28 ਜੁਲਾਈ, ਜਤਿਨ ਬੱਬਰ – ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ ਵੱਲੋਂ ਜਲੰਧਰ ਨੂੰ ਹਰਿਆ ਭਰਿਆ ਬਣਾਉਣ ਲਈ, ਬੱਚਿਆ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਪਿੱਛਲੇ ਤਕਰੀਬਨ ਇੱਕ ਮਹੀਨੇ ਤੋਂ ( ਰੁਖ ਲਗਾਓ ਜੀਵਣ ਬਚਾਓ) ਮੁਹਿੰਮ ਦੇ ਤਹਿਤ
ਆਬਾਦ ਪੁਰਾ, ਜੇਲ ਰੋੜ੍ਹ ਨਵੀਂ ਉਸਾਰੀ ਕਲੋਨੀ, ਸੂਰਯਾ ਇੰਕਲੇਵ, ਸਫੀਪੁਰ ਆਖਰੀ ਸਹਾਰਾ ਸੇਵਾ ਘਰ, ਕ੍ਰਿਸ਼ਨਾ ਨਗਰ ਗੁਰਦੁਆਰਾ ਸਾਹਿਬ, ਸਰਕਾਰੀ ਸਕੂਲਾਂ, ਪਲੇ ਗਰਾਉਂਡ ਅੱਤੇ ਵੱਖ ਵੱਖ ਗਲ਼ੀ ਮੁਹੱਲਿਆਂ ਵਿੱਚ ਘਰ ਘਰ ਜਾ ਕੇ ਹੁਣ ਤੱਕ ਤਕਰੀਬਨ 845 ਬੂਟੇ ਵੰਡੇ ਅੱਤੇ ਲਗਾਏ ਗਏ ।
ਸੰਸਥਾ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਨੇ ਦੱਸਿਆ ਕਿ ਬੂਟੇ ਲਗਾਉਣ ਦੀ ਸੇਵਾ ਓਹਨਾਂ ਦੀ ਸੰਸਥਾਂ ਵੱਲੋ ਪਿੱਛਲੇ 4 ਸਾਲਾਂ ਤੋਂ ਨਿਭਾ ਰਹੀ ਹੈ। ਜੋਂ ਕਿ ਬਿਲਕੁੱਲ ਨਿਸ਼ਕਾਮ ਅੱਤੇ ਫ੍ਰੀ ਸੇਵਾ ਹੈ।
ਬੂਟੇ ਲਗਾਉਣ ਦੀ ਸੇਵਾ ਭਾਵੇਂ ਜਲੰਧਰ ਸ਼ਹਿਰ ਹੋਵੇ ਜਾਂ ਕਿਸੇ ਹੋਰ ਸ਼ਹਿਰ ਇਸ ਸੇਵਾ ਲਈ ਕੋਈ ਵੀ ਪੈਸਾ ਨਹੀਂ ਵਸੂਲਿਆ ਜਾਂਦਾ।
ਆਪਣੇ ਗਲੀ ਮੁਹੱਲੇ, ਸਰਕਾਰੀ ਸਕੂਲਾਂ, ਪ੍ਰਾਈਵੇਟ ਸਕੂਲਾਂ, ਸਰਕਾਰੀ ਅਦਾਰਿਆਂ ਜਾਂ ਗੈਰ ਸਰਕਾਰੀ ਅਦਾਰਿਆਂ ਪੁਲੀਸ ਚੌਂਕੀਆਂ ਜਾਂ ਜਿੱਥੇ ਬੂਟਿਆਂ ਦੀ ਸੇਵਾ ਸੰਭਾਲ ਹੋ ਸਕੇ ਉੱਥੇ ਇਹ ਸੇਵਾ ਲੈਣ ਲਈ ਤੁਸੀਂ ਆਖਰੀ ਉਮੀਦ ਐਨਜੀਓ ਨਾਲ ਸਪੰਰਕ ਕਰ ਸਕਦੇ ਹੋ।
ਇਸ ਵਾਰ ਐਨਜੀਓ ਵੱਲੋਂ ਸਾਰੇ ਨਿੰਮ ਦੇ ਬੂਟੇ ਜੋਂ ਕਿ ਤਕਰੀਬਨ 1 ਸਾਲ ਦੇ ਪੱਲਰੇ ਹੋਏ ਬੂਟੇ ਹਨ ਜਿਹਨਾਂ ਦੀ ਸੇਵਾ ਸਮੂਚੀ ਟੀਮ ਯਾਦਵਿੰਦਰ ਸਿੰਘ ਰਾਣਾ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ,
ਸੰਦੀਪ ਕੁਮਾਰ, ਉਪਿੰਦਰ ਸਿੰਘ, ਸੁੱਖਪ੍ਰੀਤ ਸਿੰਘ, ਅਨਿਲ ਕੁਮਾਰ, ਪ੍ਰਕਾਸ਼ ਕੌਰ, ਸਰੀਨਾ, ਅਨੀਤਾ, ਪਰਵਿੰਦਰ ਕੌਰ, ਰੁਪਿੰਦਰ ਕੌਰ, ਅੱਤੇ ਸਕੂਲੀ ਵਿਦਿਆਰਥੀਆਂ, ਲਵਲੀ ਯੂਨੀਵਰਸਿਟੀ ਦੇ ਸਟੂਡੈਂਟਸ ਵੱਲੋ ਇਹ ਸੇਵਾ ਨਿਰੰਤਰ ਨਿਬਾਈ ਜਾ ਰਹੀ ਹੈ।