ਅਚਾਰ ਸਹਿੰਤਾ ਖ਼ਤਮ ਹੁੰਦਿਆਂ ਹੀ ਭਾਟੀਆ ਦੰਪਤਿ ਨੇ ਵੱਡੀਆਂ ਪੈਨਸ਼ਨ ਦੀਆਂ ਚਿੱਠੀਆਂ
ਲਗਭਗ 60 ਲਾਭਪਾਤਰੀਆਂ ਤੱਕ ਪਹੁੰਚਾਈ ਪੈਨਸ਼ਨ ਪੱਤਰ
ਜਲੰਧਰ ( ਜੇ ਪੀ ਬੀ ਨਿਊਜ 24 ) ਵਾਰਡ ਨੰਬਰ 45 ਦੇ ਕੌਂਸਲਰ ਜਸਪਾਲ ਕੌਰ ਭਾਟੀਆ ਅਤੇ ਉਹਨਾਂ ਦੇ ਪਤੀ ਸਾਬਕਾ ਸੀਨੀਅਰ ਡਿਪਟੀ ਮੇਅਰ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਆਚਾਰ ਸਹਿਤ ਖਤਮ ਹੁੰਦਿਆਂ ਹੀ ਜਿੱਥੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਹੈ ਉੱਥੇ ਅੱਜ ਲਗਭਗ 60 ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅਤੇ ਅਪਾਹਜ ਪੈਨਸ਼ਨ ਦੇ ਪਾਠ ਕਰਵਾਏ ਹੋਏ ਪੱਤਰ ਵੰਡੇ ਸਦਾ ਕਮਲਜੀਤ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਲੇਖ ਵਿੱਚ ਲੱਗਭੱਗ ਨੌਂ ਸੌ ਤੋਂ ਵੱਧ ਜ਼ਰੂਰਤਮੰਦਾਂ ਨੂੰ ਪੈਨਸ਼ਨਾਂ ਲਗਵਾਈਆਂ ਹਨ ਅਤੇ ਇਹ ਕੰਮ ਨਿਰੰਤਰ ਜਾਰੀ ਰਹੇਗਾ ਇਸ ਸਬੰਧ ਵਿਚ ਉਨ੍ਹਾਂ ਦੀ ਧਰਮ ਪਤਨੀ ਜਸਪਾਲ ਕੌਰ ਭਾਟੀਆ ਜੋ ਕਿ ਵਾਰਡ ਨੰਬਰ 45 ਦੀ ਕੌਂਸਲਰ ਹੈ ਹਰ ਮੰਗਲਵਾਰ ਸਮਾ ਸ਼ਾਮ 4 ਵਜੇ ਤੋਂ ਲੈ ਕੇ ਛੇ ਵਜੇ ਤੱਕ ਸਰਕਾਰੀ ਸਕੀਮਾਂ ਅਤੇ ਪੈਨਸ਼ਨਾਂ ਦੇ ਫਾਰਮ ਭਰਦੇ ਹਨ ਜੋ ਕਿ ਇਕ ਮਹੀਨੇ ਦੇ ਵਿੱਚ-ਵਿੱਚ ਪਾਠ ਕਰਵਾ ਕੇ ਲੋਕਾਂ ਤੱਕ ਪਹੁੰਚਾਈ ਜਾਂਦੇ ਹਨ
ਇਸ ਤਰ੍ਹਾਂ ਆਮ ਲੋਕਾਂ ਦੇ ਸਰਕਾਰੀ ਦਫ਼ਤਰਾਂ ਵਿਚ ਚੱਕਰ ਬਚਦੇ ਹਨ ਅਤੇ ਘਰ ਬੈਠੇ ਸਰਕਾਰੀ ਸਕੀਮਾਂ ਦਾ ਫ਼ਾਇਦਾ ਪਹੁੰਚਦਾ ਹੈ ਅੱਜ ਨਿਯੁਕਤੀ ਪੱਤਰ ਵੰਡਣ ਵੇਲੇ ਭਾਟੀਆ ਦੰਪਤੀ ਦੇ ਨਾਲ ਸ੍ਰੀ ਅਸ਼ਵਨੀ ਅਰੋੜਾ ਮਹਿੰਦਰ ਪਾਲ ਅੰਮ੍ਰਿਤਪਾਲ ਸਿੰਘ ਭਾਟੀਆ ਮਨਜੀਤ ਸਿੰਘ ਸ੍ਰੀ ਵਰਿੰਦਰ ਗਾਂਧੀ ਅਗਮਪੀਤ ਸਿੰਘ ਸ਼੍ਰੀਮਤੀ ਸ਼ਮਾ ਸਹਿਗਲ ਇੰਦਰਜੀਤ ਕੌਰ ਮਨਿੰਦਰ ਕੌਰ ਭਾਟੀਆ ਪੂਨਮ ਅਰੋੜਾ ਸ੍ਰੀਮਤੀ ਮੀਨੂੰ ਚੱਢਾ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਸੱਜਣ ਸ਼ਾਮਲ ਸਨ