ਜਲੰਧਰ ਰੇਲਵੇ ਸਟੇਸ਼ਨ ਦੀ ਸੁਰੱਖਿਆ ਦੇ ਮੱਦੇਨਜ਼ਰ ਜਲੰਧਰ ਪੁਲਿਸ ਦੇ ਆਲਾ ਅਫਸਰਾਂ ਨੇ ਕੀਤੀ ਚੈਕਿੰਗ
ਜਲੰਧਰ ( ਜੇ ਪੀ ਬੀ ਨਿਊਜ਼ 24 ) : ਅੱਜ ਮਿਤੀ 17-06-2022 ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ਼੍ਰੀ ਗੁਰਸ਼ਰਨ ਸਿੰਘ ਸੰਧੂ ਆਈ ਪੀ ਐਸ, ਜੀ ਦੇ ਹੁਕਮਾਂ ਅਨੁਸਾਰ ਸ੍ਰੀ ਅੰਕੁਰ ਗੁਪਤਾ ਆਈ ਪੀ ਐਸ, ਡੀਸੀਪੀ ਲਾਅ ਐਂਡ ਆਰਡਰ, ਸ੍ਰੀ ਸੁਹੇਲ ਮੀਰ ਆਈ ਪੀ ਐਸ, ਏਡੀਸੀਪੀ ਸਿਟੀ-1 ਜੀ ਦੀ ਅਗਵਾਈ ਹੇਠ ਜਲੰਧਰ ਰੇਲਵੇ ਸਟੇਸ਼ਨ ਦੀ ਸੁਰੱਖਿਆ ਦੇ ਮੱਦੇਨਜ਼ਰ ਗਹਿਰਾਈ ਨਾਲ ਰੂਟੀਨ ਚੈਕਿੰਗ ਕਰਵਾਈ ਗਈ।
ਜਿਸ ਵਿੱਚ ਥਾਣਿਆਂ ਦੇ ਮੁਖੀ, ਡਾਗ ਸਕੁਐਡ ਟੀਮਾਂ, ਬੰਬ ਨਿਰੋਧਕ ਦਸਤੇ ਅਤੇ ਭਾਰੀ ਤਦਾਦ ਵਿਚ ਕਮਿਸ਼ਨਰੇਟ ਜਲੰਧਰ ਦੇ ਥਾਣਿਆਂ ਦੀ ਪੁਲਿਸ ਫੋਰਸ ਵੱਲੋਂ ਗਹਿਨ ਚੈਕਿੰਗ ਕੀਤੀ ਗਈ ਉਥੇ ਤੈਨਾਤ ਜੀ ਆਰ ਪੀ, ਆਰ ਪੀ ਐਫ ਅਤੇ ਕਮਿਸ਼ਨਰੇਟ ਪੁਲਿਸ ਮੁਲਾਜ਼ਮਾ ਨੂੰ ਚੁਕੰਨੇ ਹੋ ਕੇ ਡਿਊਟੀ ਕਰਨ, ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਆਉਣ ਜਾਣ ਵਾਲੀਆ ਟ੍ਰੇਨਾਂ ਦੀ ਚੈਕਿੰਗ ਕਰਨ ਲਈ ਕਿਹਾ ਅਤੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਮਿਲਣ ਪਰ ਫੌਰੀ ਤੌਰ ਤੇ ਪੁਲਿਸ ਅਧਿਕਾਰੀਆਂ ਅਤੇ ਕੰਟਰੋਲ ਰੂਮ ਤੇ ਇਤਲਾਹ ਦੇਣ ਲਈ ਕਿਹਾ ਗਿਆ।