ਜਲੰਧਰ 23 ਨਵੰਬਰ ( ਜਤਿਨ ਬੱਬਰ ) – ਸਥਾਨਕ ਸ੍ਰੀ ਗੁਰੂ ਰਵਿਦਾਸ ਸੀ.ਸੈਂ.ਸਕੂਲ ,
ਕਿਸ਼ਨਪੁਰਾ ਵਿਖੇ ਕੈਨੇਡਾ ਦੀ ਖੋਜ ਕੰਪਨੀ- ਐਪਿਕ ਕਲਾਈਮੇਟ ਗ੍ਰੀਨ ਦੇ ਮਾਲਕ ਡਾ. ਰਜਿੰਦਰ ਜਗਪਾਲ ਨੇ ਦੋਰਾ ਕੀਤਾ । ਉਨ੍ਹਾਂ ਵਲੋਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਆਪਦੇ ਸੱਫਲ ਜੀਵਨ ਲਈ ਮਿਥੇ
ਟੀਚੇ ਨੂੰ ਹਾਸਲ ਕਰਨ ਲਈ ਤਨਦੇਹੀ ਨਾਲ ਮਿਹਨਤ ਕਰਨਾ ਜ਼ਰੂਰੀ ਦਸਿਆ । ਆਪਦੇ ਸਹਿਪਾਠੀ ਪ੍ਰਿੰਸੀਪਲ ਭੁਪਿੰਦਰ ਸਿੰਘ ਖੱਟਰ ਨਾਲ ਸਕੂਲ ਦਾ ਦੋਰਾ ਕਰਨ ਪੁੱਜੇ ਡਾਕਟਰ ਰਜਿੰਦਰ ਜਗਪਾਲ ਦਾ ਨਿੱਘਾ ਸਵਾਗਤ ਸੰਸਥਾ ਪ੍ਰਿੰਸੀਪਲ ਮੁਕੇਸ਼ ਕੁਮਾਰ ਵਲੋਂ ਆਪਦੇ ਸਕੂਲ ਸਟਾਫ ਨਾਲ ਮਿਲ ਫੁੱਲਾਂ ਦਾਮ ਗੁਲਦਸਤਾ ਭੇਂਟ ਕਰ ਕੀਤਾ ਗਿਆ।
ਸਕੂਲ ਦਾ ਨਿਰੀਖਣ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਉਂਦਿਆਂ ਰੱਖ ਰਖਾਵ ਤੇ ਸਹੂਲਤਾਂ ਲਈ ਦਰਪੇਸ਼ ਦਿਕਤਾਂ ਬਾਰੇ ਵੀ ਦੱਸਿਆ ਗਿਆ। ਉਨਾਂ ਦਾ ਸੁਆਗਤ ਕੀਤਾ । ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਡਾ. ਜਗਪਾਲ ਨੇ ਆ
ਪਦੀ ਨੇਕ ਕਮਾਈ ਚੋਂ 31000/- ਰੁਪਏ ਦੀ ਮਾਲੀ ਸਹਾਇਤਾ ਦਾ
ਯੋਗਦਾਨ ਸਕੂਲ ਨੂੰ ਭੇਟ ਕੀਤਾ। ਸਕੂਲ ਵੱਲੋਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸਰਕਾਰੀ ਸੀ ਸੈਲ ਸਕੂਲ, ਢੱਡਾ, ਵਾਈਸ ਪ੍ਰਿੰਸੀਪਲ ਹਰਿੰਦਰ ਪਾਲ ਸਿੰਘ ਦੋਆਬਾ ਖਾਲਸਾ ਸੀ.ਸੈਂ.ਸਕੂਲ, ਜਸਵੀਰ ਪਾਲ , ਮਹਿੰਦਰ ਲਾਲ , ਸਮੂਹ ਸਟਾਫ ਤੇ ਵਿਦਿਆਰਥੀ ਹਾਜਰ ਸਨ ।
ਸਕੂਲ ਦਾ ਦੋਰਾ ਕਰਨ ਮਗਰੋਂ ਯਾਦਗਾਰੀ ਤਸਵੀਰ ‘ਚ ਕੈਨੇਡਾ ਵਾਸੀ ਡਾਕਟਰ ਰਜਿੰਦਰ ਜਗਪਾਲ , ਪ੍ਰਿੰ.ਭੁਪਿੰਦਰ ਸਿੰਘ ਖੱਟਰ , ਹਰਿੰਦਰ ਪਾਲ ਸਿੰਘ ਮੱਕੜ, ਜਸਵੀਰ ਪਾਲ , ਮੁਹਿੰਦਰ ਲਾਲਤੇ ਹੋਰੌ ਸਟਾਫ ਵਿਦਿਆਰਥੀਆਂ ਨਾਲ ਦਿਖਾਈ ਦਿੰਦੇ ਹੋਏ।