JPB NEWS 24

Headlines
Jalandhar commissionerate police has arrested three people in connection with robbery and snatching

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੁੱਟ-ਖੋਹ ਅਤੇ ਸਨੈਚਿੰਗ ਦੇ ਮਾਮਲੇ ਵਿੱਚ ਤਿੰਨ ਨੂੰ ਗ੍ਰਿਫਤਾਰ ਕੀਤਾ ਹੈ

ਜਲੰਧਰ, 6 ਮਈ, ਜਤਿਨ ਬੱਬਰ : ਸ਼ਹਿਰ ਵਿੱਚ ਅਪਰਾਧੀਆਂ ਨੂੰ ਨੱਥ ਪਾਉਣ ਲਈ ਇੱਕ ਵੱਡਾ ਝਟਕਾ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕਈ ਲੁੱਟਾਂ-ਖੋਹਾਂ ਅਤੇ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਸ਼ਾਮਲ ਤਿੰਨ ਅਪਰਾਧੀਆਂ ਨੂੰ ਕਾਬੂ ਕੀਤਾ ਹੈ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਜੀਤ ਕੁਮਾਰ ਪੁੱਤਰ ਜੰਮੂ ਰਾਮ ਵਾਸੀ ਪਿੰਡ ਘਕੋਵਾਲ, ਥਾਣਾ ਸਦਰ ਐਸ.ਬੀ.ਐਸ.ਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 5 ਮਈ 2024 ਨੂੰ ਇੱਕ ਆਟੋ ਰਿਕਸ਼ਾ ਜਿਸ ਵਿੱਚ ਤਿੰਨ ਵਿਅਕਤੀ ਸਵਾਰ ਸਾਂ ਨੇ ਉਸਨੂੰ ਨੇੜੇ ਰੋਕਿਆ ਅਤੇ ਉਸ ਦਾ 10,000 ਰੁਪਏ, ਏਟੀਐਮ ਕਾਰਡ, ਹੋਰ ਦਸਤਾਵੇਜ਼ਾਂ ਵਾਲਾ ਪਰਸ ਖੋਹ ਲਿਆ ਅਤੇ ਉਸ ਨੂੰ ਚਾਕੂ ਨਾਲ ਧਮਕਾਇਆ। ਬਾਅਦ ਵਿੱਚ, ਉਸਨੇ ਦੱਸਿਆ ਕਿ ਤਿੰਨਾਂ ਨੇ ਅਜੀਤ ਕੁਮਾਰ ਦੇ ਖਾਤੇ ਵਿੱਚੋਂ 42,000 ਰੁਪਏ ਕਢਵਾ ਲਏ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਗਿਰੋਹ ਦੇ ਖਿਲਾਫ ਥਾਣਾ ਨਵੀਂ ਬਾਰਾਦਰੀ ਵਿਖੇ ਐਫਆਈਆਰ 98 ਮਿਤੀ 05-05-2024 ਅਧੀਨ 379ਬੀ(2), 34 ਆਈ.ਪੀ.ਸੀ. ਦਰਜ ਕੀਤੀ ਗਈ ਹੈ ।

https://youtu.be/nUjwbN5Xpe4

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਦੌਰਾਨ ਮਨੁੱਖੀ ਸੂਝਬੂਝ ਅਤੇ ਡਿਜੀਟਲ ਸਬੂਤਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਨੇ ਮਾਮਲੇ ਨੂੰ ਟਰੇਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਤਿੰਨ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਸਿੰਘ ਉਰਫ਼ ਬੱਚਾ ਉਰਫ਼ ਕਾਕਾ ਪੁੱਤਰ ਗੁਰਮੀਤ ਸਿੰਘ ਵਾਸੀ ਐਚ.ਨ. ਡਬਲਯੂ.ਐਕਸ-219 ਬਸਤੀ ਨੌ, ਨੇੜੇ ਆਰੀਆ ਕੰਨਿਆ ਸੀ.ਸੈ. ਸਕੂਲ ਜਲੰਧਰ, ਸੁਨੀਲ ਕੁਮਾਰ ਉਰਫ ਸੋਨੂੰ ਪੁੱਤਰ ਬੂਟਾ ਰਾਮ ਵਾਸੀ ਨੰਬਰ 71 ਏ ਰਵਿਦਾਸ ਨਗਰ ਬਸਤੀ ਦਾਨਿਸ਼ ਮੰਡਾ ਜਲੰਧਰ ਹੁਣ ਚੰਡੀਗੜ੍ਹ ਮੁਹੱਲਾ ਜਲੰਧਰ ਅਤੇ ਆਕਾਸ਼ ਉਰਫ ਬੱਚਾ ਪੁੱਤਰ ਮਦਨ ਗੋਪਾਲ ਵਾਸੀ ਐਚ.ਨ.-150 ਕਟੜਾ ਮੁਹੱਲਾ। ਬਸਤੀ ਦਾਨਿਸ਼ ਮੰਡੀ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ । ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ 29,500 ਰੁਪਏ, ਰਜਿਸਟ੍ਰੇਸ਼ਨ ਨੰਬਰ ਪੀਬੀ08-ਡੀਜੀ-8791 ਵਾਲਾ ਇੱਕ ਆਟੋ ਰਿਕਸ਼ਾ ਅਤੇ ਇੱਕ ਦਾਤ ਬਰਾਮਦ ਕੀਤਾ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਕਾਈਲਾਰਕ ਚੌਂਕ ਜਲੰਧਰ ਨੇੜੇ ਐਸ.ਬੀ.ਆਈ ਮੇਨ ਬ੍ਰਾਂਚ ਕੋਲ ਖੜ੍ਹੇ ਇੱਕ ਸਕੂਟਰ ਵਿੱਚੋਂ 1,87,000 ਰੁਪਏ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਚੋਰੀ ਹੋਈ ਰਕਮ ਵਿੱਚੋਂ 91,500 ਰੁਪਏ ਬਰਾਮਦ ਕਰ ਲਏ ਹਨ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।