JPB NEWS 24

Headlines
In the 67th interdistrict hockey tournament PIS - bathinda, badal, SAS nagar/patiala teams will compete in the semi-finals

67ਵੀਆਂ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ ‘ਚ ਪੀਆਈਐਸ – ਬਠਿੰਡਾ, ਬਾਦਲ, ਐਸ.ਏ.ਐਸਨਗਰ/ਪਟਿਆਲਾ ਟੀਮਾਂ ‘ਚ ਹੋਵੇਗਾ ਸੈਮੀਫਾਈਨਲ ਮੁਕਾਬਲਾ

ਜਲੰਧਰ 8 ਨਵੰਬਰ( ) ਸਥਾਨਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੇ 67ਵੀਆਂ ਅੰਤਰ – ਜਿੱਲ੍ਹਾ ਹਾਕੀ ਟੂਰਨਾਮੈਂਟ ਦੇ ਤੀਸਰੇ ਦਿਨ ਚੱਲ ਰਹੇ ਵੱਖ- ਵੱਖ ਪੂਲ ਮੈਚਾਂ ਦੋਰਾਨ ਵਧੀਆ ਪ੍ਰਦਰਸ਼ਨ ਕਰ ਆਪਦੀ ਜੇਤੂ ਮਹਿਮ ਜਾਰੀ ਰੱਖਦਿਆਂ ਪੀਆਈਐਸ – ਬਠਿੰਡਾ, ਬਾਦਲ, ਐਸ.ਏ.ਐਸ ਨਗਰ/ਪਟਿਆਲਾ ਟੀਮਾਂ ਦਰਮਿਆਨ ਸੈਮੀਫਾਈਨਲ ਮੁਕਾਬਲੇ ਖੇਡਣ ਲਈ ਕਾਮਯਾਬ ਹੋਈਆਂ ।


ਅੱਜ ਖੇਡੇ ਗਏ ਮੈਚਾਂ ਦੋਰਾਨ ਖਿਡਾਰਣਾਂ ਨੂੰ ਵਧੀਆ ਖੇਡ ਪ੍ਰਦਰਸ਼ਨ ਲਈ ਪ੍ਰੇਰਿਤ ਕਰਨ ਵਾਸਤੇ
ਮੁੱਖ ਮਹਿਮਾਨ ਬਲਵਿੰਦਰ ਕੁਮਾਰ ਅੰਤਰਰਾਸ਼ਟਰੀ ਅਥਲੀਟ, ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਅਰਵਿੰਦਰ ਕੌਰ ਮਕਸੂਦਾਂ ਵਲੋਂ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਇੱਕਬਾਲ ਸਿੰਘ ਰੰਧਾਵਾ ਨਾਲ ਮਿਲ ਸ਼ਿਰਕਤ ਕੀਤੀ ਗਈ ਜਦ ਕਿ ਇਸ ਮੌਕੇ ਕੁਲਵਿੰਦਰ ਕੌਰ ਡੀ ਪੀ ਈ ਵਿਕਾਸ ਚੱਡਾ ਜਤਿੰਦਰ ਪਾਲ ਸਿੰਘ ਹਾਕੀ ਕੋਚ ਅਤੇ ਹੋਰ ਕੋਚ ਸਾਹਿਬਾਨ ਵੀ ਮੌਜੂਦ ਸਨ।

ਉੱਕਤ ਜਾਣਕਾਰੀ ਟੂਰਨਾਮੈਂਟ ਪ੍ਰਬੰਧਕੀ ਸਕੱਤਰ ਕਮ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਦਸਿਆ ਕਿ ਸਿਖਿਆ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਸਮੂਹ ਟੂਰਨਾਮੈਂਟ ਨੂੰ ਸੱਫਲਤਾ ਪੂਰਵਕ ਨੇਪਰੇ ਚਾੜ੍ਹਨ ਦੀ ਅਹਿਮ ਜੂਮੇਵਾਰੀ ਖੇਡ ਕਨਵੀਨਰ ਪ੍ਰਿੰਸੀਪਲ ਅਰਵਿੰਦਰ ਕੌਰ , ਰਜਿਸਟ੍ਰੇਸ਼ਨ ਕਮੇਟੀ ਚੇਅਰਮੈਨ ਮੁੱਖ ਅਧਿਆਪਕ ਰਕੇਸ਼ ਭੱਟੀ, ਟੈਕਨੀਕਲ ਕਨਵੀਨਰ ਹਰਿੰਦਰ ਸਿੰਘ ਸੰਘਾ, ਮਨਪ੍ਰੀਤ ਸਿੰਘ, ਹਰਮੇਸ਼ ਲਾਲ, ਜੇ.ਪੀ ਸਿੰਘ,ਹੀਰਾ ਲਾਲ ,ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਬਾਜਵਾ, ਸਵਰਨਜੀਤ ਕੌਰ , ਰਾਜਵਿੰਦਰ ਕੌਰ, ਲਸਕਰੀ ਰਾਮ ਜਤਿੰਦਰ ਪਾਲ ਸਿੰਘ , ਅੰਜੂ ਬਾਲਾ, ਸਰਬਜੀਤ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਗੁਰਵਿੰਦਰ ਕੌਰ, ਵਿਕਾਸ ਚੱਡਾ ਤੇ ਹੋਰ ਖੇਡ ਮਾਹਿਰਾਂ ਵਜੋਂ ਜੁਮੇਵਾਰੀ ਨਿਭਾਉਂਦੇ ਸਫਲਤਾ ਪੂਰਵਕ ਅੱਜ ਦੇ ਨਿਰਧਾਰਿਤ ਮੈਚ ਕਰਵਾਏ ਗਏ।


ਉੱਕਤ ਜਾਣਕਾਰੀ ਪ੍ਰੈਸ ਨੂੰ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਰੰਧਾਵਾ ਸਾਹਿਬ ਵਲੋਂ ਮੀਡੀਆ ਕੋਆਰਡੀਨੇਟਰ ਅਮਰਿੰਦਰ ਜੀਤ ਂਸਿੰਘ ਸਿੱਧੂ ਨਾਲ ਮਿਲ ਰਲੀਜ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਸੈਮੀਫਾਈਨਲ ਪੀਸੀਐਸ, ਬਠਿੰਡਾ ਤੇ ਪਟਿਆਲਾ ਟੀਮਾਂ ਵਿਚਾਲੇ ,ਦੁਸਰਾ ਸੈਮੀਫਾਈਨਲ ਪੀਸੀਐਸ ਐਸ ਏ ਐਸ ਨਗਰ ਤੇ ਪੀ ਆਈ ਐਸ ਬਾਦਲ ਦੀਆਂ ਟੀਮਾਂ ਵਿਚਾਲੇ ਖੇਡਿਆ ਜਾਵੇਗਾ।