ਸੱਪ ਦੇ ਡੰਗਣ ਨਾਲ ਮਾਸੂਮ ਬੱਚੀ ਦੀ ਮੌਤ, ਇਲਾਕੇ ‘ਚ ਸੋਗ ਦੀ ਲਹਿਰ
ਜਲੰਧਰ (ਜੇ ਪੀ ਬੀ ਨਿਊਜ਼ 24 ) : ਸ਼ਹਿਰ ‘ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨੂਰਮਹਿਲ ਥਾਣਾ ਖੇਤਰ ਦੇ ਨਜ਼ਦੀਕ ਪਿੰਡ ਬਾਠ ‘ਚ ਸੱਪ ਦੇ ਡੰਗਣ ਕਾਰਨ 5 ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਪਿਤਾ ਹਰਦੀਪ ਸਿੰਘ ਉਰਫ ਦੀਪਾ ਨੇ ਦੱਸਿਆ ਕਿ ਮੇਰੀਆਂ ਦੋ ਲੜਕੀਆਂ ਹਨ। ਜਿਸ ਵਿੱਚ ਇੱਕ ਦੀ ਉਮਰ 7 ਸਾਲ ਅਤੇ ਦੂਜੇ ਦੀ ਉਮਰ 5 ਸਾਲ ਹੈ। ਉਸ ਨੇ ਦੱਸਿਆ ਕਿ ਰਾਤ ਨੂੰ ਅਸੀਂ ਸਾਰੇ ਪਰਿਵਾਰ ਵਾਲੇ ਕਮਰੇ ਦੇ ਬਾਹਰ ਵਰਾਂਡੇ ਵਿੱਚ ਸੌਂ ਰਹੇ ਸੀ।
ਘਰ ‘ਚ ਸੱਪ ਨੂੰ ਦੇਖ ਕੇ ਮੇਰੀ ਬੇਟੀ ਰੀਆ (5) ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਨੇ ਦੇਖਿਆ ਕਿ ਬੇਟੀ ਨੂੰ ਸੱਪ ਨੇ ਡੰਗ ਲਿਆ ਹੈ। ਅਸੀਂ ਤੁਰੰਤ ਆਪਣੀ ਧੀ ਨੂੰ ਇਲਾਜ ਲਈ ਨੂਰਮਹਿਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਗਏ ਤਾਂ ਡਾਕਟਰ ਦੇ ਇਲਾਜ ਦੌਰਾਨ ਸਾਰੇ ਸਰੀਰ ਵਿੱਚ ਜ਼ਹਿਰ ਫੈਲਣ ਕਾਰਨ ਧੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।