ਜਤਿਨ ਬੱਬਰ – ਸੱਤ ਸ਼੍ਰੀ ਆਕਾਲ ਚੈਰੀਟੇਬਲ ਟਰੱਸਟ ਮੁੰਬਈ ਵੱਲੋ ਮੁੰਬਈ ਸ਼੍ਰੀ ਸ਼ਾਨਮੁਕੰਦਾ ਚੰਦਰਾ ਸ਼ੇਕਾਨਦ੍ਰਾ ਸਰਸਵਤੀ ਆਡੀਟੋਰੀਅਮ ਕਿੰਗ ਸਰਕਲ ਵਿਖ਼ੇ 2024ਸਿੱਖ ਅਚੀਵਰ ਅਵਾਰਡ ਕਰਵਾਇਆ ਗਿਆ। ਜਿਸ ਵਿੱਚ ਜਲੰਧਰ ਸ਼ਹਿਰ ਦੀ ਸਿਰਮੌਰ, ਅਣਥੱਕ , 24 ਘੰਟੇ ਨਿਸ਼ਕਾਮ ਸਮਾਜ ਸੇਵਾ ਨਿਭਾਉਣ ਵਾਲ਼ੀ, ਲੋੜਵੰਦਾ ਦੀਆਂ ਟੁੱਟੀਆਂ ਉਮੀਦਾ ਤੇ ਖਰੀ ਉਤਰਨ ਵਾਲ਼ੀ ਸੰਸਥਾ ਆਖਰੀ ਉਮੀਦ ਦੇ ਮੋਢੀ ਜਤਿੰਦਰ ਪਾਲ ਸਿੰਘ ਨੂੰ 2024 ਸਿੱਖ ਅਚਿਵਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜਿੱਸ ਮੌਕੇ ਤੇ ਧਾਰਮਿਕ ਸਮਾਜਿਕ ਰਾਜਨੀਤਿਕ ਅਤੇ ਵੱਖ ਵੱਖ ਕਲਾਕਾਰਾਂ, ਗਾਇਕਾਂ ਨੇ ਹਿੱਸਾ ਲਿਆ। ਜਿੱਸ ਵਿੱਚ ਵੱਖ਼ ਵੱਖ ਸ਼ਹਿਰਾਂ ਵਿੱਚ ਸੇਵਾ ਨਿਭਾ ਰਹੀਆਂ ਸ਼ਖਸੀਅਤਾ ਦਾ ਸਨਮਾਨ ਕੀਤਾ ਗਿਆ।
https://youtu.be/uZ6dxRp0nz4
ਇਸ ਮੌਕੇ ਤੇ ਜਤਿੰਦਰ ਪਾਲ ਸਿੰਘ ਪ੍ਰਧਾਨ ਆਖਰੀ ਉਮੀਦ ਐਨਜੀਓ ਨੇ ਦੱਸਿਆ ਕਿ ਓਹਨਾਂ ਦੀ ਸੰਸਥਾਂ ਜੋਂ ਕਿ ਕਾਫੀ ਲੰਬੇ ਸਮੇਂ ਤੋਂ 11 ਰੁਪਏ ਵਿੱਚ ਰੋਟੀ ਕਪੜੇ ਦਵਾਈਆਂ ਅੱਤੇ ਅੰਬੂਲੇਸ ਸੇਵਾ ਨਿਭਾ ਰਹੀ ਹੈ। ਜਿਸ ਦੀਆਂ ਵੱਖ ਵੱਖ ਸ਼ਹਿਰਾਂ ਵਿੱਚ ਬ੍ਰਾਂਚਾਂ ਖੋਲ੍ਹ ਕੇ ਲੋੜਵੰਦਾ ਨੂੰ ਸੇਵਾਵਾਂ ਮੁਹੱਯਾ ਕਰਵਾਈਆਂ ਜਾ ਰਹੀਆਂ ਹਨ। ਹੁਣ ਤੱਕ ਸੰਸਥਾ ਜਲੰਧਰ,ਖੰਨਾ, ਦਿੱਲੀ ਵਿੱਚ ਸੇਵਾਵਾਂ ਨਿਭਾ ਰਹੀ ਹੈ।
ਜਤਿੰਦਰ ਪਾਲ ਸਿੰਘ ਜੀ ਨੇ ਆਖਿਆ ਕਿ ਇਹ ਜੋਂ ਸਨਮਾਨ ਓਹਨਾਂ ਨੂੰ ਮਿ
ਲਿਆ ਹੈ ਇਸ ਦੇ ਹੱਕਦਾਰ ਸਮੁਚੀ ਟੀਮ ਅਤੇ ਦਾਨੀ ਸੱਜਣ ਹਨ। ਜਿੰਨਾ ਵੱਲੋ ਦਿਨ ਰਾਤ ਸੰਸਥਾਂ ਨਾਲ਼ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਨਿਭਾਈ ਜਾ ਰਹੀ ਹੈ।
ਓਹਨਾਂ ਵੱਲੋ ਸੱਭ ਨੂੰ ਇਸ ਅਵਾਰਡ ਦੀ ਵਧਾਈ ਦਿੱਤੀ ਗਈ ਅੱਤੇ ਸੱਭ ਨੂੰ ਸਮਾਜ ਸੇਵਾ ਲਈ ਤਨ ਮਨ ਧਨ ਨਾਲ਼ ਅੱਗੇ ਵਧਣ ਲਈ ਅਪੀਲ਼ ਕੀਤੀ ਗਈ।