ਜਲੰਧਰ ਸ਼ਹਿਰ ’ਚ ਜਾਣੋਂ ਕਿੰਨੀਆਂ ਥਾਵਾਂ ‘ਤੇ ਮਨਾਇਆ ਜਾਵੇਗਾ ਦੁਸਹਿਰਾ, ਕੀਤੇ ਗਏ ਵਿਸ਼ੇਸ਼ ਪ੍ਰਬੰਧ
ਵਿਜੇ ਦਸਵੀਂ ਦੇ ਸ਼ੁਭ ਮੌਕੇ ‘ਤੇ ਦੇਸ਼ ਭਰ ‘ਚ ਦੁਸਹਿਰਾ ਮਨਾਇਆ ਜਾ ਰਿਹਾ ਹੈ। ਜਲੰਧਰ ਸ਼ਹਿਰ ਦੀਆਂ 36 ਥਾਵਾਂ ‘ਤੇ ਅੱਜ ਦੁਸਹਿਰਾ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ਹਿਰ ਵਿੱਚ 1500 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਦੱਸ ਦੇਈਏ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਜਲੰਧਰ ਕਮਿਸ਼ਨਰੇਟ ਦੇ ਹੁਕਮਾਂ ਅਨੁਸਾਰ ਦੁਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਏ.ਡੀ.ਜੀ.ਪੀ., ਐਨ.ਕੇ ਅਰੋੜਾ ਪਹੁੰਚੇ, ਉਨ੍ਹਾਂ ਦੇ ਨਾਲ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀ.ਸੀ.ਪੀ ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ, ਡਾ. ਅੰਕੁਰ ਗੁਪਤਾ, ਡੀਸੀਪੀ ਲਾਅ ਐਂਡ ਆਰਡਰ ਆਦਿ ਨੇ ਸ਼ਹਿਰ ਦੀਆਂ 36 ਥਾਵਾਂ ’ਤੇ ਦੁਸਹਿਰਾ ਗਰਾਊਂਡਾਂ ਦਾ ਦੌਰਾ ਕੀਤਾ।
ਪੁਲਿਸ ਕਮਿਸ਼ਨਰ ਸੰਧੂ ਨੇ ਦੱਸਿਆ ਕਿ 36 ‘ਚੋਂ 8 ਥਾਵਾਂ ‘ਤੇ ਵੱਡੇ ਤੇ ਬਾਕੀ 28 ਥਾਵਾਂ ਛੋਟੇ ਪੱਧਰ ‘ਤੇ ਦੁਸਹਿਰੇ ਨੂੰ ਸਮਰਪਿਤ ਸਮਾਗਮ ਹੋਵੇਗਾ। ਇਸ ਲਈ ਸ਼ਹਿਰ ‘ਚ ਕੁੱਲ 25 ਚੌਂਕੀਆਂ ਸਥਾਪਤ ਕੀਤੀਆਂ ਗਈਆਂ ਹਨ, ਜਿੱਥੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੁੱਲ 1500 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾਣਗੇ।