ਗੁਰਪ੍ਰੀਤ ਬਸਰਾ ਨੇ ਜਿੱਤੀ ਬੈਡਮਿੰਟਨ ਚੈਂਪੀਅਨਸ਼ਿਪ 2023
ਜਲੰਧਰ,- ਭਾਰਤ ਰਤਨ ਤੇ ਭਾਰਤ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਜਯੰਤੀ ਮੌਕੇ ਡਾਕਟਰ ਭੀਮ ਰਾਓ ਅੰਬੇਡਕਰ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਨੂਰਪੁਰ ਕਲੋਨੀ ਜਲੰਧਰ ਵਿਖੇ ਵੱਖ ਵੱਖ ਤਰ੍ਹਾਂ ਦੀਆ ਖੇਡਾਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 12 ਤੋਂ 25 ਸਾਲ ਦੀ ਉਮਰ ਲੜਕੀਆ ਦੀਆਂ ਖੇਡਾਂ ਵਿਚੋਂ ਗੌਰਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂਰਪੁਰ , ਜਿਲਾ ਜਲੰਧਰ ਸ਼ਹਿਰ ਦੀ ਵਿਦਿਆਰਥਣ ਗੁਰਪ੍ਰੀਤ ਬਸਰਾ ਨੇ ਬੈਡਮਿੰਟਨ ਖੇਡ ਵਿੱਚ ਸੈਮੀ ਫਾਈਨਲ ਤੇ ਫਾਈਨਲ ਖੇਡ ਜਿੱਤ ਕੇ 10 ਤੋਂ 10 ਪੁਆਇੰਟ ਹਾਸਿਲ ਕਰਕੇ ਪਹਿਲਾ ਦਰਜਾ ਪ੍ਰਾਪਤ ਕੀਤਾ।
ਜੇਤੂ ਗੁਰਪ੍ਰੀਤ ਬਸਰਾ ਨੇ ਦੱਸਿਆ ਕਿ ਮੇਰੀ ਉਮਰ 14 ਹੈ ਮੈ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਵਿਦਿਆਰਥਣ ਹਾਂ ਅਕਸਰ ਮੈਨੂੰ ਸਕੂਲ ਸਪੋਰਟਸ ਅਧਿਆਪਕ ਖੇਡ ਵਿਚ ਮੈਨੂੰ ਪ੍ਰੋਸਾਹਿਤ ਕਰਦੇ ਰਹਿੰਦੇ ਹਨ ਜਦੋਂ ਮੈਨੂੰ ਸਾਡੇ ਇਲਾਕੇ ਵਿਚ ਹੋ ਰਹੇ ਕੰਪੀਟੀਸ਼ਨ ਬਾਰੇ ਪਤਾ ਲਗਾ ਮੈ ਉਸੇ ਵਕਤ ਅਪਣਾ ਨਾਮ ਦਾਖਿਲ ਕਰਵਾਇਆ ਤੇ ਘਰ ਬੈਡਮਿੰਟਨ ਦੀ ਪ੍ਰਕਟਿਸ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਮੇਰੀ ਮੇਹਨਤ ਰੰਗ ਲਿਆਈ ਅਤੇ ਮੈਨੂੰ ਜੇਤੂ ਨਾਮ ਹਾਸਿਲ ਕਰਨ ਦਾ ਮੌਕਾ ਮਿਲਿਆ ਗੁਰਪ੍ਰੀਤ ਬਸਰਾ ਨੇ ਇਹ ਵੀ ਦਸਿਆ ਕਿ ਮੈ ਅਪਣਾ ਇਹ ਸਨਮਾਨ ਅਪਣੇ ਪਿਤਾ ਤੇ ਅਧਿਆਪਕ ਸਾਹਿਬਾਨਾਂ ਨੂੰ ਸਮਰਮਿਤ ਕਰਦੀ ਹਾਂ।