JPB NEWS 24

Headlines

ਜਲੰਧਰ ਦੇ ਬਸਤੀ ਬਾਵਾ ਖੇਲ ਚ ਸਵੇਰੇ ਨਹਿਰ ਚ ਤੈਰਦੀ ਮਿਲੀ ਲਾਸ਼

ਜਲੰਧਰ — ਬਸਤੀ ਬਾਵਾ ਖੇਲ ਨਹਿਰ ਚੋਂ ਮਿਲੀ ਲਾਸ਼, ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਲੰਧਰ ( ਜੇ ਪੀ ਬੀ ਨਿਊਜ਼ 24 ) : ਜਲੰਧਰ ਦੇ ਬਸਤੀ ਬਾਵਾ ਖੇਲ ਚ ਸਵੇਰੇ ਨਹਿਰ ਚ ਤੈਰਦੀ ਮਿਲੀ ਲਾਸ਼ । ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਨਹਿਰ ਦਾ ਪਾਣੀ ਬੰਦ ਹੋ ਗਿਆ ਸੀ। ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਜੇ.ਸੀ.ਬੀ ਪਾ ਕੇ ਪਾਣੀ ਨੂੰ ਖੁਲ੍ਹਵਾਇਆ ਗਿਆ। ਪੁਲਿਸ ਅਨੁਸਾਰ ਲਾਸ਼ ਕਿਸੇ ਵਿਅਕਤੀ ਦੀ ਹੈ ਅਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਤਲ ਕਰਕੇ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ ਗਿਆ ਹੈ। ਲਾਸ਼ ਪਾਣੀ ਨਾਲ ਅੱਗੇ ਨਿਕਲ ਗਈ। ਲਾਸ਼ ਦੀ ਹਾਲਤ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਕਈ ਦਿਨਾਂ ਤੋਂ ਪਾਣੀ ‘ਚ ਪਈ ਹੋਵੇ। ਇਨ੍ਹੀਂ ਦਿਨੀਂ ਨਹਿਰ ਵਿੱਚ ਪਾਣੀ ਬੰਦ ਹੋਣ ਕਾਰਨ ਨਹਿਰ ਵਿੱਚ ਪਾਣੀ ਖੜ੍ਹਾ ਹੋ ਗਿਆ ਸੀ।

ਲੋਕ ਨਹਿਰ ਵਿੱਚ ਕੂੜਾ ਸੁੱਟਦੇ ਹਨ, ਜਿਸ ਕਾਰਨ ਖੜ੍ਹਾ ਪਾਣੀ ਬਹੁਤ ਗੰਦਾ ਹੋ ਜਾਂਦਾ ਹੈ। ਇਸ ਦੌਰਾਨ ਨਹਿਰ ‘ਚ ਪਈ ਇਸ ਲਾਸ਼ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ।ਲਾਸ਼ ਦੀ ਹਾਲਤ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਇਹ ਕਈ ਦਿਨਾਂ ਤੋਂ ਪਾਣੀ ‘ਚ ਪਈ ਹੋਵੇ। ਇਨ੍ਹੀਂ ਦਿਨੀਂ ਨਹਿਰ ਵਿੱਚ ਪਾਣੀ ਬੰਦ ਹੋਣ ਕਾਰਨ ਨਹਿਰ ਵਿੱਚ ਪਾਣੀ ਖੜ੍ਹਾ ਹੋ ਗਿਆ ਸੀ। ਲੋਕ ਨਹਿਰ ਵਿੱਚ ਕੂੜਾ ਸੁੱਟਦੇ ਹਨ, ਜਿਸ ਕਾਰਨ ਖੜ੍ਹਾ ਪਾਣੀ ਬਹੁਤ ਗੰਦਾ ਹੋ ਜਾਂਦਾ ਹੈ। ਇਸ ਦੌਰਾਨ ਨਹਿਰ ‘ਚ ਪਈ ਇਸ ਲਾਸ਼ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਾ ਜਦੋਂ ਲਾਸ਼ ਸਾਹਮਣੇ ਆਈ ਤਾਂ ਲੋਕਾਂ ਨੂੰ ਇਸ ਦੀ ਜਾਣਕਾਰੀ ਮਿਲੀ। ਨਹਿਰ ਵਿੱਚ ਲੋਕਾਂ ਦੀ ਮੰਗ ਅਨੁਸਾਰ ਨਹਿਰੀ ਵਿਭਾਗ ਪਾਣੀ ਛੱਡਦਾ ਹੈ। 15 ਜੂਨ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਇਸ ਲਈ ਹੁਣ ਪਾਣੀ ਛੱਡਣਾ ਪਿਆ।