ਸਮਾਜ ਸੇਵੀ ਸੰਸਥਾ ਕੰਸਰਨ ਸੁਸਾਇਟੀ ਦੀ ਪ੍ਰਧਾਨ ਪੂਜਾ ਖੰਨਾ ਅਤੇ ਮੈਂਬਰ ਅਲਾਵਲਪੁਰ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਮਿਲੇ
ਅਲਾਵਲਪੁਰ (ਗੌਰਵ ਹਾਂਡਾ) : ਅਲਾਵਲਪੁਰ ਸਥਿਤ ਬਿਰਧ ਆਸ਼ਰਮ ਜੋ ਕਿ ਕੁੰਦਨ ਲਾਲ ਭੰਡਾਰੀ ਦੇ ਨਾਮ ਤੋਂ ਰੌਸ਼ਨ ਲਾਲ ਭੰਡਾਰੀ ਦੁਆਰਾ ਪਿਛਲੇ 23 ਸਾਲਾਂ ਤੋਂ ਚਲਾਇਆ ਜਾ ਰਿਹਾ ਹੈ ਰੌਸ਼ਨ ਲਾਲ ਭੰਡਾਰੀ ਜੋ ਕੀ ਇੰਗਲੈਂਡ ਵਿਚ ਰਹਿੰਦੇ ਨੇ ਉਨ੍ਹਾਂ ਦੁਆਰਾ ਆਦਮਪੁਰ ਰੋਡ ਤੇ ਸਥਿਤ ਕੁੰਦਨ ਬਿਰਧ ਆਸ਼ਰਮ, ਅਲਾਵਲਪੁਰ ਵਿੱਚ ਚਲਾਇਆ ਜਾ ਰਿਹਾ ਹੈ । ਕੰਸਰਨ ਸੁਸਾਇਟੀ ਦੀ ਪ੍ਰਧਾਨ ਪੂਜਾ ਖੰਨਾ ਦੁਆਰਾ ਆਪਣੇ ਪਿਤਾ ਦਾ ਜਨਮ ਦਿਨ ਮਨਾਇਆ ਗਿਆ ਆਸ਼ਰਮ ਚ ਰਹਿ ਰਹੇ ਬਜ਼ੁਰਗਾਂ ਨਾਲ ਕੌਂਸਰਨ ਸੁਸਾਇਟੀ ਮਾਡਲ ਟਾਊਨ ਜਲੰਧਰ ਦੀ ਪ੍ਰਧਾਨ ਪੂਜਾ ਖੰਨਾ ਨੇ ਕਿਹਾ ਕਿ ਜੋ ਵੀ ਬਜ਼ੁਰਗ ਮਾਤਾ ਪਿਤਾ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੁਆਰਾ ਘਰੋਂ ਕੱਢ ਦਿੱਤਾ ਜਾਂਦਾ ਹੈ ਉਹ ਇਸ ਜਗ੍ਹਾ ਤੇ ਆ ਕੇ ਰਹਿ ਸਕਦੇ ਹਨ ਉਨ੍ਹਾਂ ਦੇ ਕੋਲ ਕੋਈ ਵੀ ਖਾਣ ਪੀਣ ਦਾ ਖ਼ਰਚ ਨਹੀਂ ਦਿੱਤਾ ਜਾਂਦਾ ਅਤੇ ਉਹਨਾਂ ਦੇ ਰਹਿਣ ਲਈ ਬਿਰਧ ਆਸ਼ਰਮ ਵਿੱਚ ਸਹੂਲਤਾਂ ਵੀ ਮੁਹਈਆ ਕਰਵਾਈਆਂ ਗਈਆਂ ਹਨ । ਖੰਨਾ ਅਤੇ ਉਨ੍ਹਾਂ ਦੇ ਪਰਿਵਾਰ ਦੀ ਤਰਫੋਂ ਰਿਫਰੈਸ਼ਮੈਂਟ ਵਜੋਂ ਖਾਣ-ਪੀਣ ਦਾ ਸਾਮਾਨ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਧਾਨ ਪੂਜਾ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੀ ਸੁਸਾਇਟੀ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਪੁਰਾਣੀਆਂ ਕਿਤਾਬਾਂ ਇਕੱਠੀਆਂ ਕਰਕੇ ਮੁਫ਼ਤ ਵਿੱਚ ਦਿੰਦੀ ਹੈ ਤਾਂ ਜੋ ਲੋੜਵੰਦ ਬੱਚੇ ਪੜ੍ਹਾਈ ਤੋਂ ਵਾਂਝੇ ਨਾ ਰਹਿਣ। ਇਸ ਮੌਕੇ ਉਨ੍ਹਾਂ ਨਾਲ ਆਰਤੀ ਦੱਤਾ, ਅਸ਼ਵਨੀ ਸ਼ਰਮਾ ਅਲਾਵਲਪੁਰ ਅਤੇ ਚਰਨਜੀਤ ਸਿੰਘ ਹਾਜ਼ਰ ਸਨ।