JPB NEWS 24

Headlines

ਕੂੜੇ ਦੀ ਸਮੱਸਿਆ ਨੂੰ ਲੈ ਕੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ120 ਫੁੱਟੀ ਰੋਡ ਤੇ ਚਲਾਇਆ ਸਫਾਈ ਅਭਿਆਨ

ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਕੂੜੇ ਦੀ ਸਮੱਸਿਆ ਨੂੰ ਲੈ ਕੇ ਚਲਾਇਆ 120 ਫੁੱਟੀ ਰੋਡ ਤੇ ਅਭਿਆਨ

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਆਪਣੇ ਇਲਾਕੇ ਦੇ ਨਾਲ-ਨਾਲ ਮੌਜੂਦਾ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਦੇ ਇਲਾਕੇ ਦੀ ਵੀ ਸੰਭਾਲੀ ਕਮਾਨ

ਜਲੰਧਰ (ਜੇ ਪੀ ਬੀ ਨਿਊਜ਼ 24 ) : ਬਰਸਾਤ ਦੇ ਮੌਸਮ ਵਿਚ ਵੱਧ ਰਹੀਆਂ ਬਿਮਾਰੀਆਂ ਅਤੇ ਸੜਕਾਂ ਗਲੀਆਂ ਚ ਬਰਸਾਤ ਦੇ ਪਾਣੀ ਨਾਲ ਇਕੱਠੇ ਹੋ ਰਹੇ ਕੁੜੇ ਦੀ ਸਮੱਸਿਆਵਾਂ ਨੂੰ ਦੇਖਦੇ ਹੋਏ ਅੱਜ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਨੇ ਕਿਹਾ ਕਿ 120 ਫੁੱਟੀ ਰੋਡ ਬਾਰਿਸ਼ ਦਾ ਪਾਣੀ ਤੇ ਕੂੜਾ ਖੜਾ ਹੋਣ ਕਾਰਨ ਮੱਛਰ ਅਤੇ ਹੋਰ ਵੀ ਕਈ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ ਇਹ ਪਾਣੀ ਇਸ ਸੜਕ ਤੋਂ ਗਲੀਆਂ ਮੋਹਲਿਆਂ ਵਿਚ ਜਾ ਰਿਹਾ ਹੈ ਜਿਸ ਕਾਰਨ ਗਲੀਆਂ ਚ ਰੇਂਦੇ ਲੋਕਾਂ ਨੂੰ ਮੁਸੀਬਤ ਦਾ ਸਾਮਣਾ ਕਰਨਾ ਪੈਂਦਾ ਹੈ l

ਭਾਟੀਆ ਨੇ ਅੱਜ ਕੂੜੇ ਦੀ ਸਮੱਸਿਆ ਨੂੰ ਲੈ ਕੇ ਚਲਾਇਆ ਸਫਾਈ ਅਭਿਆਨ, ਕਾਰਪੋਰੇਸ਼ਨ ਦੇ ਨੁਮਾਇਨਦੀਆਂ, ਹੈਲਥ ਅਫਸਰ ਡਾ ਸ਼੍ਰੀ ਕ੍ਰਿਸ਼ਨਾ ਅਤੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਮੌਕੇ ਤੇ ਬੁਲਾਇਆ ਅਤੇ ਡਿਚ ਮਸ਼ੀਨਾਂ ਬੁਲਾਕੇ ਇਹ ਸਾਰਾ ਕੂੜਾ ਸਾਫ ਕਰਵਾਇਆ ਤੇ ਲੋਕਾਂ ਨੂੰ ਵੀ ਸੁਚੇਤ ਕੀਤਾ ਕਿ ਸੜਕਾਂ ਤੇ ਕੂੜਾ ਸੁੱਟਣਾ ਬੰਦ ਕਰਨ ਤਾ ਜੋ ਮੱਛਰਾਂ ਅਤੇ ਬਿਮਾਰੀਆਂ ਤੋਂ ਬੱਚਿਆਂ ਜਾ ਸਕੇ

ਸਰਦਾਰ ਭਾਟੀਆ ਨੇ ਕਿਹਾ ਕਿ 120 ਫੁੱਟੀ ਰੋਡ ਦੀ ਖ਼ਾਤਰ ਉਨ੍ਹਾਂ ਨੇ ਕਈ ਪਰਚਿਆਂ ਦਾ ਵੀ ਮੁਕਾਬਲਾ ਕੀਤਾ ਇਹ ਸੜਕ ਉਹਨਾਂ ਨੇ ਸ਼ਹਿਰ ਦੀ ਸਭ ਤੋਂ ਖੂਬਸੂਰਤ ਸੜਕ ਬਣਾਈ ਸੀ