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਿਹਨਤ ਕਰਕੇ ਸਕੂਲ ਦਾ ਨਾਂ ਰੌਸ਼ਨ ਕਰਾਂਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚਾਇਤ ਮੈਂਬਰ ਗੋਲਡੀ ਠਾਕੁਰ, ਸੰਦੀਪ ਸਿੰਘ, ਕੁਲਦੀਪ ਰਾਜ, ਸੁਮਨ ਬਾਲਾ, ਸੁਣੈਨਾ, ਮਿਡ ਡੇ ਮੀਲ ਵਰਕਰ ਰਾਧਾ ਰਾਣੀ, ਸੁਦੇਸ਼ ਕੁਮਾਰੀ, ਰੇਣੂੰ ਬਾਲਾ ਆਦਿ ਹਾਜ਼ਰ ਸਨ।