ਜੈ ਮਾਂ ਜਗਦੰਬੇ ਜਾਗਰਣ ਸਭਾ ਵੱਲੋਂ ਕਰਵਾਏ ਸਾਲਾਨਾ ਜਾਗਰਣ ਵਿਚ ਭਾਟੀਆ ਦੰਪਤੀ ਦਾ ਕੀਤਾ ਗਿਆ ਸਨਮਾਨ
ਜਲੰਧਰ (ਜੋਤੀ ਬੱਬਰ ) : ਜੈ ਮਾਂ ਜਗਦੰਬੇ ਜਾਗਰਣ ਸਭਾ ਗੋਬਿੰਦ ਨਗਰ ਵੱਲੋਂ ਕਰਵਾਏ ਸਾਲਾਨਾ ਜਾਗਰਣ ਵਿਚ ਭਾਟੀਆ ਦੰਪਤੀ ਦਾ ਕੀਤਾ ਗਿਆ ਸਨਮਾਨ ਵੱਖ ਵੱਖ ਭਜਨ ਮੰਡਲੀ ਨੇ ਲਵਾਈ ਹਾਜ਼ਰੀ । ਗੋਬਿੰਦ ਨਗਰ ਵੈਲਫੇਅਰ ਸੁਸਾਇਟੀ ਅਤੇ ਜੈ ਮਾਂ ਜਗਦੰਬੇ ਜਾਗਰਣ ਸਭਾ ਵੱਲੋਂ ਵਾਰਸ਼ਿਕ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਮਹੰਤ ਪੁਜਾਰੀ ਐਂਡ ਪਾਰਟੀ ਨੇ ਹਾਜ਼ਰੀ ਲੁਆਈ ।
ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਕਲੀ, ਸ੍ਰੀ ਚੇਤਨ ਛਿੱਬਰ, ਸ੍ਰੀ ਦੀਪਕ ਲੂਥਰਾ, ਸ੍ਰੀ ਅਸ਼ਵਨੀ ਕੁਮਾਰ, ਗੌਰਵ ਅਰੋੜਾ, ਜਤਿੰਦਰ ਮਹਿੰਦੀਰੱਤਾ, ਮਨਮਿੰਦਰ ਸਿੰਘ ਭਾਟੀਆ ਅਤੇ ਹੋਰਨਾਂ ਨੇ ਆਏ ਮੁੱਖ ਮਹਿਮਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਜਲੰਧਰ ਸ੍ਰੀਮਤੀ ਜਸਪਾਲ ਕੌਰ ਭਾਟੀਆ ਇਲਾਕਾ ਕੌਂਸਲਰ ਦਾ ਸਨਮਾਨ ਵੀ ਕੀਤਾ ਇਸ ਮੌਕੇ ਤੇ ਲੰਗਰ ਭੰਡਾਰਾ ਵੀ ਵਰਤਾਇਆ ਗਿਆ