ਆਖ਼ਰੀ ਉਮੀਦ ਵੈੱਲਫੇਅਰ ਸੁਸਾਇਟੀ ਵਲੋਂ ਹੜ ਪੀੜਤਾ ਲਈ ਪਹਿਲੇ ਦਿਨ ਤੋ ਨਿਰੰਤਰ ਸੇਵਾ ਜਾਰੀ ਹੈ. ਜਿਸ ਵਿੱਚ ਚਾਹੇ ਲੰਗਰ ਹੋਵੇ ਜਾਂ ਰਾਸ਼ਨ, ਕੱਪੜੇ ਹੋਣ ਜਾਂ ਤਰਪਾਲ ਚਪਲਾਂ ਦਵਾਈਆਂ ਆਦਿ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ. ਪ੍ਰਸ਼ਾਸਨ ਨਾਲ ਮਿਲ ਕੇ ਲੋਕਾਂ ਨੂੰ ਰੈਸਕਿਯੂ ਕਰਕੇ ਸੇਫ ਜਗਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं
ਜਿਸ ਵਿੱਚ ਐਨਜੀਓ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਐਨ ਜੀ ਓ ਹਮੇਸ਼ਾ ਹਰ ਥਾਂ ਹਾਜ਼ਿਰ ਹੁੰਦੀ ਹੈ ਉਨ੍ਹਾਂ ਨੇ ਤਹਿ ਦਿਲ ਤੋਂ ਉਹਨਾਂ ਦਾਨੀ ਸੱਜਣਾ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਜੋ ਤਨ ਮਨ ਧੰਨ ਦੇ ਨਾਲ ਐਨ ਜੀਓ ਦਾ ਸਾਥ ਨਿਭਾ ਰਹੇ ਹਨ।
ਅੱਗੇ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਵੱਲੋਂ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਆਪਣੇ ਘਰਾਂ ਵਿੱਚੋਂ ਘੱਟੋ-ਘੱਟ 11 ਪ੍ਰਸ਼ਾਦੇ ਹੱਥੀਂ ਬਣਾ ਕੇ ਸੇਵਾ ਵਿੱਚ ਹਾਜ਼ਰੀ ਭਰੋ।
VIDEO
ਜਿੱਥੇ ਜਲੰਧਰ ਵਾਸੀਆਂ ਵੱਲੋਂ ਇਹ ਸੇਵਾ ਨਿਭਾਈ ਗਈ ਉੱਥੇ ਹੀ ਫਗਵਾੜਾ ਕਪੂਰਥਲਾ ਵਾਸੀਆਂ ਵੱਲੋਂ ਵੀ ਇਹ ਸੇਵਾ ਨਿਭਾਈ ਗਈ ਤਕਰੀਬਨ 11000 ਪ੍ਰਸ਼ਾਦੇ ਦੀ ਸੇਵਾ ਦਾਨੀ ਸੱਜਣਾਂ ਵੱਲੋਂ ਭੇਜੀ ਗਈ ਜਿਸ ਵਿੱਚ ਰੋਟਰੀ ਕਲੱਬ ਆਫ ਜਲੰਧਰ, ਲਵਲੀ ਆਟੋਜ਼, ਗੁਰਦੁਆਰਾ ਨਾਨਕ ਨਿਵਾਸ, ਗੁਰੂ ਨਾਨਕ ਬਾਕਸ ਫੈਕਟਰੀ, ਮਿਸ਼ਨ ਫਤਿਹ ਰਵੀਦਾਸ ਮਹਾਰਾਜ ਸੰਸਥਾ, ਸ਼ਾਮ ਦੇ ਦੀਵਾਨੇ ਸੰਸਥਾ ਅਤੇ ਹੋਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਅਤੁੱਟ ਲੰਗਰ ਸੇਵਾ ਭੇਜੀ ਗਈ।
ਇਸ ਮੌਕੇ ਤੇ ਐਨ ਜੀਓ ਦੀ ਟੀਮ ਵੱਲੋਂ ਸੁਖਪ੍ਰੀਤ ਸਿੰਘ, ਮੁੱਖਵਿੰਦਰ ਸਿੰਘ ਜੀ ਸੰਜੀਵ ਲੱਕੀ, ਰੁਪਿੰਦਰ ਕੁਮਾਰ ਰਾਹੁਲ ਭਗਤ, ਦੀਪਕ ਰਾਜਪਾਲ, ਗੁਰਚਰਨ ਸਿੰਘ, ਸ਼ਾਮ, ਬਲਤੇਜ ਸਿੰਘ, ਪ੍ਰਕਾਸ਼ ਕੌਰ, ਪੂਜਾ, ਮਾਨਵ ਖੁਰਾਨਾ, ਕਮਲਜੀਤ ਸਿੰਘ, ਊਸ਼ਾ ਸਰੀਨਾ, ਉਪਿੰਦਰ ਸਿੰਘ, ਆਦਿ ਹਾਜ਼ਰ ਸਨ