JPB NEWS 24

Headlines
Katha darbar organized in gurudwara charan kanwal sahib

ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਕਰਵਾਇਆ ਗਿਆ ਕਥਾ ਦਰਬਾਰ

ਜਲੰਧਰ, ਜਤਿਨ ਬੱਬਰ, 12 ਅਗਸਤ – ਪੁਰਾਤਨ ਇਤਿਹਾਸਕ ਅਸਥਾਨ ਗੁਰੂਦਵਾਰਾ ਚਰਨ ਕੰਵਲ ਸਾਹਿਬ ਵਿਖੇ ਚਰਨ ਪਾਵਨ ਦਿਵਸ ਮੌਕੇ ਕਥਾ ਦਰਬਾਰ ਕਰਵਾਇਆ ਗਿਆ।

Disclaimer : यह खबर सोशल मीडिया के माध्यम से प्राप्त हुई है। JPB News 24 इस खबर की आधिकारिक तौर पर पुष्टि नहीं करता है। अधिक जानकारी के लिए आप हमें संपर्क कर सकते हैं

ਜਿਸ ਵਿੱਚ ਸਿੱਖ ਪੰਥ ਦੇ ਸਿਰਮੋਰ ਮੋਢੀ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਢੋਟੀਆਂ, ਭਾਈ ਗੁਰਪ੍ਰੀਤ ਸਿੰਘ ਜੀ(ਗੁਰਦੁਆਰਾ ਸ਼ਹੀਦਾਂ ,ਅੰਮ੍ਰਿਤਸਰ) ਭਾਈ ਅਭੀਤੇਜ਼ ਸਿੰਘ ਜੀ ਨੇ ਗੁਰਬਾਣੀ ਕਥਾ ਸੁਣਾ ਕੇ ਸੰਗਤਾਂ ਨੂੰ ਨਿਹਾਲ

ਕੀਤਾ ਜਿਸ ਤੋਂ ਬਾਅਦ ਸਾਰੇ ਕਥਾਵਾਚਕਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਪਾਓ ਤੇ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ।

ਇਸ ਪ੍ਰੋਗਰਾਮ ਮੌਕੇ ਮਹਿੰਦਰਜੀਤ ਸਿੰਘ,ਗੁਰਿੰਦਰ ਸਿੰਘ ਮਝੈਲ, ਜਤਿੰਦਰ ਸਿੰਘ ਮਝੈਲ , ਅਮਰਪ੍ਰੀਤ ਸਿੰਘ, ਹਰਭਜਨ ਸਿੰਘ ਖੜਕ , ਪ੍ਰਿਤਪਾਲ ਸਿੰਘ ਲੱਕੀ , ਸਰਬਜੀਤ ਸਿੰਘ ਕਾਲੜਾ , ਕਮਲਜੀਤ ਸਿੰਘ ਜੱਜ, ਇੰਦਰਜੀਤ ਸਿੰਘ ਬੱਬਰ, ਪਰਵਿੰਦਰ ਸਿੰਘ ਗੱਗੂ, ਗੁਰਸ਼ਰਨ ਸਿੰਘ ਛੰਨੂ ਆਦਿ ਹਾਜ਼ਰ ਸਨ।